Wed. May 22nd, 2019

ਸਿੱਖ ਮਿਸ਼ਨਰੀ ਕਾਲਜ (ਰਜਿ:) ਦੇ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਸਰਧਾ ਭਾਵਨਾ ਨਾਲ ਹੋਏ ਆਰੰਭ

ਸਿੱਖ ਮਿਸ਼ਨਰੀ ਕਾਲਜ (ਰਜਿ:) ਦੇ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਸਰਧਾ ਭਾਵਨਾ ਨਾਲ ਹੋਏ ਆਰੰਭ
ਸੈਸ਼ਨ ਵਿੱਚ ਇਲਾਕੇ ਦੇ ਕਰੀਬ 14 ਸਕੂਲਾਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਭਾਗ

30-karnail1rpr 30-karnail2rprਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਦਵਿੰਦਰਪਾਲ ਸਿੰਘ): ਸਿੱਖ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਰਮਪਿਤ ਨਾਮਵਰ ਸੰਸਥਾ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦਾ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਅੱਜ ਧਾਰਮਿਕ ਪ੍ਰੰਪਰਾਵਾਂ ਅਤੇ ਸਰਧਾ ਭਾਵਨਾ ਨਾਲ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਆਰੰਭ ਹੋ ਗਿਆ । ਸਮਾਗਮ ਦੀ ਆਰੰਭਤਾਂ ਲਈ ਗੁਰ ਚਰਨਾਂ ਅਰਦਾਸ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੀ ਗਈ । ਸਮਾਗਮ ਦੀ ਆਰੰਭਤਾਂ ਦੇ ਪਹਿਲੇ ਸ਼ੈਸਨ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਉਚੇ ਅਤੇ ਸੁੱਚੇ ਆਚਰਣ ਦੇ ਧਾਰਨੀ ਬਣਾਉਣ ਹਿੱਤ ਪੰਥ ਦੇ ਵਿਦਵਾਨਾਂ ਵੱਲੋਂ ”ਨੈਤਿਕ ਸਿੱਖਿਆ ਵਰਕਸ਼ਾਪ” ਵਿੱਚ ਗੁਰਮਤਿ ਜੀਵਨ ਜਾਚ ਸਬੰਧੀ ਵਿਸਥਾਰ ਪੂਰਵਕ ਅਤੇ ਬੜੇ ਹੀ ਅਰਥ ਭਰਪੂਰ ਭਾਸ਼ਣ ਦਿੱਤੇ । ਸੈਸ਼ਨ ਵਿੱਚ ਇਲਾਕੇ ਦੇ ਕਰੀਬ 14 ਸਕੂਲਾਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ । ਸੈਸ਼ਨ ਦੀ ਆਰੰਭਤਾ ਬੀਬੀ ਹਰਜਿੰਦਰ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਸਾਬਕਾ ਮੇਅਰ ਚੰਡੀਗੜ ਨੇ ਵਿਦਵਦਤਾਂ ਭਰਪੂਰ ਭਾਸਣ ਦਿੰਦਿਆਂ ਕਿਹਾ ਕਿ ਉਨਾਂ ਨੂੰ (ਬੱਚਿਆਂ) ਆਪਣੇ ਮਾਤਾ ਪਿਤਾ, ਅਧਿਆਪਕ ਅਤੇ ਵੱਡਿਆਂ ਦੀ ਅਗਿਆ ਦਾ ਪਲਾਣ, ਸਤਿਕਾਰ ਕਰਨ ਅਤੇ ਮਨ ਲਗਾਕੇ ਪੜਾਈ ਕਰਕੇ ਸਮਾਜ ਅਤੇ ਕੌਮ ਦੇ ਜਿੰਮੇਵਾਰ ਨਾਗਰਿਕ ਬਣਨ । ਸ. ਪਰਮਜੀਤ ਸਿੰਘ, ਸ. ਗੁਰਸ਼ਰਨ ਸਿੰਘ, ਸ. ਗੁਰਬੀਰ ਸਿੰਘ ਚੰਡੀਗੜ, ਸ. ਗੁਰਵਿੰਦਰ ਸਿੰਘ ਮੋਹਾਲੀ ਆਦਿ ਵੱਖ-ਵੱਖ ਵਿਸ਼ਾ ਮਹਿਰਾਂ ਨੇ ਵਿਦਿਆਰਥੀਆਂ ਨੂੰ ਸੁਣਨ, ਸਿੱਖਣ ਅਤੇ ਸਫਲਤਾ ਪ੍ਰਾਪਤੀ ਦੇ ਚੋਣਵੇਂ ਢੰਗਾਂ ਸਬੰਧੀ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ ।
ਸ਼ਾਮ ਦੇ ਸੈਸਨ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਬਾਬਾ ਬਕਾਲਾ, ਟਿੱਬਾ (ਲੁਧਿਆਣਾ) ਅਤੇ ਮੋਹਾਲੀ ਦੇ ਰਾਗੀ ਜਥਿਆਂ ਨੇ ਗੁਰਬਾਣੀ ਦੇ ਸਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਸਰਕਲ ਖੇੜਾ ਦੋਨਾ (ਕਪੂਰਥਲਾ) ਦੀ ਕੀਰਤ ਕੌਰ ਨੇ ਸਬਦ ਵਿਚਾਰ, ਜਸਮੀਤ ਕੌਰ ਸਰਕਲ ਬਾਬਾ ਬਕਾਲਾ ਨੇ ”ਕੌਣ ਪਾੜ ਰਿਹਾ ਪਵਿੱਤਰ ਗੁਰਬਾਣੀ ਦੇ ਪੱਤਰੇ” ਵਿਸ਼ੇ ‘ਤੇ ਵਿਸਥਾਰ ਪੂਰਵਕ ਭਾਸਣ ਦਿੱਤਾ । ਪਿਰਿਆ ਕੌਰ ਖਾਲਸਾ ਜੰਮੂ ਸਰਕਲ, ਸ. ਪ੍ਰਭਸਿਮਰਨ ਸਿੰਘ, ਸ. ਜਤਿੰਦਰ ਸਿੰਘ ਜੰਮੂ, ਪ੍ਰੋ: ਚਰਨਜੀਤ ਸਿੰਘ, ਮਨਜੋਤ ਕੌਰ, ਗੁਰਕੀਰਤ ਸਿੰਘ, ਇੰਦਰਪ੍ਰੀਤ ਕੌਰ ਆਦਿ ਨੇ ਲੈਕਚਰ, ਵਾਰਤਾਲਾਪ, ਕਵਿਤਾਵਾਂ ਆਦਿ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ਦੌਰਾਨ ਤਖ਼ਤ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ, ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਸਾਬਕਾ ਸਹਾਇਕ ਐਡਵੋਕੇਟ ਜਰਨਲ ਐਡ: ਅਰਵਿੰਦ ਮਿੱਤਲ, ਸ਼ਰਨਜੀਤ ਸਿੰਘ ਨੰਗਲ, ਗੁਰਮੇਲ ਸਿੰਘ, ਬੀਬੀ ਭੁਪਿੰਦਰ ਕੌਰ, ਬਲਵਿੰਦਰ ਸਿੰਘ, ਸ. ਜਗਮੋਹਨ ਸਿੰਘ, ਸ. ਅਕਬਾਲ ਸਿੰਘ, ਮੈਨੇਜਰ ਮਨੋਹਰ ਸਿੰਘ, ਸ. ਮਨਜਿੰਦਰ ਸਿੰਘ ਬਰਾੜ, ਸਾਬਕਾ ਵਧੀਕ ਮੈਨੇਜਰ ਤਖ਼ਤ ਸਾਹਿਬ ਸ ਰਣਬੀਰ ਸਿੰਘ, ਅਮਨਦੀਪ ਸਿੰਘ, ਸ. ਦਰਸ਼ਨ ਸਿੰਘ ਬਣੀ, ਸਟੱਡੀ ਸਰਕਲ ਤੋਂ ਹਰਪ੍ਰੀਤ ਸਿੰਘ, ਕੈਪਟਨ ਤਰਸੇਮ ਸਿੰਘ, ਰਜਿੰਦਰ ਸਿੰਘ ਕਸਾਣਾ, ਬੀਬੀ ਰਾਜਵਿੰਦਰ ਕੌਰ ਨਾਲਗੜ, ਪ੍ਰਿੰ: ਕੇਵਲ ਸਿੰਘ, ਪ੍ਰਿੰ: ਗੁਰਮਿੰਦਰ ਸਿੰਘ ਭੁੱਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਖਸ਼ੀਅਤਾਂ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: