ਸੜਕ ਹਾਦਸੇ ਚ ਇਕ ਦੀ ਮੌਤ ,ਇੱਕ ਜ਼ਖਮੀ

ss1

ਸੜਕ ਹਾਦਸੇ ਚ ਇਕ ਦੀ ਮੌਤ ,ਇੱਕ ਜ਼ਖਮੀ

ਰਾਮਪੁਰਾ ਫੂਲ 13 ਦਸੰਬਰ (ਪ.ਪ.): ਨੇੜਲੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਇੱਕ ਅਣਪਛਾਤੇ ਵਾਹਨ ਨੇ ਇੱਕ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ ,ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ । ਜਾਣਕਾਰੀ ਦਿੰਦਿਆ ਸੰਦੀਪ ਵਰਮਾ ਨੇ ਦੱਸਿਆ ਬੰਤਾ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਵਿਦਾਤਾ ਬਰਨਾਲਾ ਆਪਣੇ ਪੁੱਤਰ ਬੂਟਾ ਸਿੰਘ ਨਾਲ ਮੋਟਰ ਸਾਈਕਲ ਤੇ ਰਾਮਪੁਰੇ ਤੋ ਸਲਾਬਤਪੁਰਾ ਜਾ ਰਹੇ ਸੀ ਕਿ ਹਰਨਾਮ ਸਿੰਘ ਵਾਲਾ ਵਿਖੇ ਮੋਟਰ ਸਾਈਕਲ ਨੂੰ ਅਣਪਣਾਤੇ ਵਾਹਨ ਨੇ ਟੱਕਰ ਮਾਰ ਦਿੱਤੀ , ਜਿਸ ਵਿਚ ਬੰਤਾ ਸਿੰਘ ਦੇ ਪੁੱਤਰ ਬੂਟਾ ਸਿੰਘ ਦੀ ਮੌਤ ਹੋ ਗਈ ਤੇ ਬੰਤਾ ਸਿੰਘ ਗੰਭੀਰ ਜਖਮੀ ਹੋ ਗਿਆ । ਜਿਸ ਨੂੰ ਸਮਾਜ ਸੇਵਾ ਨੂੰ ਸਮਰਪਿਤ ਸਹਾਰਾ ਗਰੁੱਪ ਪੰਜਾਬ ਤੇ ਮਾਨਵ ਸਹਾਰਾ ਫੂਲ ਨੇ ਹਸਪਤਾਲ ਪਹੁੰਚਾਇਆ।

Share Button

Leave a Reply

Your email address will not be published. Required fields are marked *