ਸੈਦੇਵਾਲਾ ਵਿਖੇ 5 ਗਰੀਬ ਲੜਕੀਆਂ ਦੀਆਂ ਕਰਵਾਈਆਂ ਸਮੂਹਿਕ ਸ਼ਾਦੀਆਂ

ss1

ਸੈਦੇਵਾਲਾ ਵਿਖੇ 5 ਗਰੀਬ ਲੜਕੀਆਂ ਦੀਆਂ ਕਰਵਾਈਆਂ ਸਮੂਹਿਕ ਸ਼ਾਦੀਆਂ
ਕੰਨੀਆ ਦਾਨ ਮਹਾ ਦਾਨ ਬਾਬਾ ਕਾਲਾ ਭਗਤ ਸੈਦੇਵਾਲਾ

marrige-functਬੁਢਲਾਡਾ 20 ਨਵੰਬਰ (ਓਂਕਾਰ ਸਿੰਘ ਸਿੱਧੂ)ਸਮਾਜ ਅੰਦਰ ਰੁੱਖ ਅਤੇ ਕੁੱਖ ਦੀ ਰਾਖੀ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਨਿੱਤ ਦਿਨ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਗਰੀਬ ਮਾਪਿਆ ਵੱਲੋਂ ਲੜਕੀਆਂ ਨੂੰ ਆਪਣੇ ਸਿਰ ਤੇ ਭਾਰ ਸਮਝਿਆਂ ਜਾਂਦਾ ਹੈ। ਸਮਾਜ ਅੰਦਰ ਕੁਝ ਅਜਿਹੇ ਲੋਕ ਵੀ ਰਹਿੰਦੇ ਹਨ ਜਿਹੜੇ ਗਰੀਬ ਲੜਕੀਆਂ ਦੇ ਮਾਪਿਆਂ ਤੇ ਉਨ੍ਹਾਂ ਦੀਆਂ ਧੀਆਂ ਨੂੰ ਬੋਝ ਨਹੀਂ ਬਣਨ ਦਿੰਦੇ ਸਗੋਂ ਅਜਿਹੀ ਘੜੀ ‘ਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ। ਅਜਿਹੀ ਹੀ ਮਿੱਸਾਲ ਕਾਇਮ ਕੀਤੀ ਹੈ ਬੁਢਲਾਡਾ ਦੇ ਇਤਿਹਾਸਿਕ ਪਿੰਡ ਸੈਦੇਵਾਲਾ ਵਿਖੇ ਜਿਥੇ ਬਾਬਾ ਕਾਲਾ ਭਗਤ ਵੱਲੋਂ 5 ਗਰੀਬ ਲੜਕੀਆਂ ਦਾ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਅਤੇ ਗੁਰਬਖਸ ਸਿੰਘ ਹਿੰਦ ਡੀ.ਐਸ.ਪੀ. ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਜਾਣਕਾਰੀ ਦਿੰਦਿਆਂ ਬਾਬਾ ਕਾਲਾ ਭਗਤ ਨੇ ਦੱਸਿਆ ਕਿ ਬਾਬਾ ਨੀਵੇ ਸ਼ਾਹ ਜੀ ਅਤੇ ਬਾਬਾ ਸਮਝ ਨਾਥ ਜੀ ਦੇ ਆਸ਼ੀਰਵਾਦ ਸਦਕਾ ਪਿੰਡ ਵਿਖੇ 5 ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ। ਉਹਨਾਂ ਕਿਹਾ ਕਿ ਗਰੀਬ ਲੜਕੀਆਂ ਦੀ ਸਾਦੀ ਕਰਵਾਉਣਾ ਇਕ ਚੰਗਾ ਕਾਰਜ ਹੈ ਜਿਸ ਕਰਕੇ ਉਹਨਾਂ ਵੱਲੋਂ ਹਰ ਸਾਲ ਲੋੜਬੰਦ ਬੱਚਿਆਂ ਨੂੰ ਆਪਣੀਆਂ ਧੀਆਂ ਮੰਨ ਕੇ ਉਹਨਾਂ ਦੇ ਸਮੁਹਿਕ ਵਿਆਹ ਕੀਤੇ ਜਾਂਦੇ ਹਨ। ਇਹਨਾਂ ਲੋੜਬੰਦ ਲੜਕੀਆਂ ਨੂੰ ਲੋੜੀਂਦਾ ਦਹੇਜ ਵੀ ਦਿੱਤਾ ਜਾਂਦਾ ਹੈ। ਇਸ ਕਾਰਜ ਤਹਿਤ ਉਹਨਾਂ ਵੱਲੋਂ ਅੱਜ ਵੀ 5 ਲੜਕੀਆਂ ਦੀ ਸਾਦੀ ਕੀਤੀ ਗਈ ਅਤੇ ਉਹਨਾਂ ਵੱਲੋਂ ਇਹ ਉਪਰਾਲਾ ਭਵਿਖ ‘ਚ ਵੀ ਜਾਰੀ ਰਹੇਗਾ। ਇਸ ਮੌਕੇ ਵਿਵਾਹਿਕ ਜੋੜਿਆ ਦੇ ਮੰਨੋਰਜਨ ਲਈ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕਾ ਅਰਸਦੀਪ ਚੋਟੀਆਂ, ਨੇਤ ਰਾਮ ਧਰਮਪੁਰਾ, ਗੁਲਾਮ ਜੁੰਗਨੀ, ਜਸ ਗੁਰਾਇਆ ਨੇ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਨਵ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ਤੇ ਪਹੁੰਚੇ ਅਕਾਲੀ ਆਗੂ ਭੋਲਾ ਸਿੰਘ ਕਾਹਨਗੜ੍ਹ, ਬੂਟਾ ਸਿੰਘ ਕੁਲਾਣਾ, ਪਟਵਾਰੀ ਬਲਵਿੰਦਰ ਸਿੰਘ ਹਾਕਮਵਾਲਾ ਤੋਂ ਇਲਾਵਾ ਬਾਬਾ ਹਰਪ੍ਰੀਤ ਸਿੰਘ ਰੋਜਾਵਾਲੀ, ਜਤਿੰਦਰ ਬਾਂਸਲ ਮਨਸਾ, ਸੁਖਦੇਵ ਸਿੰਘ ਭੱਟੀ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਕੁਲਵੰਤ ਸਿੰਘ ਮੈਨੇਜਰ ਪਟਿਆਲਾ, ਜੱਗੀ ਪ੍ਰਧਾਨ ਬੱਛੋਆਣਾ, ਸਰਬਜੀਤ ਸਿੰਘ ਦਾਤੇਵਾਸ, ਸੁਖਦੇਵ ਸੈਦੇਵਾਲਾ, ਕੁਲਦੀਪ ਸਿੰਘ ਸੈਦੇਵਾਲਾ, ਨੱਥਾ ਸਿੰਘ ਅਚਾਨਕ ਆਦਿ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਅਪੀਲ ਕੀਤੀ ਕਿ ਲੋਕ ਅਤੇ ਸਮਾਜ ਸੇਵੀ ਅਜਿਹੇ ਕਾਰਜਾਂ ‘ਚ ਆਪਣਾ ਯੋਗਦਾਨ ਪਾਉਣ ਤਾਂ ਜੋ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਮਾਪਿਆਂ ਤੇ ਬੋਝ ਨਾ ਬਣਨ।

Share Button

Leave a Reply

Your email address will not be published. Required fields are marked *