ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੇ ਸਾਰੇ ਵਰਗਾਂ ਨੂੰ ਪਹਿਲ ਦੇ ਅਧਾਰ ਤੇ ਬਣਦੇ ਹੱਕ ਦੁਆਏ ਜਾਣਗੇ-ਕੰਬੋਜ

ss1

ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੇ ਸਾਰੇ ਵਰਗਾਂ ਨੂੰ ਪਹਿਲ ਦੇ ਅਧਾਰ ਤੇ ਬਣਦੇ ਹੱਕ ਦੁਆਏ ਜਾਣਗੇ-ਕੰਬੋਜ
-ਇਕੱਠ ਦੌਰਾਨ ਬਾਜੀਗਰ ਭਾਈਚਾਰੇ ਵੱਲੋਂ ਕਾਂਗਰਸ ਨੂੰ ਸਮਰਥਣ ਦੇਣ ਦਾ ਕੀਤਾ ਐਲਾਨ

15-nov-saini-photo-5ਰਾਜਪੁਰਾ, 15 ਨਵੰਬਰ (ਐਚ.ਐਸ.ਸੈਣੀ)-ਇਥੋਂ ਦੀ ਸ਼ਹੀਦ ਭਗਤ ਸਿੰਘ ਕਲੌਨੀ ਵਿੱਚ ਅੱਜ ਬਲਾਕ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਅਤੇ ਭੁਪਿੰਦਰ ਸੈਣੀ ਦੀ ਅਗੁਵਾਈ ਵਿੱਚ ਬਾਜੀਗਰ ਭਾਈਚਾਰੇ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨੇ ਬਾਜੀਗਰ ਭਾਈਚਾਰੇ ਦੇ ਆਗੂ ਭਜਨ ਲਾਲ ਕੌਂਸਲਰ ਬਨੂੜ, ਸੋਢੀ ਰਾਮ ਪੜਾਉ ਦੀ ਰਹਿਨੁਮਾਈ ਹੇਠ ਪਹੁੰਚੇ ਬਾਜੀਗਰ ਭਾਈਚਾਰੇ ਦੇ ਇਕੱਠ ਜਿਸ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਜੀਗਰ ਭਾਈਚਾਰਾ ਦੀਆਂ ਜਰੂਰੀ ਮੰਗਾਂ ਪਿਛਲੇ ਕਈ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ ਤੇ ਉੱਥੇ ਬਾਜੀਗਰ ਭਾਈਚਾਰੇ ਦੇ ਲੋਕ ਜਿਹਨਾਂ ਨੂੰ ਦੇਸ਼ ਅਜਾਦ ਹੋਣ ਤੋਂ 70 ਸਾਲ ਆਪਣੇ ਮਕਾਨਾਂ ਦੇ ਮਾਲਕੀ ਹੱਕ ਨਹੀਂ ਮਿਲੇ। ਕੰਬੋਜ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਿਆ ਜਾਵੇਗਾ, ਉਥੇ ਬਾਜੀਗਰ ਭਾਈਚਾਰਾ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਸਮੱਸਿਆਵਾਂ ਦੇ ਹੱਲ ਲਈ ਚੋਣ ਮੈਨੀਫੈਸਟੋ ਵਿਚ ਮੁੱਖ ਮੰਗਾਂ ਨੂੰ ਦਰਜ਼ ਕੀਤਾ ਜਾ ਰਿਹਾ ਹੈ। ਇਸ ਇਕੱਠ ਦੌਰਾਨ ਬਾਜੀਗਰ ਭਾਈਚਾਰੇ ਵੱਲੋਂ ਅਗਾਮੀ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਦਾ ਦੋਵੇਂ ਹੱਥ ਖੜੇ ਕਰਕੇ ਸਮਰਥਣ ਦੇਣ ਦਾ ਐਲਾਨ ਕੀਤਾ। ਇਸ ਮੋਕੇ ਦਰਸ਼ਨ ਸਿੰਘ ਬਸੰਤਪੁਰਾ, ਪਵਨ ਕੁਮਾਰ ਪੜਾਉ, ਅਰਮ ਚੰਦ ਬਸੰਤਪੁਰਾ, ਸੁਖਦੇਵ ਸਿੰਘ ਪੜਾਉ, ਬਲਜੀਤ ਕੁਮਾਰ ਬਨੂੜ, ਨਾਰੋ ਦੇਵੀ, ਬੂਟਾ ਰਾਮ ਬਨੂੜ, ਕਸ਼ਮੀਰ ਸਿੰਘ ਸੌਂਟੀ, ਡਾਕਟਰ ਖਰੈਤੀ ਲਾਲ, ਹਰਮੇਸ਼ ਕੁਮਾਰ ਨੀਲਪੁਰ, ਜਗਸੀਰ ਸਿੰਘ ਭਟੇੜੀ ਅਤੇ ਕਰਮ ਸਿੰਘ ਬਸੰਤਪੁਰਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *