ਸਿੰਗਲ ਟ੍ਰੈਕ ‘ਮਿਸ ਯੂ’ ਲੈ ਕੇ ਹਾਜ਼ਰ ਹੋਈ ਹੈ ਗਾਇਕਾ ਜੁਗਨੀ ਢਿਲੋਂ

ss1

ਸਿੰਗਲ ਟ੍ਰੈਕ ‘ਮਿਸ ਯੂ’ ਲੈ ਕੇ ਹਾਜ਼ਰ ਹੋਈ ਹੈ ਗਾਇਕਾ ਜੁਗਨੀ ਢਿਲੋਂ

photoਸਾਦਿਕ, 21 ਅਕਤੂਬਰ (ਗੁਲਜ਼ਾਰ ਮਦੀਨਾ)-ਪਹਿਲੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿਟ ਗੀਤ ਜਿਵੇਂ ਕੇ ‘ਜਵਾਨੀ’, ‘ਦਿਲ ਵਿਚ ਵੇ’, ‘ਸੱਕ’, ‘ਦੁੱਖ’, ‘ਪੱਟ ਸੁੱਟੀ ਜਾਲਮਾਂ’, ‘ਟੱਪੇ’, ‘ਲੋਕ ਤੱਥ’, ‘ਸਰਪੰਚੀ’ ਅਤੇ ‘ਮੰਡੀਰ’ ਦੀ ਅਪਾਰ ਸਫ਼ਲਤਾਂ ਤੋਂ ਬਾਅਦ ਹੁਣ ਉਹੀ ਉਚੀ-ਲੰਮੀ ਸੋਹਣੀ-ਸੁਨੱਖੀ ਮੁਟਿਆਰ ‘ਜੁਗਨੀ ਢਿਲੋਂ’ ਆਪਣਾ ਬਿਲਕੁਲ ਨਵਾਂ ਸਿੰਗਲ ਟਰੈਕ ‘ਮਿਸ ਯੂ’ ਲੈ ਕੇ ਇਕ ਵਾਰ ਫ਼ਿਰ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਈ ਹੈ ਇਸ ਗੀਤ ਸੰਬੰਧੀ ਗੱਲਬਾਤ ਦੌਰਾਨ ਗਾਇਕਾ ‘ਜੁਗਨੀ ਢਿੱਲੋਂ’ ਨੇ ਦੱਸਿਆ ਕਿ ਇਸ ਗੀਤ ਨੂੰ ਬਹੁਤ ਹੀ ਖੂਬਰਸੂਰਤ ਕਲਮ ਦੇ ਮਾਲਿਕ ਪ੍ਰੀਤ ਮਾਨਸਾ ਨੇ ਕਲਮਬੰਧ ਕੀਤਾ ਹੈ ਅਤੇ ਅਮਰ ਆਡੀਓ ਪਿੰਕੀ ਧਾਲੀਵਾਲ ਵੱਲੋਂ ਪੇਸ਼ ਕੀਤਾ ਗਿਆ ਹੈ, ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਡੀ. ਗਿੱਲ ਨੇ ਸ਼ਿੰਗਾਰਿਆ ਹੈ ਗਾਇਕਾ ‘ਜੁਗਨੀ ਢਿਲੋਂ’ ਨੇ ਅੱਗੇ ਕਿਹਾ ਕੇ ਇਸ ਗੀਤ ਦੀ ਪੇਸ਼ਕਸ ਉਘੇ ਗੀਤਕਾਰ ਅਤੇ ਪੇਸ਼ਕਾਰ ਰਜਿੰਦਰ ਨਾਗੀ (ਨਾਗੀ ਢੁੱਡੀ ਵਾਲਾ) ਦੀ ਹੈ। ਉਨਾਂ ਅੱਗੇ ਕਿਹਾ ਕੇ ਇਸ ਗੀਤ ਨੂੰ ਵੀਡੀਓ ਡਾਇਰੈਕਟਰ ਜੱਸੀ ਰਾਲੋਵਾਲ ਵੱਲੋਂ ਵੱਖ-ਵੱਖ ਲੁਕੇਸ਼ਨਾਂ ਲੈਕੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸੂਟਿੰਗ ਕੀਤੀ ਗਈ ਹੈ ਜੋ ਕੁਝ ਹੀ ਦਿਨਾਂ ਤੱਕ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਨ ਜਾ ਰਿਹਾ ਹੈ। ਇਸ ਗੀਤ ਦੇ ਐਡੀਟਰ ਸੰਦੀਪ ਸਿੰਘ ਅਤੇ ਮਿਕਸਿੰਗ ਕਿੰਗ ਬੀਟ ਨੇ ਕੀਤੀ ਹੈ ਗਾਇਕਾ ‘ਜੁਗਨੀ ਢਿਲੋਂ’ ਨੇ ਆਸ ਪ੍ਰਗਟਾਈ ਹੈ ਕੇ ਜਿਸ ਤਰਾਂ ਸਰੋਤਿਆਂ ਨੇ ਉਨਾਂ ਦੇ ਪਹਿਲੇ ਸਾਰੇ ਗੀਤਾਂ ਨੂੰ ਰੱਜ਼ਵਾਂ ਪਿਆਰ ਦਿੱਤਾ ਹੈ, ਉਸੇ ਤਰਾਂ ਇਸ ਨਵੇਂ ਗੀਤ ‘ਮਿਸ ਯੂ’ ਨੂੰ ਵੀ ਸਰੋਤੇ ਦਿਲ ਖੋਲ ਕੇ ਪਿਆਰ ਦੇਣਗੇ|

Share Button