ਸਜ਼ਾਯਾਫਤਾ ਬਰਖਾਸਤ ਪੁਲਿਸ ਮੁਲਾਜਮਾਂ ਨੇ ਬਹਾਲੀ ਲਈ ਕਾਂਗਰਸ ਪਾਰਟੀ ਦਾ ਪੱਲਾ ਫੜਿਆ

ਸਜ਼ਾਯਾਫਤਾ ਬਰਖਾਸਤ ਪੁਲਿਸ ਮੁਲਾਜਮਾਂ ਨੇ ਬਹਾਲੀ ਲਈ ਕਾਂਗਰਸ ਪਾਰਟੀ ਦਾ ਪੱਲਾ ਫੜਿਆ

ਮਲੋਟ, 24 ਦਸੰਬਰ (ਆਰਤੀ ਕਮਲ) : ਪੰਜਾਬ ਪੁਲੀਸ ਪ੍ਰਸ਼ਾਸ਼ਨ ਵੱਲੋਂ ਬਰਖਾਸਤ ਕੀਤੇ ਸਜਾ ਯਾਫਤਾ ਪੁਲਿਸ ਮੁਲਾਜਮਾਂ ਵੱਲੋਂ ਸਰਕਾਰ ਕੋਲ ਨੌਕਰੀ ਬਹਾਲੀ ਜਾਂ ਪੈਨਸ਼ਨ ਦੇ ਲਾਭ ਲੈਣ ਲਈ ਵਾਰ ਵਾਰ ਲਗਾਈ ਗੁਹਾਰ ਤੇ ਕੋਈ ਸੁਣਵਾਈ ਨਾ ਹੋਣ ਕਾਰਨ ਇਹਨਾਂ ਮੁਲਾਜਮਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ । ਇਹਨਾਂ ਮੁਲਾਜਮਾਂ ਦੇ ਪਰਿਵਾਰਾਂ ਦੀ ਗੁਰਬਤ ਕਾਰਨ ਤੰਗ ਦਸਤੀਆਂ ਤੇ ਤਰਸਯੋਗ ਹਲਾਤਾਂ ਦੇ ਖੁਲਾਸੇ ਤੇ ਵੇਰਵਿਆਂ ਮਗਰੋਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਜਮਾਂ ਨਾਲ ਰਾਬਤਾ ਕਾਇਮ ਕੀਤਾ ਕਿ ਸਰਕਾਰ ਆਉਣ ਤੇ ਇਹਨਾਂ ਮੁਲਾਜਮਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ, ਜਿਸਦੇ ਮੱਦੇਨਜਰ ਕਾਂਗਰਸ ਪਾਰਟੀ ਦੇ ਨੁਮਾਇੰਦੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪਾਲ ਔਲਖ ਦੀ ਅਗਵਾਈ ਵਿੱਚ ਪੈ੍ਰਸ ਕਾਨਫਰੰਸ ਕੀਤੀ ਜਿਸ ਦੌਰਾਨ ਇੰਸਪੈਕਟਰ ਰੇਸ਼ਮ ਸਿੰਘ ਬਠਿੰਡਾ, ਸਬ ਇੰਸਪੈਕਟਰ ਕ੍ਰਿਸ਼ਨ ਲਾਲ ਮਲੋਟ, ਸਬ ਇੰਸਪੈਕਟਰ ਗੁਰਚਰਨ ਸਿੰਘ ਮੌਗਾ, ਏਐਸਆਈ ਅਜੈਬ ਸਿੰਘ ਫਤਿਹਗੜ ਸਾਹਿਬ, ਏਐਸਆਈ ਗੁਰਚਰਨ ਸਿੰਘ ਫਤਿਹਗੜ ਸਾਹਬ, ਏਐਸਆਈ ਜਰਨੈਲ ਸਿੰਘ ਮੌਹਾਲੀ, ਏਐਸਆਈ ਜਸਵਿੰਦਰ ਸਿੰਘ ਮੋਹਾਲੀ,ਐਚ.