ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ‘ਚ ਚੱਲ ਰਹੀ ਜ਼ੋਨ ਦਾਖਾ ਦੀ ਚਾਰ ਰੋਜ਼ਾ ਐਥਲੈਟਿਕਸ ਮੀਟ ਸਮਾਪਤ

ss1

ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ‘ਚ ਚੱਲ ਰਹੀ ਜ਼ੋਨ ਦਾਖਾ ਦੀ ਚਾਰ ਰੋਜ਼ਾ ਐਥਲੈਟਿਕਸ ਮੀਟ ਸਮਾਪਤ

5-nov-mlp-05ਮੁੱਲਾਂਪੁਰ ਦਾਖਾ 5 ਨਵੰਬਰ(ਮਲਕੀਤ ਸਿੰਘ) ਜੇਕਰ ਮਨੁੱਖ ਨੇ ਅਧਿਆਤਮਿਕ ਤੇ ਅੱਖਰੀ ਗਿਆਨ ਹਾਸਲ ਕਰਨਾ ਹੈ ਤਾਂ ਉਸ ਲਈ ਸਰੀਰਕ ਤੇ ਮਾਨਸਿਕ ਤੌਰ ‘ਤੇ ਸਿਹਤ ਮੰਦ ਹੋਣਾ ਬੜਾ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਖੇਡਾਂ ਉਨਾਂ ਦੀ ਜਿੰਦਗੀ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੁੰ ਪੜਾਈ ਦੇ ਨਾਲ-ਨਾਲ ਖੇਡਾਂ ਲਈ ਵੀ ਖੁਦ ਉਤਸਾਹਿਤ ਕਰਨ ਇਹ ਪ੍ਰਗਟਾਵਾ ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਵਿਖੇ ਜੋਨ ਦਾਖਾ ਦੇ ਸਰਕਾਰੀ ਤੇ ਪਬਲਿਕ ਸਕੂਲਾਂ ਦੀ ਚੱਲ ਰਹੀ ਚਾਰ ਰੋਜ਼ਾ ਜ਼ੋਨਲ ਐਥਲੈਟਿਕਸ ਮੀਟ ਦੀ ਸਮਾਪਤੀ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ/ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਬੱਚਿਆਂ ਲਈ ਕੰਮ ਕਰਦੀ ਸਮਾਜ ਸੇਵੀ ਸੰਸ਼ਥਾ ਸਹਾਇਤਾ ਅਮਰੀਕਾ ਦੇ ਪ੍ਰਧਾਨ ਡਾ. ਹਰਕੇਸ਼ ਸੰਧੂ ਨੇ ਕਿਹਾ ਕਿ ਜੇਕਰ ਮਾਪੇ ਸਕੂਲ ਸਮੇਂ ਤੋਂ ਹੀ ਬੱਚਿਆਂ ਦੀ ਖੇਡ ਵੱਲ ਧਿਆਨ ਦੇਣਗੇ ਤਾਂ ਜਿੱਥੇ ਬੱਚੇ ਅਨੁਸਾਸ਼ਨ ਵਿੱਚ ਰਹਿੰਦੇ ਹੌਏ ਭੈੜੀਆਂ ਆਦਤਾਂ ਤੋਂ ਬਚਣਗੇ, ਉੱਥੇ ਆਪਣੇ ਦੇਸ਼ ਦਾ ਵੀ ਖੇਡਾਂ ਦੇ ਪੱਧਰ ਤੇ ਨਾਂ ਰੋਸ਼ਨ ਕਰਨਗੇ ਸਵਾਮੀ ਗੰਗਾ ਨੰਂਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਉੱਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ ਅਤੇ ਜੋਨ ਕੋਆਰਡੀਨੇਟਰ ਮਨਜੀਤ ਕੌਰ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਕੈਰੀਅਰ ਲਈ ਵੀ ਫੈਸਲਾਕੁਨ ਸਾਬਿਤ ਹੋ ਰਹੀਆਂ ਹਨ ਕਲੱਬ ਦੇ ਚੇਅਰਮੈਂਨ ਸੇਵਾ ਸਿੰਘ ਖੇਲਾ, ਸਕੱਤਰ ਕੁਲਦੀਪ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ

