ਸਿੱਖ ਮਿਸ਼ਨਰੀ ਕਾਲਜ ਧਰਮ ਪ੍ਰਚਾਰ ਵਿਚ ਨਿਭਾ ਰਿਹੇ ਅਹਿਮ ਭੂਮਿਕਾ:-ਗਿ:ਮੱਲ ਸਿੰਘ

ss1

ਸਿੱਖ ਮਿਸ਼ਨਰੀ ਕਾਲਜ ਧਰਮ ਪ੍ਰਚਾਰ ਵਿਚ ਨਿਭਾ ਰਿਹੇ ਅਹਿਮ ਭੂਮਿਕਾ:-ਗਿ:ਮੱਲ ਸਿੰਘ
ਬੱਚਿਆਂ ਦੀ ਸੰਭਾਲ ਕਰਨੀ ਕੌਮ ਦਾ ਪਹਿਲਾ ਫਰਜ:-ਚਾਵਲਾ

ਸ਼੍ਰੀ ਅਨੰਦਪੁਰ ਸਾਹਿਬ, 7 ਦਸੰਬਰ(ਦਵਿੰਦਰਪਾਲ ਸਿੰਘ): ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਧਰਮ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਿਸ ਕਰਕੇ ਮਿਸ਼ਨਰੀ ਵੀਰ ਵਧਾਈ ਦੇ ਪਾਤਰ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ। ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਅੱਜ ਲੋੜ ਹੈ ਇਸ ਤਰਾਂ ਪ੍ਰਚਾਰ ਕਰਕੇ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚਾਇਆ ਜਾਵੇ। ਉਨਾਂ ਕਿਹਾ ਜਿਸ ਤਰਾਂ ਕਾਲਜ ਵਲੋਂ ਸਿੱਖ ਪਨੀਰੀ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ,ਉਨਾਂ ਨੂੰ ਗੁਰਬਾਣੀ, ਸਿੱਖ ਇਤਹਾਸ, ਰਹਿਤ ਮਰਯਾਦਾ ਬਾਰੇ ਜਾਣਕਾਰੀ ਦੇ ਕੇ ਇਸ ਕਾਬਿਲ ਬਣਾਇਆ ਜਾ ਰਿਹੈ ਕਿ ਉਹ ਸਮਾਜ ਵਿਚ ਵਿਚਰਦਿਆਂ ਕਿਸੇ ਵੀ ਗੱਲੋਂ ਘੱਟ ਨਾ ਰਹਿਣ। ਉਨਾਂ ਕਿਹਾ ਗੁਰੂ ਸਾਹਿਬਾਨ ਨੇ ਮਨੁੱਖਤਾ ਖਾਤਰ ਅਨੇਕਾਂ ਸ਼ਹਾਦਤਾਂ ਦਿਤੀਆਂ ਤੇ ਸਾਨੂੰ ਇਸ ਗਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਆਪਣੇ ਧੀਆਂ ਪੁੱਤਰ ਹੋਣ ਦਾ ਮਾਣ ਦਿਤਾ। ਇਸ ਲਈ ਸਾਡੀ ਵਿਸ਼ੇਸ਼ ਡਿਊਟੀ ਬਣਦੀ ਹੈ ਕਿ ਅਸੀ ਗੁਰੂ ਸਾਹਿਬ ਵਲੋਂ ਕੀਤੇ ਗਏ ਪਰਉਪਕਾਰ ਘਰੋ ਘਰੀ ਪਹੁੰਚਾਈਏ। ਇਸ ਮੋਕੇ ਭਾਈ ਦਵਿੰਦਰ ਸਿੰਘ, ਬਾਬਾ ਤੀਰਥ ਸਿੰਘ, ਮਨਜਿੰਦਰ ਸਿੰਘ ਬਰਾੜ, ਜਥੇ:ਸੰਤੋਖ ਸਿੰਘ, ਮਾਤਾ ਗੁਰਚਰਨ ਕੌਰ, ਜਗਮੋਹਣ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ, ਅਕਬਾਲ ਸਿੰਘ, ਜਸਵਿੰਦਰਪਾਲ ਸਿੰਘ, ਮਨੋਹਰ ਸਿੰੰਘ, ਤੇਜਿੰਦਰ ਕੌਰ, ਮਨਜੀਤ ਕੌਰ, ਗੁਰਜੀਤ ਕੌਰ, ਪ੍ਰਿਤਪਾਲ ਸਿੰਘ ਗੰਡਾ, ਤਰਨਜੀਤ ਕੌਰ ਗੰਡਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *