ਸਿੰਗਲ ਟ੍ਰੈਕ ‘ਲੰਮੀ ਗੁੱਤ’ ਕਰੇਗਾ ਸਰੋਤਿਆਂ ਦੇ ਦਿਲਾਂ ‘ਤੇ ਰਾਜ : ਗੀਤਕਾਰ ਅਵੀ ਸੈਪਲ਼ਾ

ss1

ਸਿੰਗਲ ਟ੍ਰੈਕ ‘ਲੰਮੀ ਗੁੱਤ’ ਕਰੇਗਾ ਸਰੋਤਿਆਂ ਦੇ ਦਿਲਾਂ ‘ਤੇ ਰਾਜ : ਗੀਤਕਾਰ ਅਵੀ ਸੈਪਲ਼ਾ

ਸਾਦਿਕ, 19 ਦਸੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਮਸਤ ਅਦਾਵਾਂ ਅਤੇ ਸ਼ੁਰੀਲੀ ਅਵਾਜ਼ ਦੀ ਮਲਿਕਾ ‘ਪ੍ਰੀਤ ਲਾਲੀ’ ਜਿਸ ਨੇ ਆਪਣੀ ਖੂਬਸੂਰਤ ਗਾਇਕੀ ਨਾਲ ਸਰੋਤਿਆਂ ਦਾ ਦਿਲ ਮੋਹਿਆ ਹੈ ਤੇ ਇਨੀਂ ਦਿਨੀਂ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਲੰਮੀ ਗੁੱਤ’ ਲੈਕੇ ਸਰੋਤਿਆਂ ਦੇ ਇਕ ਵਾਰ ਫਿਰ ਸਨਮੁੱਖ ਹੋਣ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਗੀਤ ‘ਲੰਮੀ ਗੁੱਤ’ ਦੇ ਗੀਤਕਾਰ ਅਵੀ ਸੈਪਲ਼ਾ ਨੇ ਦੱਸਿਆ ਕਿ ਉਸਦਾ ਇਹ ਪਹਿਲਾ ਗੀਤ ਮਾਰਕੀਟ ਵਿੱਚ ਪਹੁੰਚ ਰਿਹਾ ਹੈ ਜੋ ਇਕ ਪਰਿਵਾਰਿਕ ਗੀਤ ਹੈ ਅਤੇ ਹਰ ਇਕ ਘਰ ਦੀ ਸ਼ਾਨ ਬਣੇਗਾ। ਉਨਾਂ ਅੱਗੇ ਕਿਹਾ ਕਿ ਇਹ ਗੀਤ ਫ਼ੁਕਰੀ, ਨਸ਼ੇ ਜਾ ਮਾਰੂ ਹਥਿਆਰਾਂ ਤੋਂ ਬਹੁਤ ਦੂਰ ਹੈ ਅਤੇ ਇਕ ਪੰਜਾਬਣ ਮੁਟਿਆਰ ਦੀ ਤਰੀਫ਼ ਦੇ ਨਾਲ-ਨਾਲ ਇਕ ਚੰਗਾ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਅੱਗੇ ਕਿਹਾ ਕਿ ਇਸ ਗੀਤ ਦਾ ਸੰਗੀਤ ਪ੍ਰਸਿੱਧ ਮਿਊਜ਼ਿਕ ਡਾਇਰੈਕਰ ਵਿਕਟਰ ਕੰਬੋਜ਼ ਨੇ ਬਾ-ਕਮਾਲ ਧੁਨਾ ਵਜਾ ਕਿ ਗੀਤ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਹਨ ਅਤੇ ਬਹੁਤ ਜਲਦ ਸਰੋਤਿਆਂ ਦੇ ਦਿਲਾਂ ਨੂੰ ਛੂਹਣ ਵਾਲਾ ਹੈ। ਉਨਾਂ ਅੱਗੇ ਕਿਹਾ ਕਿ ਮੇਰੇ ਦੁਆਰਾ ਲਿਖਿਆ ਇਕ ਹੋਰ ਨਵਾਂ ਗੀਤ ਕੁਝ ਹੀ ਦਿਨਾਂ ਬਾਅਦ ਪੰਜਾਬੀ ਲੋਕ ਗਾਇਕ ਜੱਸ ਸਿੱਧੂ ਦੀ ਅਵਾਜ਼ ਵਿੱਚ ਰਿਕਾਰਡ ਹੋ ਰਿਹਾ ਹੈ। ਗੀਤਕਾਰ ਅਵੀ ਸੈਪਲ਼ਾ ਨੇ ਆਸ ਹੀ ਨਹੀ ਬਲਕਿ ਵਿਸ਼ਵਾਸ ਜਿਤਾਇਆ ਹੈ ਕਿ ਗਾਇਕਾ ਪ੍ਰੀਤ ਲਾਲੀ ਦਾ ਸਿੰਗਲ ਟ੍ਰੈਕ ‘ਲੰਮੀ ਗੁੱਤ’ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰੇਗਾ।

Share Button

Leave a Reply

Your email address will not be published. Required fields are marked *