       ਇਸ ਸਮੇ ਅੰਡਰ 14 ਸਾਲ 100 ਮੀਟਰ ਦਲਵੀਰ ਸਿੰਘ ਸੰਤ ਕਬੀਰ ਅਕੈਡਮੀ, ਡਿਸਕ ਥਰੋ ਮਿਲਨਪ੍ਰੀਤ ਸਿੰਘ ਸੰਤ ਸੁੰਦਰ ਸਿੰਘ ਸਕੂਲ ਬੋਪਾਰਾਏ, ਹਾਈ ਜੰਪ ਦਲਵੀਰ ਸਿੰਘ ਸੰਤ ਕਬੀਰ ਅਕੈਡਮੀ, ਅੰਡਰ 17 ਸਾਲ 100 ਮੀਟਰ ਰੇਸ਼ ਅਰਸ਼ਦੀਪ ਸਿੰਘ ਸੰਤ ਕਬੀਰ ਅਕੈਡਮੀ, 400 ਮੀਟਰ ਲਭਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਹਿਸੋਵਾਲ, 200 ਮੀਟਰ ਰਣਧੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌਲੀ, ਅੰਡਰ 19 ਸਾਲ ਕਰਾਸ ਕੰਟਰੀ ਰੇਸ਼ ਨਵਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, 500 ਮੀਟਰ ਵਾਕ ਨਵਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ, ਡਿਸਕਸ ਥਰੋ ਇੰਦਰਜੋਤ ਸਿੰਘ ਜਤਿੰਦਰਾ ਗਰੀਨ ਫੀਲਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

      ਇਸ ਮੌਕੇ ਸਵਾਮੀ ਗੰਗਾ ਨੰਦ ਜੀ ਭੁਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਇੰਸਪੈਕਟਰ ਰਾਜਿੰਦਰ ਕੁਮਾਰ, ਚੇਅਰਮੈਨ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਸੇਵਾ ਸਿੰਘ ਖੇਲਾ, ਕੋ-ਕਨਵੀਨਰ ਮਨਜੀਤ ਕੌਰ, ਅਵਤਾਰ ਸਿੰਘ ਬਿੱਲੂ, ਮਨਿੰਦਰ ਸਿੰਘ ਤੂਰ, ਖੁਸ਼ਵਿੰਦਰ ਸਿੰਘ ਲੈਕਚਰਾਰ ਹਾਂਸ ਕਲਾਂ, ਮਲਕੀਤ ਸਿੰਘ ਅੋਜਲਾ, ਮੈਬਰ ਦਰਸਨ ਸਿੰਘ, ਨਜੀਤ ਸਿੰਘ ਅੋਜਲਾ, ਮਨਜੀਤ ਸਿੰਘ ਡੀ.ਪੀ. ਰੁੜਕਾ, ਹੈਡਮਾਸਟਰ ਲਖਿੰਦਰ ਸਿੰਘ ਤਲਵੰਡੀ ਖੁਰਦ, ਕੁਲਦੀਪ ਸਿੰਘ ਸਹੌਲੀ, ਵਾਇਸ ਪ੍ਰਿੰ. ਮੇਹਰਦੀਪ ਸਿੰਘ, ਕੋਆਰਡੀਨੇਟਰ ਵਿਕਾਸ ਗੋਇਲ, ਡੀ. ਪੀ. ਬਰਿੰਦਰਜੀਤ ਸਿੰਘ ਸਿੱਧਵਾਂ ਖੁਰਦ, ਡੀ. ਪੀ. ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਰਕਬਾ, ਅਮ੍ਰਿੰਤਪਾਲ ਸਿੰਘ, ਰਮਨਦੀਪ ਕੌਰ ਅਤੇ ਨਵਦੀਪ ਕੌਰ ਆਦਿ ਸ਼ਾਮਲ ਸਨ

Share Button

Leave a Reply

Your email address will not be published. Required fields are marked *