ਸੁਖਾਨੰਦ ਕਾਲਜ ਦਾ ਐੱਮ.ਏ. ਸਮਾਜਸ਼ਾਸਤਰ ਦਾ ਨਤੀਜਾ ਸ਼ਾਨਦਾਰ ਰਿਹਾ

ਸੁਖਾਨੰਦ ਕਾਲਜ ਦਾ ਐੱਮ.ਏ. ਸਮਾਜਸ਼ਾਸਤਰ ਦਾ ਨਤੀਜਾ ਸ਼ਾਨਦਾਰ ਰਿਹਾ

ਭਗਤਾ ਭਾਈ ਕਾ 28 ਸਤੰਬਰ (ਸਵਰਨ ਸਿੰਘ ਭਗਤਾ)ਸੰਤ ਬਾਬਾ ਹਜ਼ੂਰਾ ਸਿੰਘ ਦੇ ਅਸ਼ੀਰਵਾਦ ਅਤੇ ਸਰਪ੍ਰਸਤੀ ਹੇਠ ਵਿਕਾਸ਼ਸੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀਆਂ ਐੱਮ.ਏ. ਸਮਾਜਸ਼ਾਸਤਰ ਦੀਆਂ ਵਿਦਿਆਰਥਣਾਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ।ਐੱਮ.ਏ. ਸਮਾਜਸ਼ਾਸਤਰ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਕੁਲਵਿੰਦਰ ਕੌਰ ਰੋਲ ਨੰਬਰ 65071 ਨੇ 1600 ਵਿਚੋਂ 1105 ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਕਿਰਨਦੀਪ ਕੌਰ ਰੋਲ ਨੰਬਰ 65070 ਨੇ 1600 ਵਿਚੋਂ 1099 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਸੰਦੀਪ ਕੌਰ ਰੋਲ ਨੰਬਰ 65079 ਨੇ 1091 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਐੱਮ.ਏ. ਸਮਾਜਸ਼ਾਸਤਰ ਸਮੈਸਟਰ ਦੂਜਾ ਵਿੱਚ ਵਿਦਿਆਰਥਣ ਚਰਨਜੀਤ ਕੌਰ ਰੋਲ ਨੰਬਰ 41132 ਨੇ 400 ਵਿਚੋਂ 265 ਅੰਕ ਪ੍ਰਾਪਤ ਕਰਕੇ ਪਹਿਲਾ ਹਾਸਿਲ ਕੀਤਾ । ਹਰਪ੍ਰੀਤ ਕੌਰ ਰੋਲ ਨੰਬਰ 41135 ਨੇ 243 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਕੰਵਲਦੀਪ ਕੌਰ ਰੋਲ ਨੰਬਰ 41138 ਨੇ 218 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਐੱਮ.ਏ. ਸਮਾਜਸ਼ਾਸਤਰ ਦਾ ਨਤੀਜਾ ਸ਼ਾਨਦਾਰ ਰਹਿਣ ਤੇ ਕਾਲਜ ਦੇ ਵਾਇਸ ਚੇਅਰਮੈਨ ਮੱਖਣ ਸਿੰਘ ਅਤੇ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਸੰਧੂ ਵੱਲੋਂ ਸਮਾਜਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵੀਰ ਕੌਰ, ਸਹਾਇਕ ਪ੍ਰੋਫੈਸਰ ਅਰਸ਼ਦੀਪ ਕੌਰ ਤੇ ਵਿਦਿਆਰਥੀਆਂ ਨੂੰ ਵਧਾਈਆ ਦਿੱਤੀਆਂ ਗਈਆ।

Share Button

Leave a Reply

Your email address will not be published. Required fields are marked *

%d bloggers like this: