ਸੰਗਤ ਦਰਪਣ ਸਕੂਲ ਦਰਸ਼ਨ ਪ੍ਰੋਗਰਾਂਮ ਦੇ ਤਹਿਤ ਸਕੂਲ ਮਲਾਂਕਣ ਹੋਇਆ

ss1

ਸੰਗਤ ਦਰਪਣ ਸਕੂਲ ਦਰਸ਼ਨ ਪ੍ਰੋਗਰਾਂਮ ਦੇ ਤਹਿਤ ਸਕੂਲ ਮਲਾਂਕਣ ਹੋਇਆ

2-sunam-17-novਸ਼ੁਨਾਮ/ਊਧਮ ਸਿੰਘ ਵਾਲਾ 17 ਨਵੰਬਰ ( ਹਰਬੰਸ ਸਿੰਘ ਮਾਰਡੇ ) ਆਈ.ਡੀ.ਸੀ ਚੰਡੀਗੜ ਅਤੇ ਐਸ.ਸੀ.ਆਈ.ਆਰ.ਟੀ ਵੱਲੋ ਮਿਲੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਮੈਡਮ ਇੰਦੂ ਸਮਿੱਕ ਦੀ ਅਗਵਾਈ ਵਿੱਚ ਜਿਲ੍ਹਾ ਕੋ.ਆਰਡੀਨੇਟਰ ਯਾਦਵਿੰਦਰ ਭਾਰਦਵਾਜ ਦੁਆਰਾ ਸਥਾਨਕ ਸੀਨੀਅਰ ਸਕੈਡਰੀ ਸਕੂਲ ( ਲੜਕੇ ) ਵਿੱਚ ਸੰਗਤ ਦਰਪਣ ਸਕੂਲ ਦਰਸ਼ਨ ਪ੍ਰੋਗਰਾਂਮ ਦੇ ਤਹਿਤ ਸਕੂਲ ਮਲਾਂਕਣ ਸਥਾਨਕ ਕਮੈਟੀ ਮੈਬਰਾਂ ਏਨ.ਜੀ.ਓ ਤੋ ਸ਼ਾਂਮ ਲਾਲ ਗਰਗ, ਐਡਵੋਕੇਟ ਸੁਖਵਿੰਦਰ ਬਰਮਾਂ, ਕੋਸ਼ਲਰ ਪ੍ਰਭਸ਼ਰਨ ਸਿੰਘ ਬੱਬੂ, ਭਾਰਤ ਵਿਕਾਂਸ਼ ਪ੍ਰੀਸ਼ਦ ਦੇ ਅਸ਼ੋਕ ਬਰਮਾਂ, ਇੰਦਰਜੀਤ ਗੁੱਪਤਾ, ਸ਼ੈਲੀ ਬਾਂਸਲ ਤੋ ਕਰਵਾਇਆ ਗਿਆ।ਇਸ ਮੋਕੇ ਯਾਦਵਿੰਦਰ ਭਾਰਦਵਾਜ ਨੇ ਦੱਸਿਆ ਇਸ ਮੁਲਾਂਕਣ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦਾ ਲੋਕਲ ਕਮਿਉਨਟੀ ਨਾਲ ਰਿਸ਼ਤਾ ਮਜਬੂਤ ਕਰਨ ਤੋ ਇਲਾਵਾ ਉੱਨਾਂ ਦੁਆਰਾ ਉੱਨਾਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਮੋਜੂਦ ਸਹੂਲਤਾਂ ਬਾਰੇ ਦੱਸਣਾਂ ਹੈ ਤਾਂ ਕਿ ਜੋ ਕਮੀਆਂ ਨਜਰ ਆਉਣ ਉੱਨਾਂ ਨੂੰ ਦੂਰ ਕਰਿਆਂ ਜਾ ਸਕੇ।ਸਕੂਲ ਮੁਲਾਂਕਣ ਦੇ ਸਮੇਂ ਸਕੂਲ ਵਿੱਚ ਮੋਜੂਦ ਇੰਸਟਾਸਟੱਕਚਰ ਬਾਰੇ ਵੀ ਚਾਨਣਾਂ ਪਾਇਆ।ਮਿਉਨਟੀ ਮੈਬਰ ਵਿੱਚੋ ਅਸੋਕ ਬਰਮਾਂ ਨੇ ਬੋਲਦਿਆਂ ਕਿਹਾ ਕਿ ਇਸੇ ਤਰਾਂ ਦਾ ਹੀ ਮੁਲਾਕਣ ਹੋਣਾਂ ਚਾਹੀਦਾ ਹੈ ਤਾਂ ਕਿ ਲੋਕਲ ਕਮਿਉਨਟੀ ਨੂੰ ਸਕੂਲ ਦੀਆਂ ਸਹੂਲਤਾਂ, ਕਮੀਆਂ ਅਤੇ ਜਰੂਰਤਾਂ ਤੋ ਜਾਣੂ ਕਰਵਾਇਆ ਜਾ ਸਕੇ ਅਤੇ ਸਰਕਾਰੀ ਸਕੂਲ ਨੂੰ ਸਫਲਤਾ ਪੂਰਬਕ ਚਲਾਉਣ ਲਈ ਲੋਕਲ ਕਮਿੳਨਿਟੀਆਂ ਇੱਕ ਅਹਿਮ ਰੋਲ ਅਦਾ ਕਰ ਸਕਦੀਆਂ ਹਨ।ਉੱਨਾਂ ਸਕੂਲ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਸਕੂਲ ਪ੍ਰਿਸੀਪਲ ਤੋ ਇਲਾਵਾ ਸਾਰਾ ਸਟਾਫ ਜੀ ਤੋੜ ਮਿਹਨਤ ਕਰਕੇ ਟੀਮ ਵਰਕ ਦੇ ਰੂਪ ਵਿੱਚ ਕੰਮ ਕਰਕੇ ਅੱਜ ਦੇ ਇਸ ਕੰਪੀਟੀਸ਼ਨ ਦੇ ਯੁੱਗ ਵਿੱਚ ਵੀ ਸਰਕਾਰੀ ਸਕੂਲ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਹਨ।ਅੰਤ ਵਿੱਚ ਪ੍ਰਿਸੀਪਲ ਦਿਨੇਸ਼ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੋਕੇ ਸੰਜੇ ਦਿਵਾਂਨ, ਸ਼ੇਰੀ ਮਾਂਨ, ਸੰਜੀਵ ਕੁਮਾਰ, ਅਨਿਲ ਜੈਨ, ਸਤਨਾਂਮ ਸਿੰਘ, ਸੁਮੇਰ ਗਰਗ, ਹਰਦੇਵ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *