ਸੁਖਬੀਰ ਪਾਣੀ ਚ ਬੱਸਾਂ ਚਲਾ ਕੇ ਕੀ ਸਿੱਧ ਕਰਨਾ ਚਾਹੁੰਦੈ -ਭਗਵੰਤ ਮਾਨ

ss1

ਸੁਖਬੀਰ ਪਾਣੀ ਚ ਬੱਸਾਂ ਚਲਾ ਕੇ ਕੀ ਸਿੱਧ ਕਰਨਾ ਚਾਹੁੰਦੈ -ਭਗਵੰਤ ਮਾਨ

ਬਠਿੰਡਾ 13 ਦਸੰਬਰ ( ਜਸਵੰਤ ਦਰਦ ਪ੍ਰੀਤ ) ਪੰਜਾਬ ਦਾ ਅੰਨਦਾਤਾ ਕਿਸਾਨ ਇਸ ਵੇਲੇ ਖੁਦਕਸ਼ੀਆਂ ਦੇ ਰਿਹਾ ਪਿਆ ਹੋਇਆ, ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਦੇ ਹੋਏ ਨਸ਼ਿਆਂ ਦਾ ਸਹਾਰਾ ਲੈ ਰਿਹਾ ਤੇ ਇਸ ਵੇਲੇ ਪੰਜਾਬ ਦਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਪਾਣੀ ਚ ਬੱਸਾਂ ਚਲਾ ਕੇ ਪਤਾ ਨੀ ਕਿਹੜਾ ਵਿਕਾਸ ਸਿੱਧ ਕਰਨਾ ਚਾਹੁੰਦੈ ,ਇੰਨਾਂ ਗੱਲਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ ।ਉਨਾਂ ਕਿਹਾ ਕਿਹਾ ਇਸ ਵੇਲੇ ਪੂਰੇ ਪੰਜਾਬ ਚ ਕਿੰਨੇ ਹੀ ਜਿਲਿਆਂ ਚ ਦਲਿਤ ਬੱਚਿਆਂ ਨੂੰ ਸਰਦੀ ਦੀਆਂ ਵਰਦੀਆਂ ਨਹੀਂ ਦਿੱਤੀਆਂ। ਕਿੰਨੇ ਹੀ ਗਰੀਬ ਬੱਚੇ ਵਜੀਫੇ ਨੂੰ ਉਡੀਕ ਰਹੇ ਨੇ। ਬਜੁਰਗ ਠੰਡ ਚ ਆਪਣੀਆਂ ਪੈਨਸ਼ਨਾਂ ਉਡੀਕ ਰਹੇ ਨੇ ਪਰ ਸੁਖਬੀਰ ਪਾਣੀ ਚ ਬੱਸਾਂ ਚਲਾਉਣ ਦੀ ਜਿੱਦ ਪੂਰੀ ਕਰਕੇ ਆਪਣੀ ਸੌੜੀ ਸੋਚ ਨੂੰ ਪੰਜਾਬ ਭਰ ਦੇ ਲੋਕਾਂ ਤੇ ਲਾਗੂ ਕਰ ਰਹੇ ਨੇ ।ਸ੍ਰੀ ਮਾਨ ਨੇ ਕਿਹਾ ਕਿੰਨੇ ਹੀ ਮੁਲਾਜ਼ਮ ਬਿਨ ਤਨਖਾਹੋਂ ਆਪਣਾ ਗੁਜਾਰਾ ਕਰ ਰਹੇ ਨੇ ਪਰ ਛੋਟੇ ਬਾਦਲ ਨੂੰ ਉਹ ਨੀ ਨਜ਼ਰ ਆਉਦੇ। ਉਹਨਾਂ ਕਿਹਾ ਪੰਜਾਬ ਦਾ ਹਰ ਵਰਗ ਇਸ ਵੇਲੇ ਚੋਣ ਜਾਬਤਾ ਦੀ ਉਡੀਕ ਕਰ ਰਿਹਾ ਤਾਂ ਜੋ ਆ ਰਹੀਆਂ ਚੋਣਾਂ ਚ ਪਿਓ-ਪੁੱਤ ਦੀ ਸਰਕਾਰ ਨੂੰ ਚਲਦਾ ਕਰ ਸਕਣ ।ਮਾਨ ਨੇ ਦਾਅਵਾ ਕੀਤਾ ਕਿ 2017 ਦੀਆਂ ਚੋਣਾਂ ਦੋਵੇਂ ਬਾਦਲਾਂ ਦਾ ਹੰਕਾਰ ਦੂਰ ਕਰਕੇ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਪਾਉਣਗੀਆਂ ।

Share Button

Leave a Reply

Your email address will not be published. Required fields are marked *