ਸਿੱਖਿਆ ਗਤੀਵਿਧੀਆਂ ਤਹਿਤ ਬੱਚਿਆਂ ਨੇ ਆਪਣੀ ਕਲਾ ਦੇ ਜੋਹਰ ਵਿਖਾਏ

ss1

ਸਿੱਖਿਆ ਗਤੀਵਿਧੀਆਂ ਤਹਿਤ ਬੱਚਿਆਂ ਨੇ ਆਪਣੀ ਕਲਾ ਦੇ ਜੋਹਰ ਵਿਖਾਏ

ਮਲੇਰਕੋਟਲਾ, 20 ਦਸੰਬਰ (ਪ.ਪ.): ਆਲਮਾਈਟੀ ਪਬਲਿਕ ਸਕੂਲ ਜਮਾਲਪੁਰਾ ਮਾਲੇਰਕੋਟਲਾ ਵਿਖੇ ਪੜ੍ਹਾਈ ਦੇ ਨਾਲ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਵੱਲੋਂ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੌਥੀ ਕਲਾਸ ਦੇ ਵਿਦਿਆਰਥੀਆਂ ਦੁਆਰਾ ਬਣਾਏ ਸਨੋਅਮੈਨ ਦੇ ਮਾਡਲਸ ਪਹਿਲਾ ਸਥਾਨ ਪ੍ਰਾਪਤ ਹੋਇਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸਿੱਖਿਆ ਮਨੁੱਖ ਨੂੰ ਇੱਕ ਨਵੀਂ ਰੋਸ਼ਨੀ ਦਿੰਦੀ ਹੈ। ਇਸੇ ਤਰਾਂ ਵੱਖ-2 ਗਤੀਵਿਧੀਆਂ ਵੀ ਬੱਚਿਆਂ ਦੇ ਜੀਵਨ ਨੂੰ ਸੁਆਰਦੀਆਂ ਹਨ। ਸਿੱਖਿਅਕ ਗਤੀਵਿਧੀਆਂ ਨਾਲ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਉਤਪੰਨ ਹੁੰਦੀ ਹੈ। ਜੋ ਕਿ ਜੀਵਨ ਵਿੱਚ ਕੁੱਝ ਚੰਗਾ ਪ੍ਰਾਪਤ ਕਰਨ ਨੂੰ ਪ੍ਰੇਰਦੀ ਹੈ। ਇਸ ਮੌਕੇ ਤੇ ਕਲਾਸ ਇੰਚਾਰਜ ਕਮਲਜੀਤ ਕੌਰ, ਵਾਈਸ ਪ੍ਰਿੰਸੀਪਲ ਸ਼ਹਿਨਾਜ਼ ਨੇ ਪ੍ਰਿੰਸੀਪਲ ਨਾਲ ਰਲ ਕੇ ਬੱਚਿਆਂ ਦਾ ਸਨਮਾਨ ਕੀਤਾ।

Share Button

Leave a Reply

Your email address will not be published. Required fields are marked *