ਸੁਖਾਨੰਦ ਸੰਸਥਾਵਾਂ ਵਿਖੇ ਬੋਨ ਮੈਰੋ ਦਾਨ ਸੰਬੰਧੀ ਜਾਗਰੂਕਤਾ ਸੈਮੀਨਾਰ

ss1

ਸੁਖਾਨੰਦ ਸੰਸਥਾਵਾਂ ਵਿਖੇ ਬੋਨ ਮੈਰੋ ਦਾਨ ਸੰਬੰਧੀ ਜਾਗਰੂਕਤਾ ਸੈਮੀਨਾਰ

picture1ਭਗਤਾ ਭਾਈ ਕਾ 22 ਅਕਤੂਬਰ (ਸਵਰਨ ਸਿੰਘ ਭਗਤਾ) ਸੰਤ ਬਾਬਾ ਹਜੂਰਾ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ, ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ ਵਿੱਚ ਬਲੱਡ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਭਿਆਨਕ ਬਿਮਾਰੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਇੰਗਲੈਂਡ ਤੋਂ ਡਾ. ਜਸਲੀਨ ਗਰਚਾ ਸੰਸਥਾ ਵਿੱਚ ਪਧਾਰੇ। ਡਾ. ਗਰਚਾ ਨੇ ਦੱਸਿਆ ਕਿ ਹਰ ਸਾਲ ਔਸਤਨ 6 ਲੱਖ ਲੋਕ ਕੈਂਸਰ ਦੀ ਬਿਮਾਰੀ ਨਾਲ ਮਰ ਜਾਂਦੇ ਹਨ। ਇਸ ਦੇ ਕਾਰਨਾਂ ਬਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਕੈਂਸਰ ਦੇ ਇਲਾਜ ਲਈ ਬੋਨ ਮੈਰੋ ਦਾਨ ਕਰਨ ਦੀ ਪ੍ਰੇਰਨਾ ਦਿੱਤੀ। ਜਾਣਕਾਰੀ ਵਿੱਚ ਵਾਧਾ ਕਰਦਿਆਂ ਡਾ. ਗਰਚਾ ਨੇ ਦੱਸਿਆ ਕਿ ਬੋਨ ਮੈਰੋ ਹੱਡੀਆਂ ਦੇ ਟਿਸ਼ੂ ਵਿੱਚ ਹੁੰਦਾ ਹੈ ਜੋ ਕਿ ਖੂਨ ਬਣਾਉਣ ਵਾਲੇ ਸੈਲ ਬਣਾਉਂਦਾ ਹੈ ਅਤੇ ਬੋਨ ਮੈਰੋ ਟਰਾਂਸਪਲਾਂਟ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਜਿਵੇਂ ਬਲੱਡ ਕੈਂਸਰ, ਥੈਲੇੇਸੀਮੀਆਂ,ਸਿਕਲਸੈੱਲ ਆਦਿ ਜਿਹੜਾ ਕਿ ਬੋਨ ਮੈਰੋ ਮੈਚ ਹੋਣ ਤੇ ਹੀ ਸੰਭਵ ਹੈ। ਸਭ ਤੋਂ ਵੱਧ ਇਹ ਕਿ ਖੂਨ ਦਾਨ ਦੀ ਤਰ੍ਹਾਂ ਇਸ ਦਾ ਵੀ ਕੋਈ ਸਾਈਡ ਇਫ਼ੈਕਟ ਨਹੀਂ ਹੁੰਦਾ ਅਤੇ ਇਹ ਮਹਾਂਦਾਨ ਕਿਸੇ ਕੀਮਤੀ ਜਾਨ ਨੂੰ ਬਚਾ ਸਕਦਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਕੇ ਉਨ੍ਹਾਂ ਦੀ ਸੰਸਥਾ ‘ਮੈਚ ਫ਼ਾਰ ਮੈਰੋ’ ਵਿਸ਼ਵ ਪੱਧਰ ਤੇ ਬੋਨ ਮੈਰੋ ਰਜਿਸਟਰੇਸ਼ਨ ਕਰਕੇ ਜ਼ਿੰਦਗੀਆਂ ਬਚਾਉਣ ਦੀ ਮੁਹਿੰਮ ਚਲਾ ਰਹੀ ਹੈ ਅਤੇ ਪੰਜਾਬ ਆਉਣ ਦਾ ਉਨ੍ਹਾਂ ਦਾ ਉਦੇਸ਼ ਇਸ ਵਿਸ਼ਵ ਪੱਧਰੀ ਮੁਹਿੰਮ ਨੂੰ ਜਾਰੀ ਰੱਖਣਾ ਹੈ।ਇਸ ਵਿਸ਼ੇਸ਼ ਸੈਮੀਨਾਰ ਵਿੱਚ ਡਾ. ਗਰਚਾ ਦੇ ਨਾਲ ਹਰਪਿੰਦਰ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਤੋਤਾ ਸਿੰਘ ਦੀਨਾ, ਨਾਇਬ ਸਿੰਘ ਕੋਠਾ ਗੁਰੂ ਕਾ ਅਤੇ ਜਤਿੰਦਰ ਸਿੰਘ ਭੱਲਾ ਨੇ ਵੀ ਸ਼ਿਰਕਤ ਕੀਤੀ। ਸੁਖਾਨੰਦ ਸੰਸਥਾਵਾਂ ਦੇ ਵਾਈਸ ਚੇਅਰਮੈਨ ਮੱਖਣ ਸਿੰਘ, ਡਾ. ਸੁਖਵਿੰਦਰ ਕੌਰ ਪਿ੍ਰੰਸੀਪਲ ਡਿਗਰੀ ਕਾਲਜ, ਡਾ. ਰਵਿੰਦਰ ਕੌਰ ਪ੍ਰਿੰਸੀਪਲ ਬੀ.ਐੱਡ. ਕਾਲਜ, ਸੀ੍ਰਮਤੀ ਗੁਰਜੀਤ ਕੌਰ ਪ੍ਰਿੰਸੀਪਲ ਸੀ. ਸੈਕੰ. ਸਕੂਲ ਅਤੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਇਸ ਸਮੇਂ ਮੌਜੂਦ ਸਨ। ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਡਾ. ਜਸਲੀਨ ਗਰਚਾ ਅਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸੰਸਥਾ ਨੂੰ ਬੋਨ ਮੈਰੋ ਦਾਨ ਸੰਬੰਧੀ ਸੁਖਾਨੰਦ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਦਿਵਾਇਆ। ਸੈਮੀਨਾਰ ਦੇ ਅੰਤ ਵਿੱਚ ਸੁਖਾਨੰਦ ਸੰਸਥਾਵਾਂ ਵੱਲੋਂ ਡਾ. ਜਸਲੀਨ ਗਰਚਾ ਅਤੇ ਹੋਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟਾ ਕੀਤੇ ਗਏ। ਸੈਮੀਨਾਰ ਦੌਰਾਨ ਮੰਚ ਸੰਚਾਲਨ ਸ੍ਰੀਮਤੀ ਗੁਰਜੀਤ ਕੌਰਵਾਈਸ ਪ੍ਰਿੰਸੀਪਲ ਡਿਗਰੀ ਕਾਲਜ ਨੇ ਕੀਤਾ।

Share Button

Leave a Reply

Your email address will not be published. Required fields are marked *