Tue. May 21st, 2019

ਸੰਕਟ ਸਮੇਂ ਹਾਲਾਤ ਨਾਲ ਨਜਿੱਠਣ ਲਈ ਰਿਫ਼ਾਇਨਰੀ ਤੋਂ ਬਾਹਰ ਮੌਕ ਡਰਿੱਲ

ਸੰਕਟ ਸਮੇਂ ਹਾਲਾਤ ਨਾਲ ਨਜਿੱਠਣ ਲਈ ਰਿਫ਼ਾਇਨਰੀ ਤੋਂ ਬਾਹਰ ਮੌਕ ਡਰਿੱਲ
ਵੱਖ-ਵੱਖ ਟੀਮਾਂ ਅਤੇ ਵਿਭਾਗਾਂ ਨੇ ਸੰਕਟ ਸਮੇਂ ਬਚਾਅ ਪ੍ਰਬੰਧ ਕਰਕੇ ਦਿਖਾਏ

ਬਠਿੰਡਾ, 26 ਜੁਲਾਈ (ਪਰਵਿੰਦਰ ਜੀਤ ਸਿੰਘ): ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬਾਹਰ ਕਿਸੇ ਕਿਸਮ ਦੀ ਸੰਕਟ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਐਚ.ਐਮ.ਈ.ਐਲ. ਟਾਊਨਸ਼ਿਪ ਗੇਟ ਦੇ ਸਾਹਮਣੇ ਪਹਿਲੀ ਵਾਰ ਆਫ ਸਾਈਟ ਮੌਕ ਡਰਿੱਲ ਕੀਤੀ ਗਈ।
ਜ਼ਿਲਾ ਪ੍ਰਾਸ਼ਾਸਨ ਵਲੋਂ ਜ਼ਿਲਾ ਟਰਾਂਸਪੋਰਟ ਅਫ਼ਸਰ ਬਠਿੰਡਾ ਸ਼੍ਰੀ ਲਤੀਫ਼ ਅਹਿਮਦ ਦੀ ਦੇਖਰੇਖ ਵਿੱਚ ਹੋਈ ਇਸ ਮੌਕ ਡਰਿੱਲ ਵਿਚ ਉਦਯੋਗਿਕ ਵਿਭਾਗ, ਸਿਹਤ ਵਿਭਾਗ, ਰਿਫ਼ਾਇਨਰੀ ਦੀ ਫਾਇਰ ਫਾਇਟਿੰਗ ਟੀਮ, ਸਕਿਊਰਿਟੀ ਟੀਮ, ਐਨ.ਐਫ.ਐਲ., ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਅਤੇ ਲਹਿਰਾ ਮੁਹੱਬਤ ਦੀ ਫਾਇਰ ਬ੍ਰਿਗੇਡ ਟੀਮ, ਐਚ.ਪੀ.ਸੀ.ਐਲ., ਐਨ.ਡੀ.ਆਰ.ਐਫ. ਟੀਮ, ਆਈ.ਓ.ਸੀ.ਐਲ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਦਿ ਨੇ ਹਿੱਸਾ ਲਿਆ।
ਸ਼੍ਰੀ ਲਤੀਫ਼ ਅਹਿਮਦ ਨੇ ਦੱਸਿਆ ਕਿ ਰਿਫ਼ਾਇਨਰੀ ਤੋਂ ਬਾਹਰ ਪਹਿਲੀ ਵਾਰ ਇਹ ਮੌਕ ਡਰਿੱਲ ਕੀਤੀ ਗਈ ਹੈ। ਇਸ ਮੌਕ ਡਰਿੱਲ ਦਾ ਮਕਸਦ ਸੰਕਟ ਕਾਲ ਸਮੇਂ ਸੁਰੱਖਿਆ ਸਬੰਧੀ ਪ੍ਰਬੰਧਾਂ ਦੀ ਜਾਂਚ, ਵਿਭਾਗਾਂ ਦਾ ਆਪਸੀ ਤਾਲਮੇਲ ਆਦਿ ਦੀ ਸਮੀਖਿਆ ਕਰਨਾ ਸੀ। ਮੌਕ ਡਰਿੱਲ ਦੌਰਾਨ ਰਿਫ਼ਾਇਨਰੀ ਟਾਊਨਸ਼ਿਪ ਸਾਹਮਣੇ ਇੱਕ ਪੈਟਰੋਲ ਦਾ ਟੈਂਕ ਖਤਾਨਾਂ ਵਿਚ ਡਿੱਗਣ ਕਾਰਣ ਤੇਲ ਦੀ ਲੀਕੇਜ ਹੋਣ ‘ਤੇ ਅੱਗ ਲੱਗਣ ਕਾਰਣ ਪੈਦਾ ਹੋਏ ਸੰਕਟ ਦੇ ਹਾਲਾਤ ਨੂੰ ਕਾਬੂ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਰਾਹੀਂ ਤੁਰੰਤ ਕਾਰਵਾਈ ਕਰਦੇ ਹੋਏ ਅੱਗ ‘ਤੇ ਕਾਬੂ ਪਾਉਣ, ਪ੍ਰਭਾਵਿਤ ਵਿਅਕਤੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ, ਲੋੜ ਅਨੁਸਾਰ ਨਜ਼ਦੀਕੀ ਹਸਪਤਾਲਾਂ ਵਿੱਚ ਪਹੁੰਚਾਉਣ, ਲੋੜੀਂਦੀਆਂ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕਰਨ ਅਤੇ ਹੋਰ ਪ੍ਰਬੰਧਾਂ ਬਾਰੇ ਮੌਕ ਡਰਿੱਲ ਕਰਕੇ ਦਿਖਾਈ ਗਈ। ਅੱਗ ਲੱਗਣ ‘ਤੇ ਤੁਰੰਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਇਸ ਮੌਕੇ ਐਨ.ਡੀ.ਆਰ.ਐਫ. ਦੀ ਟੀਮ ਦੇ 35 ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਉਪਰੰਤ ਟਾਊਨਸ਼ਿਪ ਵਿਚ ਸਾਰੇ ਅਧਿਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਰਹਿੰਦੀਆਂ ਹੋਰ ਖਾਮੀਆਂ ਆਦਿ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਸ਼੍ਰੀ ਲਤੀਫ਼ ਅਹਿਮਦ ਨੇ ਦੱਸਿਆ ਕਿ ਜ਼ਿਲੇ ਵਿਚ 9 ਮੇਜਰ ਹਜਾਰਡ ਯੂਨਿਟ ਹਨ, ਜਿਨਾਂ ਵਿਚ ਅੰਦਰੂਨੀ ਮੌਕ ਡਰਿੱਲ ਹਰ ਸਾਲ 2-3 ਵਾਰ ਕੀਤੀ ਜਾਂਦੀ ਹੈ। ਇਹ ਆਫ ਸਾਈਟ ਮੌਕ ਡਰਿੱਲ ਕਰਕੇ ਬਾਹਰਲੇ ਇਲਾਕੇ ਵਿਚ ਪੈਣ ਵਾਲੇ ਪ੍ਰਭਾਵਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਨਾਲ ਵਿਭਾਗਾਂ ਦਾ ਆਪਸੀ ਤਾਲਮੇਲ ਵਧੇਗਾ ਅਤੇ ਕਿਸੇ ਵੀ ਸੰਕਟਕਾਲ ਸਥਿਤੀ ਨਾਲ ਨਿਪਟਣ ਲਈ ਕਾਰਜਕੁਸ਼ਲਤਾ ਵਧੇਗੀ। ਉਨਾਂ ਦੱਸਿਆ ਕਿ ਭਵਿੱਖ ਵਿਚ ਹੋਰ ਵੀ ਅਜਿਹੇ ਆਫ ਸਾਈਟ ਮੌਕ ਡਰਿੱਲ ਹੋਰਨਾਂ ਮੇਜਰ ਹਜਾਰਡ ਯੂਨਿਟਾਂ ਵਿਚ ਵੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਫੈਕਟਰੀਜ਼ ਸ਼੍ਰੀ ਵਿਕਾਸ ਸਿੰਗਲਾ, ਏ.ਜੀ.ਐਮ. ਰਿਫ਼ਾਇਨਰੀ ਸ. ਚਰਨਜੀਤ ਸਿੰਘ, ਏ.ਜੀ.ਐਮ. ਫਾਇਰ ਐਂਡ ਸੇਫਟੀ ਰਮੇਸ਼ ਨੰਦਵਾਲ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: