ਸੁੰਦਰ ਖਿਲਾਈ ‘ਚ ਦੂਜਾ ਸਥਾਨ ਹਾਸਲ ਕਰਕੇ ਵਿੱਦਿਆਰਥੀ ਨੇ ਸਕੂਲ ਦਾ ਨਾਮ ਕੀਤਾ ਰੋਸ਼ਨ : ਕਰਮਜੀਤ ਕੌਰ ਜਲਾਲ

ss1

ਸੁੰਦਰ ਖਿਲਾਈ ‘ਚ ਦੂਜਾ ਸਥਾਨ ਹਾਸਲ ਕਰਕੇ ਵਿੱਦਿਆਰਥੀ ਨੇ ਸਕੂਲ ਦਾ ਨਾਮ ਕੀਤਾ ਰੋਸ਼ਨ : ਕਰਮਜੀਤ ਕੌਰ ਜਲਾਲ

30-23
ਮੋਗਾ, 30 ਅਗਸਤ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ ): ਅੱਜ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਣਾ ਪਸੰਦ ਕਰਦੇ ਹਨ ਕਿਉਂਕਿ ਬਹੁਤੇ ਮਾਪਿਆਂ ਦਾ ਇਤਰਾਜ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕ ਪੂਰੇ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਠੀਕ ਢੰਗ ਨਾਲ ਨਹੀਂ ਹੁੰਦੀ ਪੰਜਾਬ ਦੇ ਲੱਗਭੱਗ ਸਾਰੇ ਹੀ ਸਰਕਾਰੀ ਸਕੂਲਾਂ ਵਿਚ ਇੱਕ ਜਾਂ ਦੋ ਤੋਂ ਵੱਧ ਟੀਚਰ ਨਹੀਂ ਹੁੰਦੇ ਜਿਸ ਕਾਰਨ ਅਧਿਆਪਕਾਂ ਤੇ ਸਕੂਲਾਂ ‘ਚ ਜਿਆਦਾ ਬੱਚੇ ਹੋਣ ਕਾਰਬ ਵੱਡਾ ਬੋਝ ਹੁੰਦਾ ਹੈ ਪਰ ਫਿਰ ਪੰਜਾਬ ਦੇ ਭਵਿੱਖ ਦਾ ਫਿਕਰ ਰੱਖਣ ਵਾਲੇ ਅਧਿਅਪਕ ਬੱਚਿਆਂ ਲਈ ਅਣਥੱਕ ਮਿਹਨਤ ਕਰ ਰਹੇ ਹਨ ਜਿਸ ਦੀ ਤਾਜੀ ਮਿਸਾਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰਾ ਦੀ ਜਿੱਥੇ ਅਧਿਅਪਕਾ ਕਰਮਜੀਤ ਕੌਰ ਜਲਾਲ ਵਲੋਂ ਬੱਚਿਆਂ ਦਾ ਖੇਡਾਂ ਅਤੇ ਪੜ੍ਹਾਈ ‘ਚ ਨਾਮ ਚਮਕਾਉਣ ਲਈ ਬਹੁਤ ਅਣਥੱਕ ਮਿਹਨਤ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਸਕੂਲ ਦੇ ਬੱਚੇ ਵੱਖ-ਵੱਖ ਖੇਡਾਂ,ਟੈਸਟ ਅਤੇ ਹੋਰ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੋਸਨ ਕਰ ਰਹੇ ਹਨ, ਅੱਜ ਇਸੇ ਸਕੂਲ ਚੌਥੀ ਕਲਾਸ ਦੇ ਬੱਚਾ ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਸਕੂਲ ਬਠਿੰਡਾ ਵਿਚ ਹੋਏ ਸਹਿ ਵਿੱਦਿਅਕ ਸੁੰਦਰ ਖਿਲਾਈ ਮੁਕਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ, ਸਕੂਲ ਸਟਾਫ ਅਤੇ ਮਾਪਿਆਂ ਦਾ ਨਾਮ ਰੋਸਨ ਕੀਤਾ ਹੈ । ਇਸ ਸਮੇਂ ਅਧਿਅਪਕਾ ਮੈਡਮ ਕਰਮਜੀਤ ਕੌਰ ਜਲਾਲ ਨੇ ਦੱਸਿਆ ਕਿ ਇਹ ਵਿੱਦਿਆਰਥੀ ਆਉਣ ਵਾਲੇ ਸਮੇਂ ਵਿਚ ਖੇਤਰੀ ਪੱਧਰ ਤੇ ਮੁਕਬਲਿਆਂ ਵਿਚ ਹਿੱਸਾ ਲਵੇਗਾ । ਇਸ ਸਮੇਂ ਸਕੂਲ ਸਟਾਫ. ਸਕੂਲੀ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ ।

Share Button

Leave a Reply

Your email address will not be published. Required fields are marked *