ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾਈ ਖੇਡਾਂ ਦੇ ਦੂਜੇ ਦਿਨ ਵੀ ਰਹੇ ਦਿਲਚਸਪ ਮੁਕਾਬਲੇ

ss1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾਈ ਖੇਡਾਂ ਦੇ ਦੂਜੇ ਦਿਨ ਵੀ ਰਹੇ ਦਿਲਚਸਪ ਮੁਕਾਬਲੇ
ਲੜਕੇ ਤੇ ਲੜਕੀਆਂ ਦੀ 100 ਮੀਟਰ ਦੌੜ ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ ਝੰਡੀ

andpurਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੀਆਂ 13ਵੀਂਆਂ ਖ਼ਾਲਸਾਈ ਖੇਡਾਂ ਅੱਜ ਦੂਜੇ ਦਿਨ ਵੀ ਜਾਰੀ ਰਹੀਆਂ । ਦੂਜੇ ਦਿਨ ਮੁੱਖ ਮਹਿਮਾਨ ਵੱਜੋਂ ਡਾ. ਧਰਮਿੰਦਰ ਸਿੰਘ ਉਭਾ ਡਾਇਰੈਕਟਰ ਸਿੱਖਿਆ, ਐਸ.ਜੀ.ਪੀ.ਸੀ. ਸ਼ਾਮਿਲ ਹੋਏ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਨੌਜੁਆਨ ਪੀੜੀ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ । ਮੇਜ਼ਬਾਨ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਡਾ. ਉਭਾ ਨੂੰ ਜੀ ਆਇਆਂ ਕਿਹਾ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ, ਟੀਚਰ ਇੰਚਾਰਜ ਸਾਹਿਬਾਨ ਤੇ ਖਿਡਾਰੀਆਂ ਵੱਲੋਂ ਖ਼ਾਲਸਾਈ ਖੇਡਾਂ ਨੂੰ ਸਫਲ ਬਣਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ । ਵੱਖ-ਵੱਖ ਖੇਡਾਂ ਦੇ ਮੁਕਾਬਲੇ ਬਹੁਤ ਦਿਲਚਸਪ ਅਤੇ ਫਸਵੇਂ ਰਹੇ । ਡਾ. ਸੁੱਚਾ ਸਿੰਘ ਢੇਸੀ ਡੀਨ ਸਪੋਰਟਸ ਅਤੇ ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਸਾਂਝੇ ਤੌਰ ਤੇ ਮੁਕਾਬਲਿਆਂ ਦੇ ਨਤੀਜ਼ਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਮੀਟਰ ਦੌੜ (ਲੜਕੇ) ਦੇ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ ਤੇ ਦੂਜਾ ਅਤੇ ਖਾਲਸਾ ਕਾਲਜ ਡਰੌਲੀ ਕਲਾਂ ਨੇ ਤੀਸਰਾ ਸਥਾਨ । ਇਸੇ ਤਰਾਂ 100 ਮੀਟਰ ਦੌੜ (ਲੜਕੀਆਂ) ਦੇ ਮੁਕਾਬਲੇ ਵਿੱਚ ਵੀ ਖਾਲਸਾ ਕਾਲਜ ਅਨੰਦੁਪੁਰ ਸਾਹਿਬ ਨੇ ਪਹਿਲਾ, ਮਾਤਾ ਸਾਹਿਬ ਕੌਰ ਕਾਲਜ ਗਹਿਲ ਬਰਨਾਲਾ ਨੇ ਦੂਜਾ ਅਤੇ ਖਾਲਸਾ ਕਾਲਜ ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ । 400 ਮੀਟਰ ਦੌੜ(ਲੜਕੇ) ਵਿੱਚੋਂ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਨੇ ਪਹਿਲਾ, ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਦੂਸਰਾ ਅਤੇ ਖਾਲਸਾ ਕਾਲਜ ਡਰੌਲੀ ਕਲਾਂ ਨੇ ਤੀਸਰਾ । 400 ਮੀਟਰ ਦੌੜ (ਲੜਕੀਆਂ) ਵਿੱਚ ਖਾਲਸਾ ਕਾਲਜ ਭਦੌੜ ਨੇ ਪਹਿਲਾ, ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਦੂਸਰਾ ਅਤੇ ਖਾਲਸਾ ਕਾਲਜ ਡਰੌਲੀ ਕਲਾਂ ਨੇ ਤੀਜਾ । 1500 ਮੀਟਰ ਦੌੜ (ਲੜਕੀਆਂ) ਵਿੱਚ ਖਾਲਸਾ ਕਾਲਜ ਭਦੌੜ ਨੇ ਪਹਿਲਾ, ਗੜਦੀਵਾਲ ਨੇ ਦੂਜਾ ਅਤੇ ਡਰੌਲੀ ਕਲਾਂ ਨੇ ਤੀਜਾ । ਇਸੇ ਤਰਾਂ 1500 ਮੀਟਰ ਦੌੜ (ਲੜਕੇ) ਵਿੱਚ ਖਾਲਸਾ ਕਾਲਜ ਸਤਲਾਣੀ ਸਾਹਿਬ ਨੇ ਪਹਿਲਾ, ਖਾਲਸਾ ਕਾਲਜ ਗੁਰਦਾਸ ਨੰਗਲ ਨੇ ਦੂਜਾ ਅਤੇ ਡੂਮੇਲੀ ਨੇ ਤੀਜਾ । 5000 ਮੀਟਰ ਦੌੜ (ਲੜਕੇ) ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ, ਸਤਲਾਨੀ ਸਾਹਿਬ ਨੇ ਦੂਜਾ ਅਤੇ ਗੁਰਦਾਸ ਨੰਗਲ ਨੇ ਤੀਜਾ । ਵੇਟ ਲਿਫਟਿੰਗ 56 ਕਿਲੋਗ੍ਰਾਮ ਵਰਗ (ਲੜਕੇ) ਵਿੱਚ ਖਾਲਸਾ ਕਾਲਜ ਪੰਜੋਖੜਾ ਸਾਹਿਬ ਨੇ ਪਹਿਲਾ ਤੇ ਤੀਜਾ ਅਤੇ ਅਨੰਦਪੁਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ 69 ਕਿਲੋਗ੍ਰਾਮ ਵਰਗ (ਲੜਕੇ) ਵਿੱਚ ਇੰਜੀ. ਕਾਲਜ ਫਤਿਹਗੜ ਸਾਹਿਬ ਨੇ ਪਹਿਲਾ ਅਤੇ ਅਨੰਦਪੁਰ ਸਾਹਿਬ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ । ਸ਼ਾਟਪੁੱਟ (ਲੜਕੇ) ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ ਤੇ ਤੀਜਾ ਅਤੇ ਸਤਲਾਣੀ ਸਾਹਿਬ ਨੇ ਦੂਜਾ । ਇਸੇ ਤਰਾਂ ਸ਼ਾਟਪੁੱਟ (ਲੜਕੀਆਂ) ਵਿੱਚ ਖਾਲਸਾ ਕਾਲਜ ਗੜਦੀਵਾਲਾ ਨੇ ਪਹਿਲਾ ਤੇ ਦੂਜਾ ਅਤੇ ਝਾੜ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ । ਹੈਮਰ ਥਰੋਅ (ਲੜਕੇ) ਵਿੱਚ ਖਾਲਸਾ ਕਾਲਜ ਚਮਕੌਰ ਸਾਹਿਬ ਨੇ ਪਹਿਲਾ, ਡਰੌਲੀ ਕਲਾਂ ਨੇ ਦੂਜਾ ਅਤੇ ਖਾਲਸਾ ਕਾਲਜ ਪਟਿਆਲਾ ਨੇ ਤੀਜਾ ਸਥਾਨ । ਹੈਮਰ ਥਰੋਅ (ਲੜਕੀਆਂ) ਵਿੱਚ ਝਾੜ ਸਾਹਿਬ ਨੇ ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. ਫਤਿਹਗੜ ਸਾਹਿਬ ਨੇ ਦੂਜਾ ਅਤੇ ਡਰੌਲੀ ਕਲਾਂ ਨੇ ਤੀਜਾ । ਡਿਸਕਸ ਥਰੋਅ (ਲੜਕੇ) ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ ਅਤੇ ਦੂਜਾ, ਸਤਲਾਣੀ ਸਾਹਿਬ ਨੇ ਤੀਜਾ । ਜੈਵਲਿਨ ਥਰੋਅ (ਲੜਕੇ) ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ, ਸਤਲਾਣੀ ਸਾਹਿਬ ਨੇ ਦੂਜਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. ਨੇ ਤੀਜਾ । ਇਨਾਂ ਖ਼ਾਲਸਾਈ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰਪਾਲ ਸਿੰਘ ਗੜਸ਼ੰਕਰ, ਡਾ ਸਤਵਿੰਦਰ ਸਿੰਘ ਢਿੱਲੋਂ ਗੜਦੀਵਾਲ, ਡਾ. ਕੁਲਦੀਪ ਸਿੰਘ ਬੱਲ ਬੁੱਢਲਾਡਾ, ਡਾ. ਸਾਹਿਬ ਸਿੰਘ ਡਰੌਲੀ ਕਲਾਂ, ਡਾ. ਸੁਖਦੇਵ ਸਿੰਘ ਪੰਜੋਖੜਾ ਸਾਹਿਬ, ਡਾ. ਰਮਨਜੀਤ ਕੌਰ ਕਰਹਾਲੀ ਸਾਹਿਬ ਆਦਿ ਪ੍ਰਿੰਸੀਪਲ ਸਾਹਿਬਾਨ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਖ਼ਾਲਸਾਈ ਖੇਡਾਂ ਦੀ ਸਮਾਪਤੀ ਤੇ ਇਨਾਮ ਵੰਡ ਸਮਾਰੋਹ 22 ਅਕਤੂਬਰ ਨੂੰ ਦੁਪਹਿਰੇ 2.00 ਵਜੇ ਹੋਵੇਗਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਿਲ ਹੋਣਗੇ ਤੇ ਪ੍ਰਧਾਨਗੀ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਗ ਚੀਮਾ ਕਰਨਗੇ ।

Share Button

Leave a Reply

Your email address will not be published. Required fields are marked *