ਸੀ ਇਕਬਾਲ ਸਿੰਘ ਬਠਿੰਡਾ, ਐਚਸੀ ਅਮਰਜੀਤ ਸਿੰਘ ਬਰਨਾਲਾ,ਐਚਸੀ ਨਿਰਮਲ ਸਿੰਘ ਫਰੀਦਕੋਟ, ਐਚਸੀ ਬਲਕਾਰ ਸਿੰਘ ਫਰੀਦਕੋਟ, ਐਚਸੀ ਆਤਮਾ ਸਿੰਘ ਮੁਕਤਸਰ,ਐਚਸੀ ਅਮਰਜੀਤ ਸਿੰਘ ਮੁਕਤਸਰ , ਐਚਸੀ ਹਰਮੀਤ ਸਿੰਘ ਆਈ ਆਰ ਬੀ ਜਲੰਧਰ, ਐਚਸੀ ਬਲਵੀਰ ਰਾਮ ਮੁਕਤਸਰ, ਸ਼ਿਪਾਹੀ ਗੁਰਦਿਆਲ ਸਿੰਘ ਫਰੀਦਕੋਟ, ਸ਼ਿਪਾਹੀ ਗੁਰਜੰਟ ਸਿੰਘ ਫਰੀਦਕੋਟ, ਐਚਸੀ ਜਗਤਾਰ ਸਿੰਘ ਬਠਿੰਡਾ, ਐਚਸੀ ਭੁਪਿੰਦਰ ਸਿੰਘ ਬਠਿੰਡਾ, ਐਚ ਸੀ ਸੁਖਦੇਵ ਰਾਜ ਫਰੀਦਕੋਟ ਸਮੇਂਤ ਹੋਰ ਅਫਸਰਾਂ ਨੇ ਤਰਯੋਗ ਹਲਾਤਾਂ ਦੇ ਦੁਖੜੇ ਫਰੋਲਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਕਾਲੇ ਦੌਰ ਅਤੇ ਔਖੇ ਸਮਿਆਂ ਵਿੱਚ ਤਨਦੇਹੀ ਨਾਲ ਵਿਭਾਗ ਦੀ ਸੇਵਾ ਕੀਤੀ ਪਰ ਸਿਆਸੀ ਆਗੂ ਦੇ ਨਜਾਇਜ ਕੰਮ ਨਾ ਕਰਨ ਕਾਰਨ ਉਹਨਾਂ ਨੂੰ ਅਜਿਹੇ ਝੂਠੇ ਕੇਸਾਂ ਵਿੱਚ ਉਲਝਾਇਆ ਗਿਆ ਜੋ ਹੁਣ ਸਜਾ ਭੁਗਤਣ ਮਗਰੋਂ ਵੀ ਬਹਾਲ ਅਤੇ ਦਹਾਕਿਆਂ ਦੀ ਨੌਕਰੀ ਉਪਰੰਤ ਪੈਨਸ਼ਨਾਂ ਵੀ ਨਹੀ ਦਿਤੀਆਂ ਜਾ ਰਹੀਆਂ । ਪਰੈਸ ਕਾਨਫਰੰਸ ਦੌਰਾਨ ਇਹਨਾਂ ਮੁਲਾਜਮਾਂ ਨੇ ਕੁਝ ਸਬੂਤ ਵੀ ਪੇਸ਼ ਕੀਤੇ ਜਿਸ ਵਿਚ ਉਹਨਾਂ ਵਾਂਗ ਹੀ ਸਜਾ ਕੱਟ ਚੁੱਕੇ ਮੁਲਾਜਮਾਂ ਨੂੰ ਨੌਕਰੀ ਤੇ ਬਹਾਲ ਕੀਤਾ ਗਿਆ ਹੈ । ਐਡਵੋਕਟੇ ਜਸਪਾਲ ਔਲਖ ਨੇ ਕਿਹਾ ਕਿ ਬਤੌਲ ਲੀਗਲ ਸੈਲ ਅਡਵਾਈਜਰ ਵੀ ਉਹ ਦੱਸਣਾ ਚਾਹੁੰਦੇ ਹਨ ਕਿ ਕਾਨੂੰਨ ਅਨੁਸਾਰ ਵੀ ਇਹ ਮੁਲਾਜਮ ਪੈਨਸ਼ਨ ਦੇ ਹੱਕਦਾਰ ਹਨ ਤੇ ਇਹਨਾਂ ਨੂੰ ਬਣਦਾ ਹੱਕ ਦਵਾਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਦੇ ਬਣਦਾ ਹੱਕ ਦਿਵਾਇਆ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: