Thu. Apr 18th, 2019

ਸੜਕ ਉੱਤੇ ਝੁਕੇ ਸਫ਼ੈਦੇ ਬਣ ਸਕਦੇ ਹਨ ਕਿਸੇ ਵੱਡੀ ਦੁਰਘਟਨਾ ਦਾ ਕਾਰਨ

ਸੜਕ ਉੱਤੇ ਝੁਕੇ ਸਫ਼ੈਦੇ ਬਣ ਸਕਦੇ ਹਨ ਕਿਸੇ ਵੱਡੀ ਦੁਰਘਟਨਾ ਦਾ ਕਾਰਨ

photoਸ਼ਾਮ ਸਿੰਘ ਵਾਲਾ, 6 ਨਵੰਬਰ (ਕਰਮ ਸੰਧੂ)ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਅਕਸਰ ਹੀ ਨਾਅਰੇ ਲਾਏ ਜਾਂਦੇ ਹਨ ਪਰ ਜੇਕਰ ਵੱਖਵੱਖ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਨੂੰ ਦੇਖੀਏ ਤਾਂ ਉਨ੍ਹਾਂ ਵਿੱਚ ਘੋਨੇ ਪੁਲਾਂ, ਟੁੱਟੀਆਂ ਸੜਕਾਂ, ਟੁੱਟੇ ਪੁਲਾਂ ਤੋਂ ਅਨੇਕਾਂ ਹੀ ਸਮੱਸਿਆਵਾਂ ਸਰਕਾਰਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਂਦੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਨ ਇਨ੍ਹਾਂ ਸਮੱਸਿਆਵਾਂ ਤੋਂ ਅਕਸਰ ਹੀ ਪਾਸਾ ਵੱਟਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਦੀ ਅਣਗਹਿਲੀ ਕਾਰਨ ਕਈ ਵਾਰ ਵੱਡੇਵੱਡੇ ਹਾਦਸੇ ਵੀ ਹੁੰਦੇ ਹਨ। ਅਜਿਹੀ ਹੀ ਸਮੱਸਿਆ ਪੈਦਾ ਹੋਈ ਹੈ ਫ਼ਿਰੋਜ਼ਪੁਰ ਤੋਂ ਸਾਦਿਕ ਨੂੰ ਜਾਂਦਿਆਂ ਪਿੰਡ ਢਿੱਲਵਾਂ ਖੁਰਦ ਤੋਂ ਮਹਿਜ਼ ਕੁਝ ਮੀਲ ਦੂਰ ਸੜਕ ਉੱਤੇ ਝੁਕੇ ਹੋਏ ਸਫੈਦਿਆਂ ਕਾਰਨ।ਇਹ ਦੋ ਸਫੈਦੇ ਇੰਨੇ ਕੁ ਝੁਕੇ ਹੋਏ ਹਨ ਕਿ ਵੱਡੇ ਸਾਧਨ ਜਿਵੇਂ ਬੱਸਾਂ, ਟਰੱਕ, ਸਕੂਲ ਵੈਨਾਂ ਆਦਿ ਹੋਰ ਬਹੁਤ ਸਾਰੇ ਸਾਧਨ ਅਕਸਰ ਹੀ ਖਹਿ ਕੇ ਲੰਘਦੇ ਹਨ ਅਤੇ ਹਰ ਵਾਰ ਕਿਸੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ।ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸੜਕ ਤੋਂ ਸਵੇਰ ਸਮੇਂ ਜ਼ਿਆਦਾਤਰ ਬੱਚਿਆਂ ਦੀਆਂ ਸਕੂਲ ਵੈਨਾਂ ਲੰਘਦੀਆਂ ਹਨ ਅਤੇ ਹੁਣ ਧੁੰਦ ਦੇ ਦਿਨਾਂ ਕਾਰਨ ਇਸ ਸਮੱਸਿਆ ਕਾਰਨ ਇਨ੍ਹਾਂ ਮਾਸੂਮ ਬੱਚਿਆਂ ਨੂੰ ਵੀ ਇਸ ਦਾ ਗੰਭੀਰ ਨਤੀਜਾ ਭੁਗਤਣਾ ਪੈ ਸਕਦਾ ਹੈ।ਇਸ ਸਮੱਸਿਆ ਬਾਰੇ ਆਸਪਾਸ ਦੇ ਕਈ ਪਿੰਡਾਂ ਦਾ ਬਹੁਤ ਸਾਰੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਨੇ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ।ਇੱਥੋਂ ਰੋਜ਼ਾਨਾ ਗੁਜ਼ਰਨ ਵਾਲੇ ਰਾਹਗੀਰ ਅਤੇ ਪਿੰਡਾਂ ਦੇ ਵਸਨੀਕ ਇਹ ਮੰਗ ਕਰਦੇ ਹਨ ਇਨ੍ਹਾਂ ਸਫ਼ੈਦਿਆਂ ਨੂੰ ਜਲਦ ਤੋਂ ਜਲਦ ਕੱਟ ਕੇ ਇਸ ਸਮੱਸਿਆ ਤੋਂ ਰਾਹਤ ਦੁਆਈ ਜਾਵੇ।

Share Button

Leave a Reply

Your email address will not be published. Required fields are marked *

%d bloggers like this: