ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆ ਦੇ ਅਸੈਸਮੈਂਟ ਕੈਂਪ ਲਗਾਇਆ ਗਿਆ

ss1

ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆ ਦੇ ਅਸੈਸਮੈਂਟ ਕੈਂਪ ਲਗਾਇਆ ਗਿਆ

education-1ਬਰਨਾਲਾ, 26 ਸਤੰਬਰ (ਨਰੇਸ਼ ਗਰਗ): ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੀਆ ਹਦਾਇਤਾਂ ਅਨੁਸਾਰ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੇ ਪਹਿਲੀ ਤਂ ਅੱਠਵੀ ਜਮਾਤ ਅਤੇ ਨੌਵੀਂ ਅਤੇ ਬਾਰਵੀਂ ਜਮਾਤ ਦੇ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆ ਦੇ ਅਸੈਸਮੈਂਟ ਕੈਂਪ ਜ਼ਿਲ੍ਹਾ ਸਿੱਖਿਆ ਅਫਸਰ (ਐ ਸਿੱ) ਸ੍ਰੀ ਮੇਜਰ ਸਿੰਘ ਦੀ ਨਿਗਰਾਨੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਲਗਾਇਆ ਗਿਆ।
ਇਸ ਕੈਪ ਵਿੱਚ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜਵਾਨ ਨੇ ਦੱਸਿਆ ਕਿ ਇਸ ਕੈਂਪ ਦੇ ਵਿੱਚ ਅਲਿਮਕੋ ਕਾਨਪੁਰ ਦੇ ਡਾ. ਬਿਕਰਮ ਸੋਲੰਕੀ ਕੰਨਾਂ ਦੇ ਮਾਹਿਰ, ਡਾ. ਡੀ ਪੀ ਸ਼ਰਮਾ ਪੀ/ੳ ਮਾਹਿਰ, ਤ੍ਰੀ ਦੇਵ ਕੁਮਾਰ ਟੈਕਨੀਸ਼ੀਅਨ ਇਸ ਤੋ ਇਲਾਵਾਂ ਡਾਂ ਇੰਦੂ ਬਾਂਸਲ ਅੱਖਾਂ ਦੇ ਮਾਹਿਰ, ਡਾ. ਅੰਸਲ ਗਰਗ ਹੱਡੀਆ ਦੇ ਮਾਹਰ, ਡਾ. ਪੁਨੀਤ ਜਨਰਲ ਫੀਜੀਸੀਅਨ, ਡਾ. ਰਜਿੰਦਰ ਕੁਮਾਰ ਈ ਐਨ ਟੀ ਇੰਨ੍ਹਾਂ ਡਾਕਟਰਾਂ ਵੱਲੋਂ ਬੱਚਿਆ ਦਾ ਚੈਕਅਪ ਕੀਤਾ ਗਿਆ। ਜਿਸ ਦੌਰਾਨ 25 ਬੱਚਿਆਂ ਨੂੰ ਕੰਨਾਂ ਤਂ ਸੁਨਣ ਵਾਲੀਆਂ ਮਸ਼ੀਨਾਂ 52 ਬੱਚਿਆ ਨੂੰ ਐਮ ਆਰ ਕਿੱਟਾਂ ਤਿੰਨ ਬੱਚਿਆਂ ਨੂੰ ਟ੍ਰਾਈ ਸਾਇਕਲ, ਤਿੰਨ ਨੂੰ ਸੀ ਪੀ ਚੇਅਰ, 14 ਬੱਚਿਆ ਨੂੰ ਵੀਲ ਚੇਅਰ, 10 ਰੋਲੇਟਰ, 4 ਬੱਚਿਆਂ ਨੂੰ ਐਲਵੋ ਕ੍ਰੇਚ, 45 ਬੱਚਿਆਂ ਨੂੰ ਕਲੀਪਿਰ, 1 ਬੱਚੇ ਨੂੰ ਸਮਾਰਟ ਕੇਨ। ਇਸ ਤਂ ਇਲਾਵਾ 26 ਬੱਚਿਆਂ ਨੂੰ ਫਿਜੋਥਰੈਪੀ, ਸਪੀਚ ਥਰੈਪੀ ਰਿਕਮੈਡ ਕੀਤੀ ਗਈ। ਇਸ ਕੈਪ ਵਿੱਚ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆ ਨੂੰ ਆਉਣ-ਜਾਣ ਦਾ ਕਿਰਾਇਆ ਅਤੇ ਰਿਫਰੈਸਮੇਟ ਦਿੱਤੀ ਗਈ। ਇਸ ਕੈਂਪ ਵਿੱਚ ਡੀ ਐਸ ਈ ਆਈ ਈ ਡੀ ਐਸ ਐਸ ਸ: ਭੁਪਿੰਦਰ ਸਿੰਘ, ਸ : ਸੁਖਵਿੰਦਰ ਸਿੰਘ ਇੰਚ: ਏ ਪੀ ਸੀ ਜਨਰਲ, ਬੀ ਪੀ ਈ ਓ ਬਰਨਾਲਾ ਜਸਪਾਲ ਕੌਰ, ਗੇਂਦ ਕੌਰ ਬੀ ਪੀ ਈ ਓ ਮਹਿਲ ਕਲਾਂ, ਬੀ ਆਰ ਪੀ ਸੁਖਵੀਰ ਸਿੰਘ, ਈ ਟੀ ਟੀ ਅਧਿਆਪਕ ਸਿੰਦਰ ਸਿੰਘ, ਸਪਨਾ, ਮੀਨਾ ਰਾਣੀ, ਰਮਨਦੀਪ, ਨਿੱਝਰ, ਗੁਰਪ੍ਰੀਤ ਸਿੰਘ ਤੋਤਾ ਅਤੇ ਸੀ ਐਚ ਟੀ ਬਚਿੱਤਰ ਸਿੰਘ, ਐਸ ਟੀ ਆਰ ਵਲੰਟੀਅਰਜ ਵੱਲੋਂ ਕੈਂਪ ਵਿੱਚ ਸਹਿਯੋਗ ਦਿੱਤਾ ਗਿਆ।

Share Button

Leave a Reply

Your email address will not be published. Required fields are marked *