ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੀ ਹੋਈ ਚੋਣ ‘ਚ ਸ਼੍ਰ ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਬਣੇ

ss1

ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੀ ਹੋਈ ਚੋਣ ‘ਚ ਸ਼੍ਰ ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਬਣੇ

1ਨਿਊਯਾਰਕ, 27 ਅਕਤੂਬਰ ( ਰਾਜ ਗੋਗਨਾ) ਬੀਤੇਂ ਦਿਨ ਟਰਾਈ ਸਟੇਟ ਏਰੀਏ ਦਾ ਸਭ ਤੋ ਪੁਰਾਣਾ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ। ਇਸ ਚੋਣ ਵਿਚ ਕੁਲਦੀਪ ਸਿੰਘ ਢਿੱਲੋਂ ਅਤੇ ਭਾਈ ਸਵਿੰਦਰ ਸਿੰਘ ਚੋਣ ਮੈਦਾਨ ਵਿਚ ਸਨ। ਨਤੀਜਾ ਆਉਣ ਤੇ ਸਾਧ ਸੰਗਤ ਪੰਥਕ ਸਲੇਟ ਦੇ ਭਾਈ ਕੁਲਦੀਪ ਸਿੰਘ ਢਿੱਲੋਂ 1309 ਵੋਟਾਂ ਲੈ ਕੇ ਜੇਤੂ ਰਹੇ ਜਦੋਕਿ ਭਾਈ ਸਵਿੰਦਰ ਸਿੰਘ ਸਿਰਫ 152 ਵੋਟਾਂ ਹੀ ਪ੍ਰਾਪਤ ਕਰ ਸਕੇ। ਯਾਦ ਰਹੇ ਕਿ ਚੋਣਾ ਤੋ ਪਹਿਲੇ ਦੋ ਧੜਿਆਂ ਵਿਚਕਾਰ ਕਾਫੀ ਖਿਚੋਤਾਣ ਰਹੀ ਅਤੇ ਮਾਮਲਾ ਅਦਾਲਤਾਂ ਦੇ ਚੱਕਰ ਵਿਚ ਪਹੁੰਚਣ ਤੱਥ ਬਣ ਗਿਆ ਸੀ,ਪ੍ਰੰਤੂ ਸ਼ਾਤੀ ਪੂਰਵਕ ਢੰਗ ਨਾਲ ਨੇਪਰੇ ਚੜਣ ਤੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ਼੍ਰ ਗੁਰਦੇਵ ਸਿੰਘ ਕੰਗ ਨੇ ਸਮੂਹ ਸੰਗਤ ਅਤੇ ਜੱਥੇਬੰਦੀਆਂ ਦਾ ਗੁਰੂ ਘਰ ਵਿਖੇ ਵਿਸ਼ੇਸ਼ ਧੰੰਨਵਾਦ ਕੀਤਾ। ਗੁਰੂ ਘਰ ਵਿਖੇ ਆਪਣੇ ਥੋੜੇ ਜਿਹੇ ਸੰਬੋਧਨ ‘ਚ ਸਾਬਕਾ ਪ੍ਰਧਾਨ ਕੰਗ ਨੇ ਕਿਹਾ ਕਿ ਪਿਛਲੀ ਕਮੇਟੀ ‘ਚ ਕੁਲਦੀਪ ਸਿੰਘ ਢਿੱਲੋਂ ਜਰਨਲ ਸਕੱਤਰ ਸਨ ਅਤੇ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਿਚ ਉਹਨਾਂ ਦੇ ਉਸਾਰੁੂ ਰੋਲ ਕਾਰਨ ਉਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਸਾਧ ਸੰਗਤ ਨੇ ਇਸ ਜੁੰਮੇਵਾਰੀ ਲਈ ਸਮਝਦੇੇ ਹੋਏ ਵੋਟਾਂ ਪਾ ਕੇ ਪ੍ਰਧਾਨ ਥਾਪਿਆ। ਇਸ ਤੋ ਇਲਾਵਾ ਹੋਰ ਅਹੁਦੇਦਾਰਾਂ ਵਿਚ ਮੀਤ ਪ੍ਰਧਾਨ ਰਾਜਿੰਦਰ ਸਿੰਘ ਬਾਵਾ,ਸਕੱਤਰ ਭੁਪਿੰਦਰ ਸਿੰਘ ਅਟਵਾਲ,ਕੁਲਦੀਪ ਸਿੰਘ ਵੜੈਚ ਖਜਾਨਚੀ ,ਚੈਅਰਮੇਨ ਐਜੁੂਕੇਸ਼ਨ ਪ੍ਰਾਪਰਟੀ ਮੈਟੀਨੈਂਸ ,ਪਬਲਿਕ ਰਿਲੇਸ਼ਨਜ ਅਤੇ ਇਲੈਕਸ਼ਨ ਕਮਿਸ਼ਨਰ ਦੇ ਅਹੁਦੇਦਾਰ ਵੀ ਥਾਪੇ ਗਏ।

Share Button

Leave a Reply

Your email address will not be published. Required fields are marked *