ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ 2 ਗੰਭੀਰ ਜਖਮੀ

ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ 2 ਗੰਭੀਰ ਜਖਮੀ

ਬੋਹਾ 19 ਦਸੰਬਰ (ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਕਾਸਿਮਪੁਰ ਛੀਨੇ ਦੇ ਇੱਕ ਦਲਿੱਤ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਅਤੇ ਦੋ ਗੰਭੀਰ ਜਖਮੀ ਹੋਣ ਦਾ ਸਮਾਚਾਰ ਪਾ੍ਰਪਤ ਹੋਇਆ ਹੈ।ਪਾ੍ਰਪਤ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਾਸਿਮਪੁਰ ਛੀਨੇ ਦੇ ਤਿੰਨ ਨੌਜਵਾਨ ਗੁਰਪੀ੍ਰਤ ਸਿੰਘ ਪੁੱਤਰ ਹਰਨੇਕ ਸਿੰਘ (25 ਸਾਲ,ਚਮਕੌਰ ਸਿੰਘ ਪੁੱਤਰ ਹਰਨੇਕ ਸਿੰਘ(27 ਸਾਲ) ਅਤੇ ਸਿਕੰਦਰ ਸਿੰਘ ਪੁੱਤਰ ਗੁਰਨਾਮ ਸਿੰਘ 19 ਸਾਲ ਤਿੰਨੇ ਜਾਤੀ ਮਜਬੀ ਸਿੱਖ ਇੱਕੋ ਮੋਟਰਸਾਇਕਲ ਤੇ ਸਵਾਰ ਹੋਕੇ ਹਰ ਰੋਜ ਦੀ ਤਰਾਂ ਮਾਇਸਰਖਾਨੇ ਸਥਿੱਤ ਸੋਲਰ ਪਲਾਂਟ ਚ ਕੰਮ ਕਰਨ ਉਪਰੰਤ ਵਾਪਸ ਪਿੰਡ ਪਰਤ ਰਹੇ ਸਨ ਤਾਂ ਅਚਨਚੇਤ ਪਿੰਡ ਰਮਦਿੱਤੇਵਾਲਾ ਕੋਲ ਇੱਕ ਟਰੈਕਟਰ ਚਾਲਕ ਇਹਨਾਂ ਨੂੰ ਫੇਟ ਮਾਰ ਗਿਆ।ਜਿਸ ਉਪਰੰਤ ਤਿੰਨੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ।ਜਿੰਨਾਂ ਦੀ ਇਤਲਾਹ ਰਾਹਗੀਰਾਂ ਨੇ ਥਾਣਾਂ ਚੌਕੀ ਰਮਦਿੱਤੇਵਾਲਾ ਨੂੰ ਦਿੱਤੀ ਜਿਥੋਂ ਇਹਨਾਂ ਨੂੰ ਸਰਕਾਰੀ ਹਸਪਤਾਲ ਮਾਨਸਾ ਲਈ ਲਿਜਾਇਆ ਗਿਆ।ਪਰ ਗੁਰਪੀ੍ਰਤ ਸਿੰਘ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।ਜਦੋਂ ਕਿ ਚਮਕੋਰ ਸਿੰਘ ਜੋ ਮ੍ਰਿਤਕ ਦਾ ਸਕਾ ਭਰਾ ਹੈ ਸਿਵਲ ਹਸਪਤਾਲ ਮਾਨਸਾ ਜੇਰੇ ਇਲਾਜ ਹੈ ਅਤੇ ਸਿਕੰਦਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਪੀ.ਜੀ.ਆਈ. ਚੰਡੀਗੜ ਰੈਫਰ ਕਰ ਦਿੱਤਾ।ਮ੍ਰਿਤਕ ਗੁਰਪੀ੍ਰਤ ਸਿੰਘ ਅਪਣੇ ਪਿੱਛੇ ਅਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: