ਸੰਗਤਪੁਰਾ ਸਕੂਲ ਵੱਲੋਂ ਨੰਨ੍ਹੀਆਂ ਕਲਮਾਂ – 3 ਦਾ ਮੈਗਜ਼ੀਨ ਰਿਲੀਜ਼

ss1

ਸੰਗਤਪੁਰਾ ਸਕੂਲ ਵੱਲੋਂ ਨੰਨ੍ਹੀਆਂ ਕਲਮਾਂ – 3 ਦਾ ਮੈਗਜ਼ੀਨ ਰਿਲੀਜ਼

30-news-lehra-01ਲਹਿਰਾਗਾਗਾ 30 ਸਤੰਬਰ, (ਕੁਲਵੰਤ ਛਾਜਲੀ)ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਅਧਿਆਪਕ -ਮਾਪੇ ਮਿਲਣੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਤੋਂ ਆਪਣੇ ਬੱਚਿਆਂ ਦੀ ਵਿੱਦਿਅਕ ਪੱਖ ਤੋਂ ਅਧਿਆਪਕਾਂ ਤੋਂ ਜਾਣਕਾਰੀ ਲਈ। ਇਸ ਅਵਸਰ ਤੇ ਬੱਚਿਆਂ ਦੀ ਹੱਥ ਲਿਖਤ ਨਾਲ ਤਿਆਰ ਕੀਤੇ ਬਾਲ ਮੈਗਜ਼ੀਨ “ਨੰਨ੍ਹੀਆਂ-ਕਲਮਾਂ-3” ਦਾ ਅੰਕ ਜਾਰੀ ਕੀਤਾ ਗਿਆ। ਮੈਗਜੀਨ ਰਿਲੀਜ਼ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਕਿਰਨਪਾਲ ਸਿੰਘ ਗਾਗਾ ਨੇ ਕਿਹਾ ਕਿ ਅਜਿਹੇ ਮੈਗਜੀਨ ਤਿਆਰ ਕਰਨ ਨਾਲ ਬੱਚਿਆਂ ਅੰਦਰ ਛੁਪੀਆਂ ਕਲਾਵਾਂ ਬਾਹਰ ਨਿਕਲ ਕੇ ਆਉਂਦੀਆਂ ਹਨ। ਜਿਸ ਨਾਲ ਇਹ ਇਹ ਬੱਚੇ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਬਣਦੇ ਹਨ। ਸਟੇਜੀ ਕਾਰਵਾਈ ਜਗਸੀਰ ਜੱਗੀ ਨੇ ਬਾਖੂਬੀ ਢੰਗ ਨਾਲ ਨਿਭਾਈ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸਪੀਲ ਮੈਡਮ ਊਸ਼ਾ ਜੈਨ ਨੇ ਮੈਗਜ਼ੀਨ ਰਿਲੀਜ਼ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਮੈਗਜੀਨ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜ਼ਾਗਰ ਕਰਦੇ ਹਨ। ਇਸਦਾ ਅਸਰ ਦੂਸਰੇ ਵਿਦਿਆਰਥੀਆਂ ਉੱਪਰ ਵੀ ਪੈਂਦਾ ਹੈ। ਉਨ੍ਹਾਂ ਵਿਦਿਆਰਥੀਆਂ ਅੰਦਰ ਵੀ ਅੱਗੇ ਤੋਂ ਕਹਾਣੀਆਂ, ਕਵਿਤਾਵਾਂ, ਲੇਖ ਅਤੇ ਗੀਤ ਆਦਿ ਰਚਨਾਵਾਂ ਬਾਰੇ ਸੋਚਣਾ ਸ਼ੁਰੂ ਕਰਦੇ ਹਨ। ਇਸੇ ਤਰ੍ਹਾਂ ਵਿਦਿਆਰਥੀ ਅੱਗੇ ਜਾ ਕੇ ਲੇਖਕ, ਕਹਾਣੀਕਾਰ, ਗੀਤਕਾਰ ਬਣ ਜਾਂਦੇ ਹਨ। ਉਨ੍ਹਾਂ ਮੈਗਜ਼ੀਨ ਰਿਲੀਜ਼ ਕਰਨ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੁੰ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਕੈਪਟਨ ਸੁਖਚੰਦ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਜ਼ਸਵਿੰਦਰ ਸਿੰਘ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਕੌਰ, ਨਰਿੰਦਰ ਕੌਰ, ਗੁਰਚਰਨ ਸਿੰਘ ਪੰਚ, ਲਖਵਿੰਦਰ ਲੱਖਾ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *