ਸਿੱਖ ਮਿਸ਼ਨਰੀ ਕਾਲਜ ਵਲੋਂ ਤਿਆਰ ਕੀਤੇ ਪ੍ਰਚਾਰਕ ਕੌਮ ਨੂੰ ਸਮਰਪਿਤ: ਪ੍ਰਿੰ: ਸੁਰਿੰਦਰ ਸਿੰਘ

ss1

ਸਿੱਖ ਮਿਸ਼ਨਰੀ ਕਾਲਜ ਵਲੋਂ ਤਿਆਰ ਕੀਤੇ ਪ੍ਰਚਾਰਕ ਕੌਮ ਨੂੰ ਸਮਰਪਿਤ: ਪ੍ਰਿੰ: ਸੁਰਿੰਦਰ ਸਿੰਘ

ਸਿਖ ਮਿਸ਼ਨਰੀ ਕਾਲਜ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਤਿੰਨ ਸਾਲਾ ਸਿੱਖ ਮਿਸ਼ਨਰੀ ਡਿਪਲੋਮਾ ਕੋਰਸ ਪਾਸ ਕਰ ਚੁੱਕੇ 10 ਪ੍ਰਚਾਰਕਾਂ (ਵਿਦਿਆਰਥੀਆਂ) ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਨਵੇਂ ਸ਼ੈਸਨ ਵਿੱਚ ਦਾਖਲ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਗਿਆ

4-32
ਸ਼੍ਰੀ ਅਨੰਦਪੁਰ ਸਾਹਿਬ 3 ਅਗਸਤ (ਦਵਿੰਦਰਪਾਲ ਸਿੰਘ): ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਤਿੰਨ ਸਾਲਾ ਸਿੱਖ ਮਿਸ਼ਨਰੀ ਡਿਪਲੋਮਾ ਕੋਰਸ ਪਾਸ ਕਰ ਚੁੱਕੇ 10 ਪ੍ਰਚਾਰਕਾਂ (ਵਿਦਿਆਰਥੀਆਂ) ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਨਵੇਂ ਸ਼ੈਸਨ ਵਿੱਚ ਦਾਖਲ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਭਾਈ ਜਸਪ੍ਰੀਤ ਸਿੰਘ, ਭਾਈ ਅਮਰਿੰਦਰ ਸਿੰਘ ਘਨੌਲੀ, ਭਾ: ਅੰਮ੍ਰਿਤਪਾਲ ਸਿੰਘ ਡੇਰਾ ਬਸੀ, ਭਾ: ਅਵਤਾਰ ਸਿੰਘ ਰਾਜਪੁਰਾ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਕਾਲਜ ਤੋਂ ਜਾ ਰਹੇ ਵਿਦਿਆਰਥੀਆਂ ਨੇ ਕਾਲਜ ਵਿੱਚ ਤਿੰਨ ਸਾਲਾਂ ਦੌਰਾਨ ਆਪਣੇ ਤਜਰਬੇ ਨਵੇਂ ਆਏ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਨਵੇਂ ਆਏ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਤੇ ਕਾਲਜ ਦੇ ਦੋ ਵਿਦਿਆਰਥੀਆਂ ਭਾ: ਦਸਮੇਸ਼ ਸਿੰਘ ਅਤੇ ਭਾ: ਸਿਮਰਨਜੀਤ ਸਿੰਘ ਪ੍ਰਚਾਰਕਾਂ ਨੂੰ ਚੰਡੀਗੜ ਵਿਖੇ ਭਾ: ਬਿਸ਼ਵਜੀਤ ਸਿੰਘ ਤਬਲਾ ਉਸਤਾਦ ਦੇ ਅਕਾਲ ਚਲਾਣੇ ਤੋਂ ਪਹਿਲਾਂ ਦਿਨ ਰਾਤ ਨਿਸ਼ਕਾਮ ਸੇਵਾ ਨਿਭਾਉਣ ਵਜੋਂ ਵਿਸ਼ੇਸ਼ ਤੋਰ ਤੇ ਮੌਮੈਂਟੋ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕੋਰਸ ਪਾਸ ਕਰ ਚੁੱਕੇ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਸ਼ਾਮਲ ਹੋਏ। ਸਟਾਫ ਮੈਂਬਰ ਭਾ; ਚਰਨਜੀਤ ਸਿੰਘ ਵਾਈਸ ਪ੍ਰਿੰਸੀਪਲ ਅਤੇ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ: ਕਮੇਟੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਧਰਮ ਵਿਚਾਰ ਕਿਉਂ ਅਤੇ ਕਿਵੇਂ ਕਰਨਾ ਹੈ, ਵਿਸ਼ਿਆਂ ਬਾਰੇ ਗੁਰਬਾਣੀ, ਗੁਰਮਤਿ ਫਲਸਫਾ ਅਤੇ ਗੁਰਇਤਿਹਾਸ ਦੇ ਹਵਾਲੇ ਦੇ ਕੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਉੱਚਾ ਸੁੱਚਾ ਆਚਰਨ, ਲਗਨ, ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਤੇ ਕਾਲਜ ਦੀ ਵਰਕਿੰਗ ਕਮੇਟੀ ਦੇ ਇੰਚਾਰਜ ਸ: ਜਗਮੋਹਨ ਸਿੰਘ ਜ਼ੋਨਲ ਆਰਗੇਨਾਈਜ਼ਰ ਰੋਪੜ ਜ਼ੋਨ, ਸ: ਸੁਰਿੰਦਰ ਸਿੰਘ ਸੋਨੀ, ਸ: ਮਨੋਹਰ ਸਿੰਘ ਮੈਨੇਜਰ, ਸ: ਅਕਬਾਲ ਸਿੰਘ ਨੰਗਲ, ਸ: ਚਰਨਪ੍ਰੀਤ ਸਿੰਘ ਮਟੋਰ, ਬਲਵਿੰਦਰ ਸਿੰਘ ਮਾਂਗੇਵਾਲ, ਸ: ਜੋਗਾ ਸਿੰਘ, ਰਜਵੰਤ ਸਿੰਘ ਅੰਮ੍ਰਿਤਸਰ, ਸ: ਸੁਖਬੀਰ ਸਿੰਘ ਲਾਲਪੁਰ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *