ਸੂਬਾ ਸਰਕਾਰ ਖੱਤਰੀ ਕਲਿਆਣ ਬੋਰਡ ਦਾ ਗਠਨ ਕਰੇ-ਐਡਵੋਕੇਟ ਵਿਜੇ ਧੀਰ

ਸੂਬਾ ਸਰਕਾਰ ਖੱਤਰੀ ਕਲਿਆਣ ਬੋਰਡ ਦਾ ਗਠਨ ਕਰੇ-ਐਡਵੋਕੇਟ ਵਿਜੇ ਧੀਰ
ਸਮਾਜ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ ਖੱਤਰੀਆਂ ਨੂੰ ਅੱਗੇ ਆਉਣਾਂ ਪਵੇਗਾ-ਵਰਿੰਦਰ ਕੌੜਾ
ਐਡਵੋਕੇਟ ਵਿਜੇ ਧੀਰ ਨੂੰ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਕੀਤੀ ਮੰਗ
ਪੰਜਾਬ ਵਿੱਚ ਖੱਤਰੀ ਵੀਰਾਂ ਦੇ 185 ਯੂਨਿਟ ਕੰਮ ਕਰ ਰਹੇ ਹਨ

03-10-16-gholia-01ਬੱਧਨੀ ਕਲਾਂ 3 ਅਕਤੂਬਰ (ਕੁਲਦੀਪ ਘੋਲੀਆ ,ਸਭਾਜੀਤ ਪੱਪੂ): ਖੱਤਰੀ ਸਭਾ ਬੱਧਨੀ ਕਲਾਂ ਦੀ ਮੀਟਿੰਗ ਕਾਕਾ ਸਵੀਟਸ ਮੇਨ ਬਜ਼ਾਰ ਬੱਧਨੀ ਕਲਾਂ ਵਿਖੇ ਹੋਈ। ਜਿਸ ਵਿਚ ਮੋਗਾ ਤੋਂ ਐਡਵੋਕੇਟ ਵਿਜੇ ਕੁਮਾਰ ਧੀਰ ਪ੍ਰਧਾਨ ਖੱਤਰੀ ਸਭਾ ਮੋਗਾ, ਵਰਿੰਦਰ ਕੌੜਾ ਜ਼ਿਲਾ ਪ੍ਰਧਾਨ, ਪ੍ਰੇਮ ਭੰਡਾਰੀ ਪੈਟਰਨ, ਰਮੇਸ਼ ਵੋਹਰਾ ਐਕਟਿੰਗ ਪ੍ਰਧਾਨ, ਐਮ,ਐੱਲ ਮੋਲੜੀ ਚੀਫ਼ ਸਪੋਕਸਮੈਨ ਨੇ ਮੁੱਖ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸਮੇਂ ਇਕੱਤਰ ਹੋਏ ਖੱਤਰੀ ਬਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ, ਤਰੱਕੀ ਸਬੰਧੀ ਖੱਤਰੀ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਕੱਤਰ ਹੋਏ ਖੱਤਰੀ ਵੀਰਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਵਿਜੇ ਧੀਰ ਨੇ ਖੱਤਰੀ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੂਬਾ ਸਰਕਾਰ ਨੂੰ ਖੱਤਰੀ ਕਲਿਆਣ ਬੋਰਡ ਦਾ ਗਠਨ ਕਰਨਾਂ ਚਾਹੀਦਾ ਹੈ ਜਦੋਂ ਕਿ ਦੂਸਰੀਆਂ ਬਰਾਦਰੀਆਂ ਦੇ ਕਲਿਆਣ ਬੋਰਡ ਬਣਾਏ ਗਏ ਹਨ। ਦੇਸ਼ ਤੇ ਧਰਮ ਦੀ ਖਾਤਿਰ ਖੱਤਰੀ ਵੀਰਾਂ ਨੇ ਹਮੇਸ਼ਾ ਵਧ ਚੜ ਕੇ ਹਿੱਸਾ ਲੈਂਦੇ ਹਨ ਜਿੰਨਾਂ ਦੀ ਸਮਾਜ ਨੂੰ ਬਹੁਤ ਦੇਣ ਹੈ। ਅਜੋਕੇ ਸਮੇਂ ਵਿੱਚ ਕਮਜੋਰ ਖੱਤਰੀ ਪ੍ਰੀਵਾਰਾਂ ਨੂੰ ਵੀ ਰਿਜਰਵੇਸ਼ਨ ਦੇਣ ਦੀ ਮੁੱਖ ਲੋੜ ਹੈ। ਪੰਜਾਬ ਵਿੱਚ ਖੱਤਰੀ ਵੀਰਾਂ ਦੇ 185 ਯੂਨਿਟ ਕੰਮ ਕਰ ਰਹੇ ਹਨ। ਵਰਿੰਦਰ ਕੌੜਾ ਜ਼ਿਲਾ ਪ੍ਰਧਾਨ ਅਤੇ ਪ੍ਰੇਮ ਭੰਡਾਰੀ ਪੈਟਰਨ ਨੇ ਕਿਹਾ ਕਿ ਸੰਗਠਨ ਨੂੰ ਮਜਬੂਤ ਅਤੇ ਟੀਚਾ ਪ੍ਰਾਪਤ ਕਰਨ ਲਈ ਸਭ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀ ਅਵਾਜ਼ ਨੂੰ ਬੁਲੰਦ ਕਰਨਾਂ ਪਵੇਗਾ ਅਤੇ ਸਮਾਜ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ ਖੱਤਰੀਆਂ ਨੂੰ ਅੱਗੇ ਆਉਣਾਂ ਪਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਕ੍ਰਿਸ਼ਨ ਗੋਪਾਲ ਕੋਛੜ, ਮਾਸਟਰ ਸ਼ਵਿੰਦਰ ਕੁਮਾਰ ਪੁਰੀ, ਜਗਜੀਵਨ ਰਾਮ ਬੱਲ, ਡਾ. ਮਹਿੰਦਰਪਾਲ ਸੱਭਰਵਾਲ, ਵਿਵੇਕ ਕੋਛੜ, ਦਵਿੰਦਰ ਮਲਹੌਤਰਾ ਅਤੇ ਸਮੂਹ ਮੈਂਬਰਾਂ ਨੇ ਪਹੁੰਚੀਆਂ ਮੁੱਖ ਸ਼ਖਸ਼ੀਅਤਾ ਦਾ ਧੰਨਵਾਦ ਕਰਦਿਆਂ ਸਿਰੋਪਾਓ ਪਾ ਕੇ ਅਤੇ ਸਨਮਾਂਨ ਚਿੰਨ ਦੇ ਕੇ ਸਨਮਾਂਨਿਤ ਕੀਤਾ। ਖੱਤਰੀ ਸਭਾ ਬੱਧਨੀ ਕਲਾਂ ਦੇ ਸਮੂਹ ਆਹੁਦੇਦਾਰਾਂ ਨੇ ਕਾਂਗਰਸ ਪਾਰਟੀ ਨੂੰ ਮੰਗ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਇੱਕ ਕਰ ਰਹੇ ਅਤੇ ਖਤਰੀ ਸਭਾ ਦਾ ਸੰਗਠਨ ਕਰਨ ਵਾਲੇ ਆਗੂ ਐਡਵੋਕੇਟ ਵਿਜੇ ਧੀਰ ਨੂੰ ਮੋਗਾ ਤੋਂ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆਂ ਜਾਵੇ। ਇਸ ਮੌਕੇ ਟੇਕ ਰਿਸ਼ੀ ਕੋਛੜ, ਰਾਜ ਕਪੂਰ, ਜੋਗਿੰਦਰਪਾਲ ਕੋਛੜ, ਖਰੈਤੀ ਲਾਲ ਕੋਛੜ, ਜੈ ਚੰਦ ਝਾਂਜ਼ੀ, ਕ੍ਰਿਸ਼ਨ ਕੁਮਾਰ ਝਾਂਜ਼ੀ, ਹਰੀਸ਼ ਪੱਬੀ, ਸਤਵਿੰਦਰ ਸ਼ੰਮੀ ਸੋਢੀ, ਕੁੱਕੀ ਭਾਲਾ, ਗੋਰਾ ਪੁਰੀ, ਰਾਕੇਸ਼ ਪਾਸੀ, ਪਾਲੀ ਪੁਰੀ, ਤਰਸੇਮ ਲਾਲ ਚੋਪੜਾ, ਚੰਦਰਲਾਲ ਪਾਸੀ, ਡਾ. ਪਵਨ ਚੋਪੜਾ, ਪਰਮਜੀਤ ਨਹਿਚਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੱਤਰੀ ਵੀਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: