ਸਿੱਖ ਧਰਮ ‘ਚ ਇਸਾਈ ਧਰਮ ਦੀ ਘੁਸਪੈਂਠ ਵੱਡੀ ਚਿੰਤਾਂ ਦਾ ਵਿੱਸ਼ਾ-ਸੰਧੂ ਰਣੀਕੇ

ss1

ਸਿੱਖ ਧਰਮ ‘ਚ ਇਸਾਈ ਧਰਮ ਦੀ ਘੁਸਪੈਂਠ ਵੱਡੀ ਚਿੰਤਾਂ ਦਾ ਵਿੱਸ਼ਾ-ਸੰਧੂ ਰਣੀਕੇ
ਪਿੰਡਾਂ ਅੰਦਰ ਵੱਡੀ ਪੱਧਰ ‘ਤੇ ਸਿੱਖ ਪਰਿਵਾਰ ਅਪਨਾ ਰਹੇ ਨੇ ਇਸਾਈ ਧਰਮ
“ਕਿਤੇ ਨਾ ਕਿਤੇ ਸ੍ਰੋਮਣੀ ਕਮੇਟੀ ਵੀ ਜ਼ਿੰਮੇਵਾਰ”

ਅੰਮ੍ਰਿਤਸਰ/ ਛੇਹਰਟਾ, 8 ਮਈ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)-ਸਿੱਖ ਧਰਮ ਆਪਣੀਆਂ ਮਹਾਨ ਕੁਰਬਾਨੀਆਂ ਸਦਕਾ ਅੱਜ ਪੂਰੀ ਦੁਨੀਆਂ ਵਿਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਦੁਨੀਆਂ ਵਿਚ ਐਸਾ ਕੋਈ ਦੇਸ਼ ਨਹੀ ਜਿੱਥੇ ਸਿੱਖ ਕੌਮ ਨੇ ਆਪਣੀ ਅਣਥੱਕ ਮਿਹਨਤ ਤੇ ਇਮਾਨਦਾਰੀ ਸਦਕਾ ਕਾਬਯਾਬੀ ਦੇ ਝੰਡੇ ਨਾ ਗੱਡੇ ਹੋਣ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿਚ ਅੱਜ ਇਸਾਈ ਧਰਮ ਆਪਣਾ ਜੋਰ ਫੜਦਾ ਜਾ ਰਿਹਾ ਹੈ।ਇਸਾਈ ਧਰਮ ਦੇ ਪ੍ਰਚਾਰਕਾਂ ਦੇ ਵਿਚਾਰਾ ਤੋ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ‘ਚ ਸਿੱਖ ਇਸਾਈ ਧਰਮ ‘ਚ ਧੜਾ-ਧੜ ਸ਼ਾਮਿਲ ਹੋ ਰਹੇ ਹਨ।ਜੋ ਕਿ ਇਕ ਬਹੁਤ ਹੀ ਚਿੰਤਾਂ ਦਾ ਵਿੱਸਾਂ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸ਼ੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇਸਾਈ ਧਰਮ ਦੇ ਪ੍ਰਚਾਰਕਾਂ ਵੱਲੋਂ ਆਪਣੀਆਂ ਲੱਛੇਦਾਰ ਗੱਲਾਂ ਵਿਚ ਭਰਮਾਂ ਕੇ ਤੇ ਪੈਸਿਆਂ ਦਾ ਲਾਲਚ ਦੇ ਕੇ ਇਸਾਈ ਧਰਮ ਵਿਚ ਦਾਖਲ ਉਕਸਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੰਨਾਂ ਵਿਚ ਉਹ ਪਰਿਵਾਰ ਹਨ ਜੋ ਸਿੱਖ ਧਰਮ ਨਾਲ ਸਬੰਧਤ ਪੱਛੜੀਆਂ ਸ੍ਰੇਣੀਆਂ ਦੇ ਲੋਕ ਹਨ ਜੋ ਚੰਦ ਪੈਸਿਆ ਦੀ ਖਾਤਰ ਇਸਾਈ ਧਰਮ ‘ਚ ਸ਼ਾਮਿਲ ਹੋ ਰਹੇ ਹਨ।ਉਨਾਂ ਅੱਗੇ ਕਿਹਾ ਕਿ ਇਸਾਈ ਧਰਮ ਦੇ ਪ੍ਰਚਾਰਕਾਂ ਵੱਲੋਂ ਆਪਣੇ ਅਣਥੱਕ ਪ੍ਰਚਾਰ ਨਾਲ ਹੀ ਇੰਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ।ਸੰਧੂ ਰਣੀਕੇ ਨੇ ਕਿਹਾ ਕਿ ਇਸਾਈ ਧਰਮ ਦੇ ਮੁਕਾਬਲੇ ਸ੍ਰੋਮਣੀ ਕਮੇਟੀ ਦੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਪ੍ਰਚਾਰ ਵਿਚ ਕੀਤੀ ਜਾ ਰਹੀ ਢਿੱਲ ਵੀ ਲੋਕਾਂ ਦੇ ਇਸਾਈ ਧਰਮ ਵਿਚ ਸ਼ਾਮਿਲ ਹੋਣ ਦਾ ਮੁੱਖ ਕਾਰਨ ਹੈ।ਇਸਾਈ ਧਰਮ ਵੱਲੋਂ ਲੱਖਾਂ ਰੁਪਏ ਦੀਆਂ ਕਿਤਾਬਾਂ ਆਪਣੇ ਧਰਮ ਦੇ ਪ੍ਰਚਾਰ ਲਈ ਮੁਫਤ ਵੰਡੀਆਂ ਜਾਦੀਆਂ ਹਨ, ਜਦ ਕਿ ਬਹੁਤੀਆਂ ਥਾਵਾਂ ‘ਤੇ ਸਿੱਖ ਕੌਮ ਨੂੰ ਬਾਣੀ ਪੜ੍ਹਨ ਅਤੇ ਸਿੱਖ ਇਤਿਹਾਸਕ ਨਾਲ ਸਬੰਧਤ ਕਿਤਾਬਾਂ ਵੀ ਮੁੱਲ ਲੈਣੀਆਂ ਪੈਦੀਆਂ ਹਨ।ਜਿਸ ਕਾਰਨ ਇਸਾਈ ਧਰਮ ਦਿਨੋ ਦਿਨ ਪ੍ਰਫੁੱਲਤ ਹੁੰਦਾ ਜਾ ਰਿਹਾ ਹੈ।ਜਦ ਕਿ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਭਰਿਆਂ ਹੈ ਅਤੇ ਪੂਰੀ ਦੁਨੀਆਂ ਸਿੱਖ ਕੌਮ ਦਾ ਲੋਹਾ ਮੰਨਦੀਆਂ ਹਨ।ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੰਗੀ ਪੱਧਰ ‘ਤੇ ਮੁਹਿੰਮ ਵਿੱਢੇ ਤਾਂ ਜੋ ਗੁਰੂ ਸਾਹਿਬਾਨਾਂ ਦੇ ਇਤਿਹਾਸ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਤੋ ਜਾਣੂ ਕਰਵਾ ਕੇ ਇੰਨ੍ਹਾਂ ਲੋਕਾਂ ਨੂੰ ਦੁਬਾਰਾ ਸਿੱਖ ਧਰਮ ਵਿਚ ਸ਼ਾਮਿਲ ਕੀਤਾ ਜਾ ਸਕੇ।ਉਨ੍ਹਾਂ ਅਖੀਰ ਵਿਚ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਿੱਖ ਸੂਰਬੀਰ ਯੋਧਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਛਾਪ ਕੇ ਲੋਕਾਂ ਨੂੰ ਮੁਫਤ ਵੰਡਿਆਂ ਜਾਵੇ ਤਾਂ ਜੋ ਹਰੇਕ ਸਿੱਖ ਆਪਣੀ ਕੌਮ ਤੇ ਸੂਰਬੀਰਾਂ ਵੱਲੋਂ ਕੀਤਆਂ ਕੁਰਬਾਨੀਆਂ ਤੋ ਜਾਣੂ ਹੋ ਕੇ ਫਖਰ ਮਹਿਸੂਸ ਕਰ ਸੱਕਣ ਤੇ ਸਿੱਖ ਕੌਮ ਨਾਲ ਸਬੰਧਤ ਲੋਕਾਂ ਨੂੰ ਇਸਾਈ ਧਰਮ ‘ਚ ਜਾਣ ਤੋ ਰੋਕਿਆ ਜਾ ਸਕੇ।
ਕੀ ਕਹਿੰਦੇ ਹਨ ਸਿੰਘ ਸਾਹਿਬ
ਇਸ ਸਬੰਧੀ ਜਦ ਸ੍ਰੀ ਅਕਾਲ ਤਖਤ ਸਾਹਿ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸਾਈ ਧਰਮ ਆਪਣਾ ਰਹੇ ਹਨ, ਉਨ੍ਹਾਂ ਨੂੰ ਕਿਸੇ ਧਰਮ ਨਾਲ ਕੋਈ ਸਰੋਕਾਰ ਨਹੀ ਹੁੰਦਾ, ਸਗੋਂ ਉਨ੍ਹਾਂ ਦਾ ਧਿਆਨ ਆਪਣੀਆਂ ਲੋੜਾਂ ਵੱਲ ਹੁੰਦਾ ਹੈ।ਜਿਹੜਾ ਉਨ੍ਹਾਂ ਦੀਆਂ ਲੋੜਾ ਪੂਰੀਆਂ ਕਰਦਾ ਹੈ ਉਹ ਉਸ ਧਰਮ ਨੂੰ ਅਪਣਾ ਲੈਦੇ ਹਨ।ਸਿੰਘ ਸਾਹਿਬ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਮਾਈ ‘ਚੋ ਦਸਵੰਦ ਕੱਢ ਕੇ ਗਰੀਬਾਂ ਲੋਕਾਂ ਦੇ ਬੱਚਿਆਂ ਦੀ ਪੜਾਈ ‘ਤੇ ਖਰਚ ਕਰਨ ਤਾਂ ਜੋ ਇਹ ਲੋਕ ਦੁਬਾਰਾ ਸਿੱਖ ਧਰਮ ‘ਚ ਸ਼ਾਮਿਲ ਹੋ ਸੱਕਣ।

Share Button

Leave a Reply

Your email address will not be published. Required fields are marked *