ਸਿੱਖ ਮਿਸ਼ਨਰੀ ਕਾਲਜ ਦੇ ਕੇਂਦਰੀ ਸਮਾਗਮ ਸਬੰਧੀ ਪੋਸਟਰ ਜਾਰੀ

ss1

ਸਿੱਖ ਮਿਸ਼ਨਰੀ ਕਾਲਜ ਦੇ ਕੇਂਦਰੀ ਸਮਾਗਮ ਸਬੰਧੀ ਪੋਸਟਰ ਜਾਰੀ
ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰੇਗਾ ਕੇਂਦਰੀ ਸਮਾਗਮ:ਪ੍ਰਿੰ:ਸੁਰਿੰਦਰ ਸਿੰਘ
ਸ਼੍ਰੀ ਅਨੰਦਪੁਰ ਸਾਹਿਬ ਦੇ ਗੁ:ਸੀਸ ਗੰਜ ਸਾਹਿਬ ਵਿਖੇ ਹੋਵੇਗਾ ਤਿੰਨ ਰੋਜ਼ਾ ਸਮਾਗਮ

27rpr-pb-1001ਸ਼੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਦਵਿੰਦਰਪਾਲ ਸਿੰਘ): 30 ਸਤੰਬਰ ਤੋ 2 ਅਕਤੂਬਰ ਤੱਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਹੋਣ ਵਾਲੇ ਕੇਂਦਰੀ ਗੁਰਮਤਿ ਸਮਾਗਮ ਸਬੰਧੀ ਸਮੁੱਚੀਆਂ ਤਿਆਰੀਆਂ ਜੋਰਾਂ ਤੇ ਹਨ ਤੇ ਇਸ ਸਬੰਧੀ ਸਮੁੱਚੇ ਇਲਾਕੇ ਦੇ ਪਿੰਡ ਪਿੰਡ ਤੇ ਘਰ ਘਰ ਵਿਚ ਸੰਪਰਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਦਿਤੀ। ਉਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰਪੂਰ ਸਹਿਯੋਗ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਹੋਣ ਵਾਲੇ ਇਸ ਸਮਾਗਮ ਵਿਚ ਪੰਜਾਬ, ਜੰਮੂ ਕਸ਼ਮੀਰ, ਦਿੱਲੀ, ਹਰਿਆਣਾ, ਹਿਮਾਚਲ, ਉਤਰ ਪ੍ਰਦੇਸ਼, ਬਿਹਾਰ ਆਦਿ ਸੂਬਿਆਂ ਚੋ ਮਿਸ਼ਨਰੀ ਵੀਰ ਭੈਣਾਂ ਪੁਜਣਗੇ। ਸਥਾਨਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣ ਵਾਲੇ ਇਸ ਸਮਾਗਮ ਵਿਚ ਕਾਲਜ ਦੇ ਨਿਸ਼ਕਾਮ ਵੀਰ-ਭੈਣਾਂ ਗੁਰਬਾਣੀ, ਸਿੱਖ ਇਤਹਾਸ, ਸਿੱਖ ਰਹਿਤ ਮਰਯਾਦਾ ਅਤੇ ਵੱਖ ਵੱਖ ਵਿਸ਼ਿਆਂ ਤੇ ਖੋਜ ਭਰਪੂਰ ਜਾਣਕਾਰੀ ਦੇ ਕੇ ਧਰਮ ਪ੍ਰਚਾਰ ਵਿਚ ਆ ਰਹੀਆਂ ਮੁਸ਼ਕਿਲਾਂ ਅਤੇ ਉਨਾਂ ਦੇ ਹੱਲ ਬਾਰੇ ਆਪਣੇ ਵਿਚਾਰ ਰੱਖਣਗੇ। ਅਮ੍ਰਿੰਤ ਵੇਲੇ ਦੇ ਨਿਤਨੇਮ ਤੋ ਅਰੰਭ ਹੋ ਕੇ ਦੁਪਹਿਰ ਅਤੇ ਸ਼ਾਮ ਨੂੰ ਵਿਸ਼ੇਸ਼ ਸ਼ੈਸ਼ਨ ਹੋਣਗੇ ਜਿਸ ਵਿਚ ਵਿਦਿਆਰਥੀਆਂ ਲਈ ਵਰਕਸ਼ਾਪਾਂ ਦਾ ਅਯੋਜਨ ਕੀਤਾ ਜਾਵੇਗਾ। ਇਲਾਕੇ ਦੀਆਂ ਸਭਾ ਸੁਸਾਇਟੀਆਂ ਅਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਵਿਚ ਉਚ ਕੋਟੀ ਦੇ ਵਿਦਵਾਨ, ਗੁਰੂ ਕੇ ਕੀਰਤਨੀਏ ਅਤੇ ਕਥਾਵਾਚਕ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਣਗੇ। ਉਨਾਂ ਦੱਸਿਆ ਕਿ ਇਸ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ, ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਪ੍ਰੋ:ਮਨਜੀਤ ਸਿੰਘ ਖਾਲਸਾ, ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ, ਕਾਲਜ ਦੇ ਚੇਅਰਮੈਨ ਪ੍ਰਿੰ:ਹਰਿਭਜਨ ਸਿੰਘ, ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ, ਸ਼੍ਰੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਮੈਨੇਜਰ ਮੁਖਤਿਆਰ ਸਿੰਘ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ। ਇਸ ਵਰਕਸ਼ਾਪ ਵਿਚ ਨੈਤਿਕ ਸਿਖਿਆ ਅਤੇ ਸਫਲਤਾ ਪ੍ਰਾਪਤੀ ਦੇ ਚੋਣਵੇ ਢੰਗ ਤਰੀਕੇ ਦੱਸੇ ਜਾਣਗੇ। ਇਸ ਤੋ ਇਲਾਵਾ ਬੱਚਿਆਂ ਦੇ ਕੀਰਤਨ, ਕਵਿਤਾ, ਲੈਕਚਰ ਮੁਕਾਬਲੇ ਹੋਣਗੇ ਜਿਸ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਜੋਨਲ ਆਰਗੇਨਾਈਜ਼ਰ ਜਗਮੋਹਣ ਸਿੰਘ, ਭਾਈ ਦਲੇਰ ਸਿੰਘ ਨਾਲਾਗੜ, ਚਰਨਜੀਤ ਸਿੰਘ, ਗੁਰਚਰਨ ਸਿੰਘ, ਜਸਵਿੰਦਰਪਾਲ ਸਿੰਘ, ਮੈਨੇਜਰ ਮਨੋਹਰ ਸਿੰਘ, ਅਕਬਾਲ ਸਿੰਘ, ਮਹਿੰਦਰ ਸਿੰਘ ਢਾਂਗ, ਸ਼ਰਨਜੀਤ ਸਿੰਘ ਨੰਗਲ, ਦਿਆਲ ਸਿੰਘ ਨੂਰਪੁਰਬੇਦੀ, ਰਣਜੀਤ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਹਰਮੇਸ਼ ਸਿੰਘ, ਦਸ਼ਮੇਸ਼ ਸਿੰਘ, ਬਲਵਿੰਦਰ ਸਿੰਘ ਮਾਂਗੇਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *