ਸੀਂਗੋ ਮੰਡੀ ਵਿਖੇ ਹੋਈ ਰੈਲੀ ਮੌਕੇ ਪਹੁੰਚੇ ਵੋਟਰਾਂ ਅਤੇ ਵਰਕਰਾਂ ਦਾ ਕੀਤਾ ਧੰਨਵਾਦ

ss1

ਸੀਂਗੋ ਮੰਡੀ ਵਿਖੇ ਹੋਈ ਰੈਲੀ ਮੌਕੇ ਪਹੁੰਚੇ ਵੋਟਰਾਂ ਅਤੇ ਵਰਕਰਾਂ ਦਾ ਕੀਤਾ ਧੰਨਵਾਦ
ਆਪ ਦੀ ਸਰਕਾਰ ਬਣਨ ‘ਤੇ ਗੁੰਡਾ ਰਾਜ ਦਾ ਹੋਵੇਗਾ ਖਾਤਮਾ ਅਤੇ ਮਿਲੇਗਾ ਸਭਨੂੰ ਰੁਜ਼ਗਾਰ- ਪ੍ਰੋ. ਬਲਜਿੰਦਰ ਕੌਰ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਵਿਖੇ ਹੋਈ 13 ਦਸੰਬਰ ਨੂੰ ਪੰਜਾਬ ਇਨਕਲਾਬ ਰੈਲੀ ਵਿੱਚ ਹੋਏ ਰਿਕਾਰਡ ਤੋੜ ਇਕੱਠ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਮਿਲੇ ਹੁੰਗਾਰੇ ਨੇ ਇਹ ਦੱਸ ਦਿੱਤਾ ਹੈ ਕਿ ਹਵਾ ਦਾ ਰੁਖ ਕਿੱਧਰ ਨੂੰ ਹੈ? ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ ਕਿ ਕਿਵੇਂ ਲੋਕ ਆਪੋ ਆਪਣੇ ਸਾਧਨਾਂ, ਟਰੈਕਟਰ ਟਰਾਲੀਆਂ ਭਰ ਭਰ ਕੇ ਆ ਰਹੇ ਸੀ।
ਇਹ ਸਭ ਦੱਸਦਾ ਹੈ ਕਿ ਲੋਕ ਪੰਜਾਬ ਵਿਚ ਬਦਲਾਵ ਲਿਆਉਣ ਲਈ ਕਿੰਨੇ ਉਤਾਵਲੇ ਹਨ। ਪ੍ਰੋ. ਬਲਜਿੰਦਰ ਕੌਰ ਨੇ ਪਾਰਟੀ ਦੇ ਅਹੁਦੇਦਾਰਾਂ, ਵਾਲੰਟੀਅਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਭ ਤੁਹਾਡੀ ਮਿਹਨਤ ਦਾ ਹੀ ਨਤੀਜਾ ਹੈ ਕਿ ਸੀਂਗੋ ਚ ਹੋਈ ਰੈਲੀ ਇਕੱਠ ਦੇ ਹਿਸਾਬ ਨਾਲ ਹੁਣ ਤੱਕ ਦੀ ਹਲਕੇ ਦੀ ਸਭ ਤੋਂ ਵੱਡੀ ਰਾਜਨੀਤਿਕ ਰੈਲੀ ਹੋ ਨਿੱਬੜੀ ਹੈ। ਉਨ੍ਹਾਂ ਭਰੋਸਾ ਦੁਆਇਆ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਲਕੇ ਵਿੱਚੋਂ ਗੁੰਡਾਗਰਦੀ ਦਾ ਖਾਤਮਾ ਕੀਤਾ ਜਾਵੇਗਾ ਅਤੇ ਹਲਕੇ ਵਿਚ ਵਧੀਆ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਵਾਲੰਟੀਅਰਾਂ ਤੋਂ ਇਲਾਵਾ ਜਸਵਿੰਦਰ ਜਗਾ, ਐਡਵੋਕੇਟ ਸਤਿੰਦਰ ਸਿੱਧੂ, ਇੰਜੀਨੀਅਰ ਅਮਨਦੀਪ ਸਿੰਘ ਕਰਮਗੜ੍ਹ, ਤਜਿੰਦਰ ਸਿੰਘ ਮਾਨਵਾਲਾ, ਰਾਜਵੀਰ ਸਿੰਘ, ਗੁਰਸੇਵਕ ਸਿੰਘ, ਰਣਜੀਤ ਗਿਆਨਾ, ਰੇਸ਼ਮ ਸਿੰਘ, ਮਾ. ਸਤਨਾਮ ਸਿੰਘ, ਸੱਤਪਾਲ ਨਥੇਹਾ, ਪ੍ਰਿਤਪਾਲ ਸਿੰਘ ਨਥੇਹਾ, ਜਗਸੀਰ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ, ਇੰਦਰਜੀਤ ਸਿੰਘ, ਧਰਮ ਸਿੰਘ, ਕਸ਼ਮੀਰ ਸਿੰਘ ਸੰਗਤ ਅਤੇ ਮਾ. ਹਰਮੇਲ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *