ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਪਹੁੰਚਿਆ 81ਵੇਂ ਦਿਨ ਵਿੱਚ

ss1

ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਪਹੁੰਚਿਆ 81ਵੇਂ ਦਿਨ ਵਿੱਚ

ਸਾਦਿਕ, 26 ਨਵੰਬਰ (ਗੁਲਜ਼ਾਰ ਮਦੀਨਾ)ਅੱਜ 7ਵੇਂ ਦਿਨ ਵੀ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਹਿਯੋਗ ਨਾਲ ਰਾਮਪੁਰਾ ਫੂਲ ਫਾਟਕ ਤੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਿਹਾ।ਸੁਵਿਧਾ ਕਰਮਚਾਰੀਆਂ ਵਲੋਂ ਪਿਛਲੇ 80 ਦਿਨਾਂ ਤੋਂ ਪੰਜਾਬ ਸਰਕਾਰ/ਪ੍ਰਸ਼ਾਸ਼ਨ ਦੀ ਦੋਗਲੀ ਨੀਤੀ ਖਿਲਾਫ਼ ਸੰਘਰਸ਼ ਜਾਰੀ ਹੈ। ਐਨਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ/ਪ੍ਰਸ਼ਾਸ਼ਨ ਦਾ ਕੋਈ ਵੀ ਨੁਮਾਇੰਦਾ ਸੁਵਿਧਾ ਕਰਮਚਾਰੀਆਂ ਦੀ ਸਾਰ ਤੱਕ ਲੈਣ ਨਹੀਂ ਆਇਆ। ਇਸ ਤੋਂ ਇਹ ਸਾਫ਼ ਜਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ/ਪ੍ਰਸ਼ਾਸ਼ਨ ਨੁੰ ਇਨ੍ਹਾਂ 1100 ਪਰਿਵਾਰਾਂ ਦੇ ਭਵਿੱਖ ਦੀ ਕੋਈ ਪ੍ਰਵਾਹ ਨਹੀਂ ਹੈ। ਇਹ ਸੁਵਿਧਾ ਕਰਮਚਾਰੀਆਂ ਦੇ 1100 ਪਰਿਵਾਰਾਂ ਦਾ ਭਵਿੱਖ ਖਤਮ ਕਰਨਾ ਚਾਹੁੰਦੇ ਹਨ।ਪੰਜਾਬ ਸਰਕਾਰ/ਪ੍ਰਸ਼ਾਸ਼ਨ ਵਲੋਂ ਸੁਵਿਧਾ ਕਰਮਚਾਰੀਆਂ ਦੇ ਖਿਲਾਫ਼ ਮਤਰਈ ਮਾਂ ਵਾਲੇ ਸਲੂਕ ਕਰਕੇ ਅੱਜ 81ਵੇਂ ਦਿਨ ਵੀ ਡੀ.ਸੀ. ਦਫ਼ਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਧਰਨਾ ਜਾਰੀ ਰਿਹਾ। ਜੇਕਰ ਪੰਜਾਬ ਸਰਕਾਰ/ਪ੍ਰਸ਼ਾਸ਼ਨ ਵਲੋਂ ਉਨ੍ਹਾਂ ਦੇ ਕਰਮਚਾਰੀਆਂ ਨੂੰ ਕਲੀਨ ਚਿੱਟ ਅਤੇ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ/ਪ੍ਰਸ਼ਾਸ਼ਨ ਦੇ ਪ੍ਰਮੁੱਖ ਅਧਿਕਾਰੀਆਂ ਦੀ ਹੋਵੇਗੀ।

Share Button

Leave a Reply

Your email address will not be published. Required fields are marked *