ਸੀ.ਐਮ.ਐਸ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀ ਦੀ ਨੈਸ਼ਨਲ ਪੱਧਰ ਤੇ ਹੋਈ ਚੋਣ

ss1

ਸੀ.ਐਮ.ਐਸ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀ ਦੀ ਨੈਸ਼ਨਲ ਪੱਧਰ ਤੇ ਹੋਈ ਚੋਣ

unnamedਭਗਤਾ ਭਾਈ ਕਾ 30 ਨਵੰਬਰ (ਸਵਰਨ ਸਿੰਘ ਭਗਤਾ) ਸਥਾਨਕ ਸਹਿਰ ਦੇ ਸੀ. ਐਮ. ਐਸ. ਗੁਰੂ ਕਾਂਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਐਮ.ਡੀ ਜੈ ਸਿੰਘ ਅਤੇ ਪ੍ਰਿੰਸੀਪਲ ਰਮਨ ਕੁਮਾਰ ਦੇ ਅਣਥੱਕ ਮਿਹਨਤ ਸਦਕਾ ਵਿੱਦਿਆ ਦੇ ਖੇਤਰ ਵਿੱਚ ਸਕੂਲ਼ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਆਪਣੀ ਸ਼ਾਨਦਾਰ ਖੇਡਾਂ ਵਿੱਚ ਵੀ ਮਾਣ-ਮੱਤੀਆਂ ਪ੍ਰਾਪਤੀਆਂ ਹਾਸਕ ਕਰਕੇ ਸਕੂਲ਼ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ। ਸਕੂਲ ਦੀ ਅੰਡਰ-14 ਹੈਂਡਬਾਲ ਟੀਮ ਵਿੱਚ ਡੀ.ਪੀ.ਈ. ਸੁਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਜ਼ੋਨ ਪੱਧਰ, ਜਿਲ੍ਹਾ ਪੱਧਰ ਅਤੇ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣਾ ਵੱਖਰਾ ਮੁਕਾਮ ਬਣਾ ਲਿਆ ਹੈ । ਅੰਡਰ-14 ਹੈਂਡਬਾਲ ਟੀਮ ਵਿੱਚੋਂ ਸਕੂਲ਼ ਦਾ ਸੱਤਵੀ ਜਮਾਤ ਦੇ ਵਿਦਿਆਰਥੀ ਗੁਰਨੂਰਪ੍ਰਤਾਪ ਸਿੰਘ ਨੈਸ਼ਨਲ ਹੈਂਡਬਾਲ ਟੀਮ ਵਿੱਚ ਚੁਣਿਆ ਗਿਆ ਹੈ ਜੋ ਕਿ ਛੱਤੀਸਗੜ ਵਿੱਚ ਹੋ ਰਹੀਆਂ ਹਨ ਜੋ ਕਿ ਸਕੂਲ ਲਈ ਬੜੇ ਮਾਣ ਦੀ ਗੱਲ ਹੈ ।ਸਕੂਲ ਪ੍ਰਬੰਧਕਾਂ ਅਤੇ ਸਮੂਹ ਅਧਿਆਪਕਾਂ ਨੇ ਇਸ ਨੂੰ ਸਕੂਲ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਦਸੱਦਿਆਂ ਗੁਰਨੂਰਪ੍ਰਤਾਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ । ਇਸ ਤੋਂ ਪਹਿਲਾਂ ਗੁਰਨੂਰਪ੍ਰਤਾਪ ਸਿੰਘ ਨੇ ਹੈਂਬਾਲ ਟੀਮ ਦੀ ਅੰਡਰ-14 ਟੀਮ ਵਿੱਚ ਖੇਡਦਿਆਂ ਜ਼ੋਨ ਭਗਤਾ ਵਿੱਚ ਪਹਿਲਾ, ਜਿਲ੍ਹਾ ਪੱਧਰ ਤੇ ਤੀਜਾ ਅਤੇ ਪੰਜਾਬ ਰਾਜ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ । ਛੱਤੀਸਗੜ ਵਿੱਚ ਹੋ ਰਹੀਆਂ ਨੈਸ਼ਨਲ ਖੇਡਾਂ ਵਿੱਚ ਚੋਣ ਲਈ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਸ਼ੁਭ ਇੱਛਾਵਾਂ ਦਿੰਦਿਆਂ ਹੋਇਆਂ ਗੁਰਨੂਰਪ੍ਰਤਾਪ ਸਿੰਘ ਨੂੰ ਰਵਾਨਾ ਕੀਤਾ ।

Share Button

Leave a Reply

Your email address will not be published. Required fields are marked *