Fri. Apr 26th, 2019

ਸੁਖਾਨੰਦ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸਪਤਾਹ ਮਨਾਇਆ

ਸੁਖਾਨੰਦ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸਪਤਾਹ ਮਨਾਇਆ

dsc_0168-vਭਗਤਾ ਭਾਈ ਕਾ 18 ਅਕਤੂਬਰ (ਸਵਰਨ ਸਿੰਘ ਭਗਤਾ)ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਵਿਖੇ ਰੈੱਡ ਰਿਬਨ ਕਲੱਬ ਦੇ ਤਹਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ , ਚੰਡੀਗੜ੍ਹ  ਦੇ ਸਹਿਯੋਗ ਨਾਲ ‘ਵਿਸ਼ਵ ਏਡਜ਼ ਦਿਵਸ’ ਨੂੰ ਸਮਰਪਿਤ ‘ਵਿਸ਼ਵ ਏਡਜ਼ ਸਪਤਾਹ’ ਮਨਾਇਆ ਗਿਆ।’ਏਡਜ਼ ਰੋੋਕੋ ਮੁਹਿੰਮ’ ਦੀ ਸ਼ੁਰੂਆਤ ਕਾਲਜ ਦੀ ਬਾਹਰਲੀ ਦੀਵਾਰ ਤੇ ਏਡਜ਼ ਸੰਬੰਧੀ ਸਲੋਗਨ ਪੇਂਟ ਕਰਵਾ ਕੇ ਕੀਤੀ ਗਈ।ਵਿਦਿਆਰਥਣਾਂ ਨੇ ‘ਵਿਸ਼ਵ ਏਡਜ਼ ਜਾਗਰੂਕਤਾ ਰੈਲੀ’ ਕੱਢੀ  ।ਇਸੇ ਦੋਰਾਨ ਭਾਸ਼ਣ ਮੁਕਾਬਲੇ ਕਰਵਾਏ ਗਏ ।ਇਸ ਮੌਕੇ ਕਾਲਜ ਦੇ ਵਾਇਸ ਚੇਅਰਮੈਨ  ਮੱਖਣ ਸਿੰਘ, ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਸੰਧੂ, ਵਾਇਸ ਪਿੰੰ੍ਰੰੰਸੀਪਲ ਸ੍ਰੀਮਤੀ ਗੁਰਜੀਤ ਕੌਰ, ਕਾਲਜ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ ।ਭਾਸ਼ਣ ਮੁਕਾਬਲੇ ‘ਚ ਰੀਨਾ (ਬੀ.ਐੱਸ. ਸੀ. ਭਾਗ-ਤੀਜਾ),ਰਜਨੀ (ਬੀ.ਐੱਸ. ਸੀ. ਭਾਗ- ਦੂਜਾ), ਅਰਸ਼ਦੀਪ ਕੌਰ  (ਬੀ.ਐੱਸ. ਸੀ. ਭਾਗ-ਤੀਜਾ), ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮੈਡਮ ਸ਼ੇਰਾਜਿੰਦਰ ਕੌਰ, ਸਹਾਇਕ ਪ੍ਰੋਫੈਸਰ ਇੰਗਲਿਸ਼ ਨੇ ਏਡਜ਼ ਸੰਬੰਧੀ ਵਿਸਥਾਰਪੂਰਵਕ ਭਾਸ਼ਣ ਦਿੱਤਾ ।ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਨਵਦੀਪ ਕੌਰ ਵੱਲੋਂ ਏਡਜ਼ ਦੀ ਭਿਆਨਕ ਬਿਮਾਰੀ ਬਾਰੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੂੰ ਮੱਠੀਆਂ ਵੰਡੀਆਂ ਗਈਆ।ਇਸ ਸਮੇ ਡਾ. ਅਨੰਤਦੀਪ ਕੌਰ ਬਰਾੜ, ਕੋਟਕਪੂਰਾ ਨੇ ਰਿਸੋਰਸ ਪਰਸਨ ਦੇ ਰੂਪ ਵਿੱਚ ਸ਼ਿਰੱਕਤ ਕੀਤੀ ਅਤੇ ਵਿਸਥਾਰਪੂਰਵਕ ਭਾਸ਼ਣ ਦਿੱਤਾ ।ਉਹਨਾਂ ਨੇ ਕਿਹਾ ਕਿ ਏਡਜ਼ ਤੋਂ ਬਚਣ ਲਈ ਇਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਸ ਦੇ ਭਿਆਨਕ ਨਤੀਜਿਆਂ ਬਾਰੇ ਵੀ ਚਾਨਣਾ ਪਾਇਆ ।ਇਸ ਉਪਰੰਤ  ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਵਿਦਿਆਰਥੀਆਂ ਨੇ ਏਡਜ਼  ਸੰਬੰਧੀ ਪੋਸਟਰ ਬਣਾ ਕੇ  ਅਤੇ ਸਲੋਗਨ ਲਿਖ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ।ਇਸ  ਮੁਕਾਬਲੇ ਵਿੱਚ ਮਨਦੀਪ ਕੌਰ (ਬੀ.ਏ.ਭਾਗ-ਪਹਿਲਾ), ਮਹਿਕਪ੍ਰੀਤ ਕੌਰ (ਬੀ.ਏ.ਭਾਗ-ਦੂਜਾ), ਅਤੇ ਹਰਮਨਪ੍ਰੀਤ ਕੌਰ (ਬੀ.ਏ.ਭਾਗ-ਦੂਜਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਡਾ. ਹਰਲੀਨ ਕੌਰ ਸਹਾਇਕ ਪ੍ਰੋਫੈਸਰ ਸਾਇੰਸ ਵਿਭਾਗ ਨੇ ਏਡਜ਼ ਸੰਬੰਧੀ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ।ਇਸ ਸਪਤਾਹ ਦਾ ਸਮਾਪਤੀ ਸਮਾਰੋਹ ਕਾਲਜ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰ ਸਮਾਗਮ ਦੇ ਨਾਲ ਹੀ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ  ਵਜੋਂ ਡੀ. ਸੀ. ਮੋਗਾ  ਕੁਲਦੀਪ ਸਿੰਘ ਵੈਦ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਡਾ. ਨਿਧੀ ਕਲੋਤਰਾ ਐੱਸ. ਡੀ. ਐੱਮ. ਬਾਘਾਪੁਰਾਣਾ ਨੇ ਸ਼ਿਰੱਕਤ ਕੀਤੀ। ਭਾਸ਼ਣ ਮੁਕਾਬਲੇ ,ਪੋਸਟਰ ਅਤੇ ਸਲੋਗਨ ਲੇਖਣ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ  ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਮੁਖੀ ਵਿਭਾਗ ਮੈਡਮ ਗੁਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ।

Share Button

Leave a Reply

Your email address will not be published. Required fields are marked *

%d bloggers like this: