Tue. Sep 24th, 2019

ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ-ਇੰਜ: ਸਿੱਧੂ

ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ-ਇੰਜ: ਸਿੱਧੂ

ਬਰਨਾਲਾ 13 ਦਸੰਬਰ(ਪ੍ਰਦੀਪ ਕੁਮਾਰ)ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹ ਸਾਰੇ ਪੂਰੇ ਕੀਤੇ। ਅੱਜ ਉਨਾਂ ਨੇ ਅਖਰੀਲਾ ਵਾਅਦਾ ਜੋ ਪਾਣੀ ਵਿੱਚ ਬੱਸ ਚਲਾਉਣ ਦਾ ਕੀਤਾ ਸੀ, ਉਹ ਤਰਨਤਾਰਨ ਵਿਖੇ ਉਦਘਾਟਨ ਕਰਕੇ ਕਰ ਵਿਖਾਇਆ। ਇਹ ਵਿਚਾਰ ਸੂਬਾ ਪ੍ਰਧਾਨ ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਹੇ। ਉਨਾਂ ਕਿਹਾ ਕਿ ਜੋ ਪੰਜਾਬ ਵਿੱਚ ਲਾਮਿਸਾਲ ਵਿਕਾਸ ਹੋਇਆ ਹੈ, ਇਹ ਸਿਰਫ ਤੇ ਸਿਰਫ਼ ਸ. ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਦੇ ਪਿਆਰ ਸਦਕਾ ਅਤੇ ਲਾਮਿਸਾਲ ਕੀਤੇ ਵਿਕਾਸ ਕੰਮਾਂ ਸਦਕਾ ਸ੍ਰੋਮਣੀ ਅਕਾਲੀ ਦਲ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਕੇ ਲੋਕਾਂ ਦੇ ਰਹਿੰਦੇ ਕੰਮਾਂ ਨੂੰ ਨੇਪਰੇ ਚੜਾਏਗਾ। ਉਨਾਂ ਕੇਜਰੀਵਾਲ ਨੁੂੰ ਸਵਾਲ ਕਰਦਿਆਂ ਕਿਹਾ ਕਿ ਉਹ ਮੋਦੀ ਜੀ ਦੀ ਨੋਟਬੰਦੀ ਪਾਲਿਸੀ ਤੇ ਅਤੇ ਐਸ.ਵਾਈ.ਐਲ. ਕਨਾਲ ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨਾਂ ਕਾਂਗਰਸ ਪਾਰਟੀ ਬਾਬਤ ਕਿਹਾ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜੋ ਮੁਲਕ ਦੀ ਵਾਗਡੋਰ ਕਾਂਗਰਸ ਦੇ ਹੱਥ ਹੀ ਆਈ ਸੀ, ਉਨਾਂ ਨੇ ਸਿਰਫ ਦੇਸ਼ ਦੇ ਵਿਕਾਸ ਨੂੰ ਅਤੇ ਲੋਕਾਂ ਦੇ ਵਿਕਾਸ ਨੂੰ ਅੱਖੋਂ ਪਰੋਖੇ ਕਰਕੇ 60 ਸਾਲ ਸਿਰਫ ਤੇ ਸਿਰਫ ਆਪਣਾ ਵਿਕਾਸ ਕੀਤਾ। ਇਸ ਮੌਕੇ ਉਨਾਂ ਨਾਲ ਬ੍ਰਿਗੇਡੀਅਰ ਜੀ.ਜੇ. ਸਿੰਘ, ਕੈਪਟਨ ਗੁਰਮੀਤ ਸਿੰਘ, ਕਰਨਲ ਕਮਲਜੀਤ ਸਿੰਘ ਸੰਘਾ, ਕੈਪਟਨ ਗੁਰਦੇਵ ਸਿੰਘ, ਕੈਪਟਨ ਭੋਲਾ ਸਿੰਘ ਸਿੱਧੂ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਤੇਜ ਸਿੰਘ, ਸੂਬੇਦਾਰ ਰੂਪ ਸਿੰਘ, ਸੂਬੇਦਾਰ ਸੁਦਾਗਰ ਸਿੰਘ, ਹੌਲਦਾਰ ਨਾਹਰ ਸਿੰਘ ਸਰਪੰਚ, ਹੌਲਦਾਰ ਗੁਰਦਰਸ਼ਨ ਸਿੰਘ, ਹੌਲਦਾਰ ਨਿਰਭੈ ਸਿੰਘ, ਹੌਲਦਾਰ ਬਹਾਦਰ ਸਿੰਘ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: