ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਵਿੱਤੀ ਸਾਖਰਤਾ ਕੈਂਪ ਲਾਇਆ

ss1

ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਵਿੱਤੀ ਸਾਖਰਤਾ ਕੈਂਪ ਲਾਇਆ

28malout02ਮਲੋਟ, 28 ਅਕਤੂਬਰ (ਆਰਤੀ ਕਮਲ) : ਕਾਮਰੇਡ ਗੁਰਮੀਤ ਮੋਹਲਾਂ (ਸੀ. ਜੀ. ਐੱਮ) ਕਾਲਜ ਮੋਹਲਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿਚ ਬਲਵਿੰਦਰ ਸਿੰਘ ਬਰਾੜ ਕੌਂਸਲਰ ਕੋ. ਬੈਂਕ ਮਲੋਟ, ਸੁਖਦੀਪ ਸਿੰਘ ਡੀ. ਈ. ਓ, ਕੋ. ਬੈਂਕ ਪੰਨੀਵਾਲਾ ਗੁਰਸਿਮਰਤ ਸਿੰਘ ਕੌਂਸਲਰ ਲੰਬੀ ਵਲੋਂ ਵਿਦਿਆਰਥੀਆਂ ਨੂੰ ਬੈਂਕ ਵਿਚ ਖਾਤੇ ਖੁਲਵਾਉਣ ਦੀਆਂ ਯੋਜਨਾਵਾਂ ਅਤੇ ਬੱਚਤ ਕਰਨ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ. ਸਤਪਾਲ ਸਿੰਘ ਮੋਹਲਾਂ ਚੈਅਰਮੈੱਨ ਨੇ ਕੀਤੀ,ਸ. ਜਗਤਾਰ ਸਿੰਘ,ਨਵਜੀਤ ਸਿੰਘ ਮੋਹਲਾਂ ਆਪਣੇ ਨੇ ਵਿਚਾਰ ਰੱਖੇ ਅਤੇ ਪ੍ਰਿਸੀਪਲ ਡਾਕਟਰ ਬਲਜੀਤ ਸਿੰਘ ਗਿੱਲ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਬਲਵਿੰਦਰ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਜਨਧਨ ਯੋਜਨਾ, ਸਹਿਕਾਰੀ ਬੈਂਕ ਬੀਮਾ ਯੋਜਨਾ ਬੈਂਕ ਦੀਆਂ ਡਿਪਾਜਟ ਤੇ ਲੋਕ ਸਕੀਮਾਂ ਤੋਂ ਇਲਾਵਾ ਜਰੂਰੀ ਅਤੇ ਗੈਰ ਜਰੂਰੀ ਖਰਚਿਆਂ ਬਾਰੇ ਦੱਸਦੇ ਹੋਏ ਕਿਹਾ ਬੱਚਤ ਕਰਨੀ ਬਹੁਤ ਜਰੂਰੀ ਹੈ ਤੇ ਬੱਚਤ ਸਿਰਫ਼ ਬੈਂਕ ਵਿਚ ਹੀ ਕਰਨੀ ਚਾਹੀਦੀ ਹੈ। ਗੁਰਸਿਮਰਤ ਸਿੰਘ ਕੌਸਲਰ ਨੇ ਅੱਟਲ ਪੈਨਸਨ ਯੋਜਨਾ ਏ. ਟੀ. ਐੱਮ ਕਾਰਡ, ਬੈਂਕ ਵਿੱਚ ਖਾਤੇ ਖੁਲਵਾਉਣ ਬਾਰੇ ਚਾਨਣਾ ਪਾਇਆ। ਸੁਖਦੀਪ ਸਿੰਘ ਡੀ. ਈ. ਓ. ਪੰਨੀਵਾਲਾ ਨੇ ਬੈਂਕ ਵਿਚ ਖ਼ਾਤੇ ਖੁਲਵਾਉਣ ਬਾਰੇ, ਨੋ-ਫਰਿਲ ਅਕਾਊਂਟ ਅਤੇ ਮੁਦਰਾ ਲੋਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਅਮਨਦੀਪ ਕੌਰ, ਰੀਤੂ ਬਾਲਾ, ਸਿੰਮੀਪ੍ਰੀਤ ਕੌਰ, ਸਤਵੀਰ ਕੌਰ, ਸੁਮਨ ਗਾਂਧੀ, ਸਤਨਾਮ ਕੌਰ, ਸਰਿਤਾ, ਪਵਿੱਤਰਪਾਲ ਸਿੰਘ, ਰਾਏਦੀਪ ਸਿੰਘ, ਕਮਲਦੀਪ ਕੌਰ, ਸਵਰਨ ਲਤਾ ਅਤੇ ਨਿਰਮਲਾ ਰਾਣੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *