ਸ੍ਰੋਮਣੀ ਅਕਾਲੀ ਦਲ ਦੇ ਵਫਾਦਾਰ ਮਾਤਾ ਪ੍ਰਕਾਸ਼ ਕੌਰ ਦਾ ਸ਼ਰਧਾਜਲੀ ਸਮਾਗਮ ਅੱਜ

ss1

ਸ੍ਰੋਮਣੀ ਅਕਾਲੀ ਦਲ ਦੇ ਵਫਾਦਾਰ ਮਾਤਾ ਪ੍ਰਕਾਸ਼ ਕੌਰ ਦਾ ਸ਼ਰਧਾਜਲੀ ਸਮਾਗਮ ਅੱਜ

06-nov-deepu-01ਚੌਂਕ ਮਹਿਤਾ-06 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨਾਂ ਦੀ ਆਤਮਿਕ ਸ਼ਾਂਤੀ ਲਈ ਅਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਉਨਾ੍ਹਂ ਦੇ ਗ੍ਰਹਿ ਪਿੰਡ ਬੁੱਟਰ ਕਲਾਂ ਵਿਖੇ ਹੋਵੇਗੀ, ਜਿਕਰਯੋਗ ਹੈ ਕਿ ਮਾਤਾ ਪ੍ਰਕਾਸ਼ ਕੌਰ ਜੀ ਨੇ ਪਿੰਡ ਬੋਲੇਵਾਲ ਜਿਲਾ੍ਹ ਗੁਰਦਾਸਪੁਰ ਵਿਖੇ ਸਵ: ਮਾਤਾ ਰੂੜ੍ਹ ਕੌਰ ਤੇ ਪਿਤਾ ਸਵ: ਜਥੇਦਾਰ ਹਾਕਮ ਸਿੰਘ ਦੇ ਘਰ ਜਨ੍ਹਮ ਲਿਆ, ਮਾਤਾ ਜੀ ਸ਼ੁਰੂ ਤੋ ਹੀ ਧਾਰਮਿਕ ਖਿਆਲਾ ਦੇ ਮਾਲਕ ਸਨ, ਮਾਤਾ ਜੀ ਦਾ ਵਿਆਹ ਪਿੰਡ ਬੁੱਟਰ ਕਲਾਂ ਵਿਖੇ ਸ੍ਰ. ਸਾਧਾ ਸਿੰਘ ਨਾਲ ਹੋਇਆ, ਉਨਾ੍ਹਂ ਦੇ ਘਰ ਚਾਰ ਬੇਟੇ ਅਤੇ ਇੱਕ ਬੇਟੀ ਨੇ ਜਨ੍ਹਮ ਲਿਆ, ਮਾਤਾ ਜੀ ਦੇ ਇੱਕ ਸਪੁੱਤਰ ਸ੍ਰ. ਰਾਮ ਸਿੰਘ ਨੇ ਉਚੇਰੀ ਵਿਦਿਆ ਪ੍ਰਾਪਤ ਕੀਤੀ ਤੇ ਉਹ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਰਹੇ, ਮਾਤਾ ਜੀ ਦਾ ਜੀਵਨ ਸ਼੍ਰੋਮਣੀ ਅਕਾਲੀ ਦਲ ਦੀ ਚੱੜ੍ਹਦੀ ਕਲਾਂ ਲਈ ਹਮੇਸ਼ਾਂ ਸਘੰਰਸ਼ ਮਈ ਰਿਹਾ, ਮਾਤਾ ਪ੍ਰਕਾਸ਼ ਕੌਰ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸਵ: ਮਾਤਾ ਸੰਪੂਰਨ ਕੌਰ ਧਰਮਪਤਨੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਸਾਬਕਾ ਰੈਵਨਿਊ ਮੰਤਰੀ ਪੰਜਾਬ ਦੀ ਅਗਵਾਈ ‘ਚ ਧਰਮ ਯੁੱਧ ਮੋਰਚਾ, ਪੰਜਾਬੀ ਸੂਬਾ ਮੋਰਚਾ ਸਮੇਤ ਕਈ ਹੋਰ ਅਕਾਲੀ ਮੋਰਚਿਆਂ ਵਿਚ ਹਿੱਸਾ ਲਿਆ ਤੇ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਸੱਜਾਵਾਂ ਕੱਟੀਆਂ, ਮਾਤਾ ਜੀ ਦੀ ਅਕਾਲੀ ਦਲ ਪ੍ਰਤੀ ਵਫਾਦਾਰੀ ਅਤੇ ਸੇਵਾ ਭਾਵਨਾ ਪਿਤਾ ਪੁਰਖੀ ਚਲੀ ਆ ਰਹੀ ਹੈ, ਜਿਕਰਯੋਗ ਹੈ ਕਿ ਮਾਤਾ ਜੀ ਦੇ ਪਿਤਾ ਸਵ: ਜਥੇਦਾਰ ਹਾਕਮ ਸਿੰਘ ਹੁਰਾਂ ਵੀ ਜੈਤੋ ਦੇ ਮੋਰਚਿਆਂ ਵਿਚ ਦੋ ਸਾਲ ਦੋ ਮਹੀਨੇ ਮੁਲਤਾਨ ਦੀ ਜੇਲ ‘ਚ ਗੁਜਾਰੇ ਸਨ, ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਅਤੇ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

Share Button

Leave a Reply

Your email address will not be published. Required fields are marked *