Wed. Apr 24th, 2019

ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਦੀ ਟਿਕਟ ਐਡ:ਦਿਨੇਸ਼ ਚੱਢਾ ਨੂੰ ਮਿਲਣ ਦੀ ਕਨਸੋਅ ਮਿਲਣ ਤੋਂ ਵਲੰਟੀਅਰ ਭੜਕੇ

ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਦੀ ਟਿਕਟ ਐਡ:ਦਿਨੇਸ਼ ਚੱਢਾ ਨੂੰ ਮਿਲਣ ਦੀ ਕਨਸੋਅ ਮਿਲਣ ਤੋਂ ਵਲੰਟੀਅਰ ਭੜਕੇ
ਅਗਰ ਚੱਢਾ ਨੂੰ ਟਿਕਟ ਦਿੱਤੀ ਤਾਂ ਮੈਂ ਮਰਨ ਵਰਤ ਤੇ ਬੈਠ ਜਾਵਾਂਗਾ: ਬਾਬੂ ਚਮਨ ਲਾਲ

ਸ੍ਰੀ ਅਨੰਦਪੁਰ ਸਾਹਿਬ, 24 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ ਤੋਂ ‘ਆਪ’ ਦੀ ਟਿਕਟ ਐਡਵੋਕੇਟ ਦਿਨੇਸ਼ ਚੱਢਾ ਨੂੰ ਮਿਲਣ ਦੀ ਕਨਸੋਅ ਮਿਲਦਿਆਂ ਹੀ ਸਮੂਹ ਵਲੰਟੀਅਰਾਂ ਵਿੱਚ ਭਾਰੀ ਗੁੱਸੇ ਦੀ ਲਹਿਰ ਫੈਲ ਗਈ , ਇਸ ਲਈ ਜਿੱਥੇ ਪਾਰਟੀ ਦੇ ਇਸ ਗਲਤ ਫੈਸਲੇ ਦੇ ਖਿਲਾਫ ਸਮੂਹ ਵਲੰਟੀਅਰਾਂ ਨੇ ਗੁ: ਤਖਤ ਸ੍ਰੀ ਕੇਸਗੜ ਸਾਹਿਬ ਵੱਲ ਹੱਥ ਕਰਕੇ ਸਹੁੰ ਖਾਧੀ ਕਿ ਚੱਢਾ ਜਾਂ ਹੋਰ ਕਿਸੇ ਵੀ ਬਾਹਰੀ ਉਮੀਦਵਾਰ ਦਾ ਭਾਰੀ ਵਿਰੋਧ ਕੀਤਾ ਜਾਵੇਗਾ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਫਾਊਂਡਰ ਮੈਂਬਰ ਬਾਬੂ ਚਮਨ ਲਾਲ ਨੇ ਚੱਢਾ ਨੂੰ ਟਿਕਟ ਦੇਣ ਦੇ ਖਿਲਾਫ ਮਰਨ ਵਰਤ ਤੇ ਬੈਠਣ ਦਾ ਐਲਾਨ ਕਰਕੇ ਤਰਥਲੀ ਮਚਾ ਦਿੱਤੀ । ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਪਾਰਟੀ ਦਫਤਰ ਵਿਖੇ ਕਾਹਲੀ ਨਾਲ ਬੁਲਾਈ ਮੀਟਿੰਗ ਮੋਕੇ ਇਕੱਠੇ ਹੋਏ ਹਜਾਰਾਂ ਪਾਰਟੀ ਵਰਕਰਾਂ ਨੇ ਨੂਰਪੁਰ ਬੇਦੀ ਦੇ ਰਹਿਣ ਵਾਲੇ ਅਤੇ ਰੂਪਨਗਰ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਐਡਵੋਕੇਟ ਦਿਨੇਸ਼ ਚੱਢਾ ਨੂੰ ਪਾਰਟੀ ਟਿਕਟ ਦਿੱਤੇ ਜਾਣ ਦੀਆਂ ਮਿਲ ਰਹੀਆਂ ਕਨਸੋਆਂ ਤੇ ਭਾਰੀ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਗਰ ਪਾਰਟੀ ਨੇ ਆਪਣਾ ਇਹ ਗਲਤ ਫੈਸਲਾ ਨਾਂ ਬਦਲਿਆਂ ਅਤੇ ਟਿਕਟ ਹਲਕੇ ਨਾਲ ਸਬੰਧਿਤ ਕਿਸੇ ਵਿਅਕਤੀ ਨੂੰ ਦਿੱਤੀ ਤਾਂ ਹਲਕੇ ਦਾ ਕੋਈ ਵੀ ਵਲੰਟੀਅਰ ਬਾਹਰੀ ਵਿਅਕਤੀ ਦਾ ਸਾਥ ਨਹੀਂ ਦੇਵੇਗਾ । ਸਮੂਹ ਵਲੰਟੀਅਰਾਂ ਨੇ ਇਸ ਮੋਕੇ ਦਿਨੇਸ਼ ਚੱਢਾ ਤੇ ਕਈ ਪ੍ਰਕਾਰ ਦੇ ਗੰਭੀਰ ਦੋਸ਼ ਲਗਾਉਂਦਿਆਂ ਸੀਨੀਅਰ ਮੈਂਬਰ ਬਾਬੂ ਚਮਨ ਲਾਲ ਦੀ ਅਗਵਾਈ ਹੇਠ ਖੜੇ ਹੋਕੇ ਅਤੇ ਗੁ: ਤਖਤ ਸ੍ਰੀ ਕੇਸਗੜ ਸਾਹਿਬ ਵੱਲ ਹੱਥ ਕਰਕੇ ਸਹੁੰ ਖਾਧੀ ਕਿ ਅਗਰ ਪਾਰਟੀ ਨੇ ਚੱਢਾ ਜਾਂ ਹੋਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਤਾਂ ਉਸਦਾ ਡੱਟਕੇ ਵਿਰੋਧ ਕੀਤਾ ਜਾਵੇਗਾ । ਇਸ ਮੋਕੇ ਤਰਲੋਚਨ ਸਿੰਘ ਚੱਠਾ , ਐਡਵੋਕੇਟ ਪਰਮਜੀਤ ਸਿੰਘ ਪੰਮਾ , ਡਾਕਟਰ ਸੰਜੀਵ ਗੋਤਮ , ਬਾਬੂ ਚਮਨ ਲਾਲ , ਜਸਵੀਰ ਸਿੰਘ ਜੱਸੂ , ਮਾਸਟਰ ਹਰਦਿਆਲ ਸਿੰਘ , ਠੇਕੇਦਾਰ ਜਗਜੀਤ ਸਿੰਘ ਜੱਗੀ , ਜਰਨੈਲ ਸਿੰਘ ਅੋਲਖ , ਮੈਡਮ ਦਵਿੰਦਰ ਕੋਰ ਦਬੂੜ , ਬਾਬਾ ਕੁਲਵਿੰਦਰ ਸਿੰਘ , ਜੈਮਲ ਸਿੰਘ ਭੜੀ ਤੋਂ ਇਲਾਵਾ ਬੜੀ ਵੱਡੀ ਗਿਣਤੀ ਚ’ ਪਾਰਟੀ ਵਲੰਟੀਅਰ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: