Mon. Aug 19th, 2019

ਸੁਵਿਧਾ ਮੁਲਾਜਮਾਂ ਦੀ ਹੜਤਾਲ ਕਾਰਨ ਆਮ ਪਬਲਿਕ ਹੋ ਰਹੀ ਹੈ ਪ੍ਰੇਸ਼ਾਨ

ਸੁਵਿਧਾ ਮੁਲਾਜਮਾਂ ਦੀ ਹੜਤਾਲ ਕਾਰਨ ਆਮ ਪਬਲਿਕ ਹੋ ਰਹੀ ਹੈ ਪ੍ਰੇਸ਼ਾਨ
-ਪਿਛਲੇ 10 ਦਿਨਾਂ ਤੋਂ ਚੰਡੀਗੜ ਵਿਖੇ ਧਰਨਾਂ ਜਾਰੀ ਸਰਕਾਰ ਨੇ ਨਹੀਂ ਲਈ ਸਾਰ-

photo2
ਸਾਦਿਕ, 16 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਮੁਲਾਜਮ ਨੇ ਪਿਛਲੇ 10 ਦਿਨ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾ ਨੂੰ ਲੈ ਕੇ ਚੰਡੀਗੜ ਵਿਖੇ ਲਗਾਤਾਰ ਧਰਨਾ ਜਾਰੀ ਰੱਖਿਆ ਹੋਇਆ ਹੈ ਅਤੇ ਇਧਰ ਸੁਵਿਧਾ ਸੈਂਟਰ ਬਿਲਕੁਲ ਬੰਦ ਪਏ ਹਨ, ਜਿਸ ਨਾਲ ਆਮ ਪਬਲਿਕ ਨੂੰ ਕੰਮ ਕਰਾਉਣ ਜਿਵੇਂ ਕਿ ਐਸ.ਸੀ, ਬੀ.ਸੀ ਸਰਟੀਫਿਕੇਟ, ਨਿਸ਼ਾਨ ਦੇਹੀ ਹਲਫੀਆ ਬਿਆਨ, ਅਧਾਰ ਕਾਰਡ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਰਵਿਸਾ ਲਈ ਨਿੱਤ ਦਿਨ ਚੱਕਰ ਮਾਰਨੇ ਪੈਂਦੇ ਹਨ ਪਰ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਇਸ ਸੰਬੰਧੀ ਸਾਦਿਕ ਸੁਵਿਧਾ ਸੈਂਟਰ ਦੇ ਡਾਟਾ ਇੰਟਰੀ ਉਪਰੇਟਰ ਅਤੇ ਸੁਵਿਧਾ ਯੂਨੀਅਨ ਇਕਾਈ ਫ਼ਰੀਦਕੋਟ ਦੇ ਪੈ੍ਰਸ ਸਕੱਤਰ ਰਵਿੰਦਰ ਰਵੀ ਨੇ ਫੋਨ ਰਾਹੀ ਗੱਲਬਾਤ ਦੌਰਾਨ ਸਰਕਾਰ ‘ਤੇ ਗੁੱਸਾ ਜਾਹਿਰ ਕਰਦਿਆ ਕਿਹਾ ਕਿ ਸਰਕਾਰ ਸਾਨੂੰ ਪ੍ਰਾਈਵੇਟ ਕੰਪਨੀ ਅਧੀਨ ਕੰਮ ਕਰਵਾਉਣ ਲਈ ਮਜਬੂਰ ਕਰ ਰਹੀ ਹੈ ਜਦ ਕਿ ਅਸੀ ਪਿਛਲੇ 10 ਸਾਲਾਂ ਤੋਂ ਸੁਵਿਧਾ ਸੈਂਟਰਾਂ ਵਿੱਚ ਇਮਾਨਦਾਰੀ ਨਾਲ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਮਿਹਨਤ ਕਰਦੇ ਆ ਰਹੇ ਹਾਂ। ਰਵਿੰਦਰ ਰਵੀ ਨੇ ਅੱਗੇ ਕਿਹਾ ਕਿ ਮੁਲਾਜਮਾਂ ਨਾਲ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਹੈ, ਜਿਸ ਲਈ ਅਸੀ ਆਪਣੀਆਂ ਮੰਗਾ ਨੂੰ ਲੈ ਕੇ ਲਗਾਤਾਰ ਧਰਨਾ ਜਾਰੀ ਰੱਖਿਆ ਹੋਇਆ ਹੈ ਅਤੇ ਜੇਕਰ ਸਰਕਾਰ ਦੇ ਕੰਨ ਉਪਰ ਜੂੰਅ ਨਾ ਛਰਕੀ ਤਾਂ ਅਸੀ ਅਗਲੇ ਸੰਘਰਸ ਲਈ ਬਿਲਕੁਲ ਤਿਆਰ ਹਾਂ। ਇਸ ਮੌਕੇ ਉਨਾਂ ਨਾਲ ਜ਼ਿਲਾ ਸੁਵਿਧਾ ਪ੍ਰਸਾਸਕ ਅਭਿਸ਼ੇਕ, ਜ਼ਿਲਾ ਪ੍ਰਧਾਨ ਦਾਰਾ ਸਿੰਘ, ਮੀਤ ਪ੍ਰਧਾਨ ਲਖਵਿੰਦਰ ਲੱਕੀ, ਹਰਦੀਪ ਕੁਮਾਰ, ਮਨਪੀ੍ਰਤ ਸਿੰਘ ਅਰਾਈਆਂ ਵਾਲਾ, ਮਨੋਜ ਕੁਮਾਰ ਤੋਂ ਇਲਾਵਾ ਸਮੂਹ ਮੁਲਾਜਮ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: