ਸੰਤ ਘੁੰਨਸ ਨੂੰ ਟਿਕਟ ਮਿਲਣ ਤੇ ਸ਼ਹਿਣਾ ‘ਚ ਲੱਡੂ ਵੰਡੇ

ss1

ਸੰਤ ਘੁੰਨਸ ਨੂੰ ਟਿਕਟ ਮਿਲਣ ਤੇ ਸ਼ਹਿਣਾ ‘ਚ ਲੱਡੂ ਵੰਡੇ

vikrant-bansalਭਦੌੜ 24 ਨਵੰਬਰ (ਵਿਕਰਾਂਤ ਬਾਂਸਲ) ਸ਼ੋ੍ਰਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਬਾਬਾ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਅਕਾਲੀ ਦਲ ਦੇ ਵੱਡੀ ਗਿਣਤੀ ‘ਚ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ ਇਸ ਖੁਸ਼ੀ ‘ਚ ਪ੍ਰਧਾਨ ਭੋਲਾ ਸਿੰਘ ਨੰਬਰਦਾਰ, ਸਹਿਕਾਰੀ ਸਭਾ ਸ਼ਹਿਣਾ ਦੇ ਪ੍ਰਧਾਨ ਗੁਰਮੇਲ ਸਿੰਘ ਗੋਸਲ, ਨਛੱਤਰ ਸਿੰਘ ਝੱਲੀ, ਜਗਰਾਜ ਸਿੰਘ ਨੰਬਰਦਾਰ, ਹਰਪਾਲ ਸਿੰਘ, ਰਾਜ ਸਿੰਘ ਢੀਡਸਾ ਆਦਿ ਨੇ ਸਾਂਝੇ ਤੌਰ ਤੇ ਲੱਡੂ ਵੰਡ ਕੇ ਜਸ਼ਨ ਮਨਾਏ ਉਨਾਂ ਨੇ ਬਾਬਾ ਬਲਵੀਰ ਸਿੰਘ ਘੁੰਨਸ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਭਰੋਸਾ ਦਿਵਾਇਆ ਕਿ ਹਲਕਾ ਭਦੌੜ ‘ਚ ਉਨਾਂ ਦੀ ਜਿੱਤ ਲਈ ਉਹ ਦਿਨ ਰਾਤ ਇਕ ਕਰ ਦੇਣਗੇ ਅਤੇ ਚੌਥੀ ਵਾਰ ਵਿਧਾਇਕ ਬਨਾਉਣ ‘ਚ ਅਹਿਮ ਰੋਲ ਅਦਾ ਕੀਤਾ ਜਾਵੇਗਾ ਉਨਾਂ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਹਰ ਪਿੰਡ ਸ਼ਹਿਰ ‘ਚ ਵਿਕਾਸ ਕੰਮਾਂ ਦੀਆਂ ਹਨੇਰੀਆਂ ਝੂਲ ਰਹੀਆਂ ਹਨ ਅਤੇ ਗੱਠਜੋੜ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਲੋਕ ਧੜਾਧੜ ਅਕਾਲੀ ਪਾਰਟੀ ਨਾਲ ਜੁੜ ਰਹੇ ਹਨ ਉਨਾਂ ਕਿਹਾ ਕਿ ਹਲਕੇ ਦੇ ਵੋਟਰ ਬਾਬਾ ਘੁੰਨਸ ਨੂੰ ਚੌਥੀ ਵਾਰ ਜਿੱਤ ਹਾਸਿਲ ਕਰਵਾ ਕੇ ਪੰਜਾਬ ਕੈਬਨਿਟ ਮੰਤਰੀ ਬਨਾਉਣ ਲਈ ਕਾਹਲੇ ਹਨ।

Share Button