Sun. Aug 25th, 2019

ਸੜਕ ਹਾਦਸੇ ਵਿੱਚ ਜੱਜਲ ਦਾ ਸਕੂਲੀ ਵਿਦਿਆਰਥੀ ਗੰਭੀਰ ਜਖਮੀ

ਸੜਕ ਹਾਦਸੇ ਵਿੱਚ ਜੱਜਲ ਦਾ ਸਕੂਲੀ ਵਿਦਿਆਰਥੀ ਗੰਭੀਰ ਜਖਮੀ
ਗੰਭੀਰ ਜਖਮੀ ਵਿਦਿਆਰਥੀ ਦੋ ਘਰਾਂ ਵਿੱਚ ਮਾਪਿਆਂ ਦਾ ਇਕਲੌਤਾ ਸਪੁੱਤਰ
ਪ੍ਰਾਈਵੇਟ ਹਸਪਤਾਲ ਅੱਗੇ ਖੜ੍ਹਦੇ ਵਾਹਨ ਬਣਦੇ ਨੇ ਹਾਦਸਿਆ ਦਾ ਕਾਰਨ-ਸਮਾਜ ਸੇਵੀ

ਤਲਵੰਡੀ ਸਾਬੋ, 15 ਦਸੰਬਰ (ਗੁਰਜੰਟ ਸਿੰਘ ਨਥੇਹਾ)ਸਥਾਨਕ ਸ਼ਹਿਰ ਦੇ ਰੋੜੀ ਰੋਡ ‘ਤੇ ਪੈਟਰੋਲ ਪੰਪ ਸਾਹਮਣੇ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਵਾਪਰੇ ਸੜਕ ਹਾਦਸੇ ਵਿੱਚ ਸਥਾਨਕ ਯੂਨੀਵਰਸਲ ਸਕੂਲ ਦਾ ਵਿਦਿਆਰਥੀ ਗੰਭੀਰ ਰੂਪ ‘ਚ ਜਖਮੀ ਹੋ ਗਿਆ ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਤਲਵੰਡੀ ਸਾਬੋ ਦੇ ਹਸਪਤਾਲ ਦਾਖਲ ਕਰਵਾਇਆ।

         ਚਸ਼ਮਦੀਦਾਂ ਅਨੁਸਾਰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਪਿੰਡ ਜੱਜਲ ਦਾ ਨੌਵੀਂ ਕਲਾਸ ਦਾ ਵਿਦਿਆਰਥੀ ਵਿਸ਼ਵਜੀਤ ਸਿੰਘ ਪੁੱਤਰ ਜਗਦੀਪ ਸਿੰਘ ਯੂਨੀਵਰਸਲ ਸਕੂਲ ਵਿੱਚ ਆਪਣੀ ਕੋਈ ਵਸਤੂ ਭੁੱਲਣ ‘ਤੇ ਜਦੋਂ ਉਹ ਆਪਣੇ ਦੋਸਤ ਦੇ ਮੋਟਰਸਾਈਕਲ ਰਾਹੀਂ ਆਪਣੀ ਭੁੱਲੀ ਹੋਈ ਚੀਜ ਨੂੰ ਵਾਪਸ ਲੈ ਕੇ ਆਪਣੇ ਦੋਸਤ ਦੇ ਪਿਤਾ ਦੀ ਦੁਕਾਨ ਵੱਲ ਆ ਰਿਹਾ ਸੀ ਤਾਂ ਤਲਵੰਡੀ ਸਾਬੋ ਦੇ ਰੋੜੀ-ਰੋਡ ‘ਤੇ ਪੈਟਰੋਲ ਪੰਪ ਲਾਗੇ ਇੱਕ ਪ੍ਰਾਈਵੇਟ ਅਕੈਡਮੀ ਦੀ ਵੈਨ ਦੀ ਟੱਕਰ ਨਾਲ ਉਸਦਾ ਮੋਟਰ ਸਾਈਕਲ ਡਿੱਗ ਪਿਆ ਤੇ ਉਸਦਾ ਸਿਰ ਪ੍ਰਾਈਵੇਟ ਹਸਪਤਾਲ ਅੱਗੇ ਖੜ੍ਹੇ ਪੀਟਰ ਰੇਹੜੇ ਅਤੇ ਸੜਕ ਨਾਲ ਟਕਰਾ ਕੇ ਗੰਭੀਰ ਜਖਮੀ ਹੋ ਗਿਆ ਜਿਸਨੂੰ ਲਾਗੇ ਖੜ੍ਹੇ ਸਮਾਜਸੇਵੀ ਆਗੂ ਕੁਲਵਿੰਦਰ ਨਥੇਹਾ ਨੇ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਉਸਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਹੈ। ਹਾਦਸੇ ਦਾ ਪਤਾ ਚਲਦਿਆਂ ਹੀ ਵਿਦਿਆਰਥੀ ਦੇ ਮਾਪੇ, ਸਕੂਲ ਪ੍ਰਬੰਧਕ ਸੁਖਚੈਨ ਸਿੰਘ ਤੇ ਪਿੰਡ ਦਾ ਸਰਪੰਚ ਜਗਦੇਵ ਸਿੰਘ ਮੌਕੇ ‘ਤੇ ਪਹੁੰਚੇ ਤੇ ਇਲਾਜ ਸ਼ੁਰੂ ਕਰਵਾਇਆ।

            ਸਮਾਜਸੇਵੀ ਆਗੂਆਂ ਨੇ ਰੋੜੀ ਰੋਡ ‘ਤੇ ਸਥਿਤ ਪ੍ਰਾਈਵੇਟ ਹਸਪਤਾਲ ਪ੍ਰਬੰਧਕਾਂ ‘ਤੇ ਵਰਦਿਆਂ ਕਿਹਾ ਕਿ ਹਸਪਤਾਲ ਕੋਲ ਆਪਣੀ ਵਾਹਨ ਪਾਰਕਿੰਗ ਲਈ ਜਗ੍ਹਾ ਨਹੀਂ ਹੈ ਤੇ ਹਸਪਤਾਲ ਵਿੱਚ ਦਵਾਈ ਲੈਣ ਆਏ ਮਰੀਜ ਆਪਣੇ ਵਾਹਨਾਂ ਨੂੰ ਕਥਿਤ ਤੌਰ ‘ਤੇ ਸੜਕ ‘ਤੇ ਹੀ ਰੋਕ ਲੈਂਦੇ ਹਨ ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨੂੰ ਆਪਣੀ ਪ੍ਰਾਈਵੇਟ ਪਾਰਕਿੰਗ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਵਾਪਰੇ। ਗੰਭੀਰ ਜਖਮੀ ਵਿਦਿਆਰਥੀ ਦੋ ਘਰਾਂ ਵਿੱਚ ਇਕਲੌਤਾ ਸਪੁੱਤਰ ਦੱਸਿਆ ਜਾ ਰਿਹਾ ਹੈ ਜੋ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਜੇਰੇ ਇਲਾਜ ਹੈ।

Leave a Reply

Your email address will not be published. Required fields are marked *

%d bloggers like this: