ਸੇਵਾ ਕੇਂਦਰਾਂ ਵਿਚ ਸਰਵਰ ਗੁੰਮ, ਬੈਂਕਾਂ ਅਤੇ ਏ ਟੀ ਐਮ ਵਿਚ ਨੋਟ ਗੁੰਮ, ਦੇਸ਼ ਵਿਚ ਲੋਕਾਂ ਦਾ ਸਕੂਨ ਗੁੰਮ : ਧੀਮਾਨ

ss1

ਸੇਵਾ ਕੇਂਦਰਾਂ ਵਿਚ ਸਰਵਰ ਗੁੰਮ, ਬੈਂਕਾਂ ਅਤੇ ਏ ਟੀ ਐਮ ਵਿਚ ਨੋਟ ਗੁੰਮ, ਦੇਸ਼ ਵਿਚ ਲੋਕਾਂ ਦਾ ਸਕੂਨ ਗੁੰਮ : ਧੀਮਾਨ
ਅਕਾਲੀ ਭਾਜਪਾ ਦੇ ਰਾਜ ਪ੍ਰਬੰਧ ਹੇਠ ਪਿਛੱਲੇ 20 ਦਿਨਾ ਤੋਂ ਸੇਵਾ ਕੇਂਦਰਾਂ ਚ ਸਰਵਰ ਡਾਉਨ ਚਲਦਾ ਆ ਰਿਹਾ ਹੈ

ਗੜਸ਼ੰਕਰ,8 ਦਸੰਬਰ (ਅਸ਼ਵਨੀ ਸ਼ਰਮਾ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਮੁਕੇਸ਼ ਸੰਧੂ ਅਤੇ ਦਵਿੰਦਰ ਸਿੰਘ ਥਿੰਦ ਵਲੋਂ ਮਿੰਨੀ ਸੈਕਟ੍ਰੀਏਟ ਵਿਚ ਖੁਲੇ ਸੇਵਾ ਕੇਂਦਰ, ਰਹੀਮ ਪੁਰ ਸਬਜੀ ਮੰਡੀ, ਆਈ ਟੀ ਆਈ ਵਿਚ ਖੁਲੇ ਸੇਵਾ ਕੇਂਦਰ, ਨਸਰਾਲੇ ਸੇਵਾ ਕੇਂਦਰ ਅਤੇ ਮਹਿਲ ਪੁਰ ਸੇਵਾ ਕੇਂਦਰਾਂ ਵਿਚ ਦੋਰਾ ਕਰਨ ਤੋਂ ਬਾਅਦ ਦਸਿਆ ਕਿ ਪਿਛੱਲੇ 20 ਦਿਨਾਂ ਤੋਂ ਸੇਵਾ ਕੇਂਦਰਾਂ ਵਿਚ ਆਨ ਲਾਇਨ ਸੇਵਾਵਾਂ ਨੂੰ ਪੂਰੀ ਤਰਾਂ ਤਾਲਾ ਲੱਗਾ ਹੋਇਆ ਹੈ, ਲੋਕ ਘਰਾਂ ਤੋਂ ਕੰਮ ਕਰਵਾਉਣ ਲਈ ਆਉਂਦੇ ਹਨ, ਡਲੀਵਰੀ ਡੇਟ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਅਤੇ ਖਾਲੀ ਹੱਥ ਘਰਾਂ ਨੂੰ ਬਿਨਾਂ ਕੰਮ ਕਰਵਾਇਆ ਘਰਾਂ ਨੂੰ ਵਾਪਿਸ ਜਾ ਰਹੇ ਹਨ, ਜਦੋਂ ਵੀ ਪਤਾ ਕਰੋ ਤਾਂ ਘੜਿਆਂ ਘੜਾਇਆ ਜਬਾਵ ਮਿਲਦਾ ਹੇ ਕਿ ਸਰਵਰ ਡਾਉਨ ਹੈ। ਧੀਮਾਨ ਨੇ ਕਿਹਾ ਕਿ ਸੋਚਨ ਵਾਲੀ ਗੱਲ ਹੈ ਕਿ ਦੇਸ਼ ਚ ਕਿਘਰੇ ਵੀ ਲੋਕਾਂ ਦੇ ਕੰਮ ਸਮੇੀ ਸਿਰ ਨਹੀਂ ਹੋ ਰਹੇ, ਸਾਰੇ ਮੁੰਖ ਮੰਤਰੀ ਵਿਕਾਸ ਦੀਆਂ ਫੁਲ ਝੜੀਆਂ ਚਲਾ ਰਹੇ ਹਨ ਅਤੇ ਦੁਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਜੀ ਤਾੜੀਆਂ ਵਜਾ ਕੇ ਵਿਕਾਸ ਦੀਆਂ ਡੀਂਗਾਂ ਮਾਰ ਰਹੇ ਹਨ। ਧੀਮਾਨ ਲੇ ਕਿਹਾ ਕਿ ਪ੍ਰਧਾਲ ਮੰਤਰੀ ਜੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਡੀਂਗਾਂ ਮਾਰਦੇ ਹਨ ਪਰ ਜਿਹੜਾ ਭ੍ਰਿਸ਼ਟਾਚਾਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੇਵਾ ਕੇਂਦਰਾਂ ਵਿਚ ਕਰ ਰਹੀ ਹੈ ਅਤੇ ਸੁਵਿਧਾ ਸੈਂਟਰਾਂ ਵਿਚ ਕਰੋੜਾਂ ਰੁਪਏ ਦਾ ਕਰ ਚੁੱਕੀ ਹੇ ਉਸ ਪ੍ਰਤੀ ਮੋਦੀ ਜੀ ਵੀ ਚੁੱਪੀ ਸਾਧ ਕੇ ਬੈਠੇ ਹੋਏ ਹਨ। ਉਨਾਂ ਦਸਿਆ ਕਿ ਸੇਵਾ ਕੇਂਦਰਾਂ ਦੀ ਹਾਲਤ ਐਨੀ ਪਤਲੀ ਹੋ ਚੁੱਕੀ ਹੈ 5 ਮਿੰਟ ਦੇ ਕੰਮ ਲਈ 50 ਦਿਨ ਲੱਗ ਰਹੇ ਹਨ ਤੇ ਸਰਕਾਰ ਦੇ ਜਿਹੜਾ ਹੱਥੀ ਕੰਮ ਕਰਨ ਦਾ ਕਲਚਰ ਤਬਾਹ ਕੀਤਾ ਹੈ ਉਹ ਲੋਕਾਂ ਲਈ ਮਾਨਸਿਕ ਤਨਾਓ ਤਾ ਕਾਰਨ ਬਣ ਰਿਹਾ ਹੈ।

        ਧੀਮਾਨ ਨੇ ਕਿਹਾ ਕਿ ਲੋਕਾਂ ਲਈ ਸਰਕਾਰੀ ਅਨੁਸ਼ਾਸ਼ਨਹੀਨਤਾ ਵੱਡੀ ਅੜਚਨ ਬਣ ਰਹੀ ਹੈ, ਮੋਦੀ ਸਰਕਾਰ ਦੀ ਗੁਧੱਡ ਗਵਰਨੰਸ ਪੂਰੀ ਤਰਾਂ ਹੇਠਲੇ ਪਧੱਰਵੁਤੇ ਲੁੜਕ ਚੁੱਕੀ ਹੈ। ਸਰਕਾਰਾਂ ਅਪਣੀ ਧੱਕੇਸ਼ਾਹੀ ਦੇ ਫਰਮਾਨ ਲੋਕਾਂ ਉਤੇ ਜਾਣਬੁਝ ਕੇ ਠੋਸ ਰਹੀ ਹੈ। ਜਿਹੜੀ ਸਮਾਜਿਕ ਅਸਥਿਰਤਾ ਸਰਕਾਰੀ ਗਲੱਤੀਆਂ ਕਾਰਨ ਹੋ ਰਹੀ ਹੈ ਉਸ ਲਈ ਮੋਦੀ ਸਰਕਾਰ ਪੂਰੀ ਤਰਾਂ ਜੁੰਮੇਵਾਰ ਹੈ ਅਤੇ ਹੁਣ ਸੇਵਾ ਕੇਂਦਰਾਂ ਵਿਚ ਲੋਕਾਂ ਦੇ ਕੰਮ ਸਮੇਂ ਸਿਰ ਨਾਲ ਹੋਣ ਕਾਰਨ ਭਾਜਪਾ ਵੀ ਕਬੂਤਰ ਵਾਂਗ ਅੱਖਾਂ ਮੀਟ ਕੇ ਬੈਠੀ ਹੋਈ ਹੈ ਤੇ ਸੇਵਾ ਕੇਂਦਰ ਵਿਚ ਲੁੱਟ ਤਾਂ ਬੰਦ ਕੀ ਕਰਨੀ ਸੀ ਉਥੇ ਕੰਮ ਵੀ ਸਮੇਂ ਸਿਰ ਨਹੀਂ ਕਰਵਾ ਸਕਦੀ। ਧੀਮਾਨ ਨੇ ਲੋਕਾਂ ਨੂੰ ਸੇਵਾ ਕੇਂਦਰਾਂ ਵਿਚ ਘਟੀਆ ਸੇਵਾਵਾਂ ਦੇ ਵਿਰੁਧ ਲਾਮਬੰਦ ਹੋਣ ਦਾ ਦਿਤਾ ਸਦਾ। ਅਕਾਲੀ ਭਾਜਪਾ ਸਰਕਾਰ ਲੋਕਾਂ ਸੰਵਿਧਾਨਕ ਸੇਵਾਵਾਂ ਮੁਹਈਆ ਕਰਵਾਉੂਣ ਵਿਚ ਬੁਰੀ ਤਰਾਂ ਫੈਲ ਹੌ ਚੁੱਕੀ ਹੈ ਤੇ ਸਰਕਾਰ ਅਯੋਗ ਹੋ ਚੁੱਕੀ ਹੈ। ਉਨਾਂ ਕਿਹਾ ਕਿ ਸਰਕਾਰੀ ਝੂਠ ਨੂੰ ਜੜਾਂ ਤੋਂ ਪੁਟਣ ਦੀ ਸਖਤ ਜਰੂਰਤ ਹੈ ਅਤੇ ਝੂਠ ਬੋਲਣ ਵਾਲੀਆਂ ਸਰਕਾਰਾਂ ਨੂੰ ਹਮੇਸ਼ਾਂ ਲਈ ਚਲਦਾ ਕਰਨਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *