Fri. Apr 19th, 2019

ਸੂਫ਼ੀ ਸ਼ਾਇਰ ਆਰ ਪੀ ਦੀਵਾਨਾ ਫ਼ਾਨੀ ਸੰਸਾਰ ਤੋਂ ਰੁਖ਼ਸਤ

ਸੂਫ਼ੀ ਸ਼ਾਇਰ ਆਰ ਪੀ ਦੀਵਾਨਾ ਫ਼ਾਨੀ ਸੰਸਾਰ ਤੋਂ ਰੁਖ਼ਸਤ

ਹੁਸ਼ਿਆਰਪੁਰ, 11 ਸਤੰਬਰ (ਦੀਵਾਨਾ) – ਸੁਪ੍ਰਸਿੱਧ ਸੂਫ਼ੀ ਸ਼ਾਇਰ ਕਵਾਲੀ ਕਲਾਮ ਦੇ ਲੇਖਕ ਆਰ ਪੀ ਦੀਵਾਨਾ ਬੀਤੀ ਰਾਤ ਦਿਲ ਦੀ ਬਿਮਾਰੀ ਕਾਰਨ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਆਪਣੇ ਜੀਵਨ ਦੇ 9 ਦਹਾਕੇ ਪੂੁਰੇ ਕਰਦਿਆਂ 91ਵਰ੍ਹੇ ਦੀ ਜ਼ਿੰਦਗੀ ਵਿਚ ਉਨ੍ਹਾਂ ਨੇ ਸੈਂਕੜੇ ਸੂੁਫ਼ੀ ਕਲਾਮ, ਕਵਾਲੀਆਂ, ਭੇਟਾ, ਗਜ਼ਲਾਂ, ਗੀਤ ਲਿਖੇ। ਜਿੰਨ੍ਹਾਂ ਨੂੰ ਵਡਾਲੀ ਬ੍ਰਦਰਜ਼ ਤੋਂ ਇਲਾਵਾ ਲਖਵਿੰਦਰ ਵਡਾਲੀ, ਫਿਰੋਜ਼ ਖ਼ਾਨ, ਰਣਜੀਤ ਰਾਣਾ, ਬੂਟਾ ਮੁਹੰਮਦ, ਸਾਬਰ ਕੋਟੀ, ਸੁਦੇਸ਼ ਕੁਮਾਰੀ, ਸਲੀਮ, ਲੱਖਾ ਨਾਜ਼, ਜੋਤੀ ਨੂਰਾਂ ਸਿਸਟਰਜ਼, ਕੁਲਵਿੰਦਰ ਕਿੰਦਾ, ਤਾਜ਼ ਨਗੀਨਾ, ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ, ਕੁਲਦੀਪ ਚੁੰਬਰ, ਗੁਰਲੇਜ ਅਖ਼ਤਰ ਸਮੇਤ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਗਾਇਆ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਵੀ ਉਨ੍ਹਾਂ ਦੇ ਕਲਾਮ ਗਾਏ। ‘ਤੂੰ ਮਾਨੇ ਜਾ ਨਾ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆਂ’ ਵਡਾਲੀ ਬ੍ਰਦਰਜ਼ ਦਾ ਵਿਸ਼ਵ ਪ੍ਰਸਿੱਧ ਕਲਾਮ ਹੈ।

‘ ਯਾਰ ਬਹਿ ਗਿਆ ਨੈਣਾਂ ਦੇ ਵਿਚ ਆਕੇ ਖ਼ੁਦਾ ਦੀ ਗੱਲ ਕੀ ਕਰੀਏ’, ਲਖਵਿੰਦਰ ਵਡਾਲੀ ਦਾ ਕਲਾਮ ਵੀ ਹਿੱਟ ਰਿਹਾ। ਸ਼ੌਕਤ ਅਲੀ ਮਤੋਈ ਦਾ ਗਾਇਆ ‘ਸੋਹਣੀ ਦਾ ਘੜਾ’ ਵੀ ਬੇਹੱਦ ਪ੍ਰਚੱਲਿਤ ਰਿਹਾ, ਜਿਸ ਨੂੰ ਦੀਵਾਨਾ ਜੀ ਨੇ ਕਲਮਬੱਧ ਕੀਤਾ ਸੀ। ਸੈਂਕੜੇ ਕਲਾਮਾਂ ਦੇ ਰਚਨਹਾਰੇ ਸਾਡੇ ਉਸਤਾਦ ਜੀ ਸ਼੍ਰੀ ਆਰ ਪੀ ਦੀਵਾਨਾ ਜੀ ਸਾਡੇ ਵਿਚ ਨਹੀਂ ਰਹੇ, ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਬੱਠੀਆਂ ਬਾ੍ਰਹਮਣਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਜਿਸ ਵਿਚ ਗਾਇਕ ਫਿਰੋਜ ਖਾਨ, ਰਣਜੀਤ ਰਾਣਾ, ਗੁਰਮੀਤ ਗੈਰੀ, ਕੁਲਦੀਪ ਚੁੰਬਰ, ਕੁਲਵਿੰਦਰ ਕਿੰਦਾ, ਦਵਿੰਦਰ ਦਿਲ, ਹੈਪੀ ਢੱਕੋਵਾਲ, ਮੰਗੀ ਸੁਲਤਾਨ, ਹਰਜੀਤ ਮਠਾਰੂ, ਸੱਤਾ ਕਵਾਲ, ਜਰਨੈਲ ਸੋਨੀ, ਸੁਖਜੀਤ ਝਾਂਸ, ਸੁੱਖ ਸ਼ੇਰਗਿੱਲ, ਰੋਜੀ ਧੁੱਤਾਂ ਵਾਲਾ, ਜੋਰਾ ਢੱਕੋਵਾਲ, ਰਜਿੰਦਰ ਜੇ ਈ ਸਿੰਘ, ਸਰਪੰਚ ਜੋਗਿੰਦਰ ਸਿੰਘ, ਐਂਕਰ ਦੀਨੇਸ਼, ਕੁਲਵੰਤ ਸਿੰਘ, ਤਰਸੇਮ ਦੀਵਾਨਾ, ਸੁਰਿੰਦਰ ਬੰਗਾ,ਸੁੱਖਚੈਨ, ਗੁਰਸ਼ੇਰ ਗਿੱਲ, ਸਰਦਾਰਾ ਸਿੰਘ ਮਠਾਰੂ, ਗੁਰਮੀਤ ਸਿੰਘ, ਹਰਪ੍ਰੀਤ ਦਰਦੀ, ਬਾਬਾ ਸੋਡੀ ਸ਼ਾਹ ਚੋਲੀਪੁਰ, ਬਾਬਾ ਜਗਜੀਵਨ ਰਾਮ, ਡਾ. ਕੁਲਵੰਤ ਸਿੰਘ ਤਨੁਲੀ, ਕੁਲਦੀਪ ਮਿੰਟੂ, ਸੀਟੂ ਬਾਈ, ਅਵਤਾਰ ਟਾਂਕ ਸਮੇਤ ਕਈ ਹੋਰ ਗਾਇਕਾਂ ਅਤੇ ਕਲਾਪ੍ਰੇਮੀਆਂ, ਸਾਹਿਤਕਾਰਾਂ, ਇਲਾਕੇ ਦੇ ਮੋਹਤਵਾਰਾਂ ਨੇ ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਹਾਜ਼ਰੀ ਭਰੀ। ਉਨ੍ਹਾਂ ਦੀ ਧਰਮ ਪਤਨੀ ਮਾਤਾ ਜੀਤ ਕੌਰ ਅਤੇ ਲੜਕੇ ਹਰਬੰਸ ਲਾਲ ਅਤੇ ਸ਼ਾਮ ਲਾਲ ਪਿੱਛੇ ਸਾਰਾ ਪਰਿਵਾਰ ਭਾਣੇ ਵਿਚ ਹੈ। ਆਰ ਪੀ ਦੀਵਾਨਾ ਜੀ ਦੇ ਨਮਿੱਤ ਪਾਠ ਦਾ ਭੋਗ 17 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੱਠੀਆਂ ਬ੍ਰਾਹਮਣਾਂ ਵਿਖੇ ਪਵੇਗਾ। ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ। ਦੀਵਾਨਾ ਜੀ ਸਰੀਰਕ ਤੌਰ ਬੇਸ਼ੱਕ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਕਲਮ ਤੋਂ ਲਿਖੇ ਬੋਲ ਹਮੇਸ਼ਾ ਸਾਡੇ ਦਿਲਾਂ ਵਿਚ ਗੁੰਜਦੇ ਰਹਿਣਗੇ।

Share Button

Leave a Reply

Your email address will not be published. Required fields are marked *

%d bloggers like this: