ਸਿੰਗਲਾ ਨੇ ਸਰਕਾਰ ਅਤੇ ਨਸ਼ਿਆ ਖਿਲਾਫ ਕੱਢੀ ਮੋਟਰ ਸਾਇਕਲ ਰੈਲੀ

ss1

ਸਿੰਗਲਾ ਨੇ ਸਰਕਾਰ ਅਤੇ ਨਸ਼ਿਆ ਖਿਲਾਫ ਕੱਢੀ ਮੋਟਰ ਸਾਇਕਲ ਰੈਲੀ

unnamed
ਬਰੇਟਾ 24 ਸਤੰਬਰ (ਰੀਤਵਾਲ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ ਨੇ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇ ਦਰਿਆਂ ਤੇ ਪੰਜਾਬ ਸਰਕਾਰ ਦੀਆ ਘਟੀਆਂ ਨੀਤੀਆਂ ਖਿਲਾਫ ਵਿਸ਼ਾਲ ਮੋਟਰਸਾਇਕਲ ਰੈਲੀ ਕੱਢੀ।ਇਸ ਰੈਲੀ ਵਿੱਚ ਲਗਭਗ 300 ਦੇ ਕਰੀਬ ਮੋੇਟਸਾਇਕਲਾਂ ਨੇ ਭਾਗ ਲਿਆਂ।ਇਹ ਰੈਲੀ ਬੁਢਲਾਡਾ ਸ਼ਹਿਰ ਵਿਚੋ ਹੁੰਦੀ ਹੋਈ ਹਲਕਾ ਬੁਢਲਾਡਾ ਦੇ ਲਗਭਗ 40 ਪਿੰਡਾਂ ਵਿਚੋ ਹੁੰਦੇ ਹੋਏ 35 ਕਿਲੋਮੀਟਰ ਦਾ ਫਾਸਲਾ ਤੈਅ ਕਰਦੇ ਹੋਏ ਬਰੇਟਾ ਸ਼ਹਿਰ ਵਿਖੇ ਪੁੱਜੀ।ਇਕੱਠ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਇਸ ਰੈਲੀ ਦੋਰਾਨ ਅਸੀ ਹਲਕੇ ਦੇ ਲੋਕਾਂ ਨੂੰ ਮੋਜੂਦਾ ਸਰਕਾਰ ਤੇ ਨਸ਼ਿਆ ਖਿਲਾਫ ਜਾਗਰੂਕ ਕਰਨ ਦਾ ਕੰਮ ਕੀਤਾ ਹੈ।ਇਸ ਰੈਲੀ ਦੋਰਾਨ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਤਨਾਮ ਸਿੰਘ ਸੱਤਾ ਨੇ ਸ਼ਿਰਕਤ ਕੀਤੀ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ।ਉਹਨਾਂ ਦੱਸਿਆਂ ਕਿ ਅਸੀ ਹਮੇਸ਼ਾ ਹੀ ਅਜਿਹੇ ਸਾਧਨਾਂ ਰਾਹੀ ਹਲਕੇ ਦੇ ਲੋਕਾਂ ਨੂੰ ਬੁਰਾਈਆਂ ਖਿਲਾਫ ਲਾਮਬੰਦ ਕਰਕੇ ਆ ਰਹੇ ਹਾਂ।ਦਰਸ਼ਨ ਸਿੰਘ ਟਾਹਲੀਆਂ ਨੇ ਕਿਹਾ ਮੋਜੂਦਾ ਸਰਕਾਰ ਵਿੱਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀ ਹੈ, ਮੋਜੂਦਾ ਸਰਕਾਰ ਨੇ ਆਮ ਲੋਕਾਂ ਦਾ ਬੇੜਾ ਗਰਕ ਕਰ ਰੱਖਿਆ ਹੈ ਤੇ ਭ੍ਰਿਸ਼ਟਾਚਾਰ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ।ਉਹਨਾਂ ਕਿਹਾ ਕਿ ਹਲਕਾ ਬੁਢਲਾਡਾ ਦੇ ਲੋਕ, ਨੋਜਵਾਨ ਕਾਂਗਰਸ ਪਾਰਟੀ ਨਾਲ ਖੜੇ ਹਨ ਤੇ ਆਉਣ ਵਾਲੇ ਸਮੇ ਦੋਰਾਨ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆੳਣ ਲਈ ਕਾਹਲੇਂ ਹਨ।ਤਾਂ ਜੋ ਨਸ਼ਿਆਂ ਦੀ ਇਸ ਦਲ-ਦਲ ਵਿਚੋ ਪੰਜਾਬ ਨੂੰ ਬਾਹਰ ਕੱਢਿਆ ਜਾ ਸਕੇ।ਇਸ ਮੌਕੇ ਜਗਦੇਵ ਸਿੰਘ ਚੇਅਰਮੈਨ ਜੋਈਆਂ, ਮਸਤਾਨ ਸਿੰਘ, ਰਜਤ ਗਰਗ, ਸਤੀਸ਼ ਭਾਟੀਆ, ਲਾਲੂ ਭਾਰਦਵਾਜ, ਸੁੱਖਾ ਦਿਲਓ, ਜਗਤਾਰ ਸਿੰਘ ਸ਼ੰਕਰ , ਅਵਤਾਰ ਸਿੰਘ ਸਾਬਕਾ ਪ੍ਰਧਾਨ ਨਗਰ ਕੋਸਲ ਬਰੇਟਾ, ਸਵਰਨ ਸਿੰਘ ਖੁਡਾਲ, ਸ਼ਮਸ਼ੇਰ ਸਿੰਘ ਸ਼ੇਰੀ, ਮੋਹਨ ਸਿੰਘ ਖੁਡਾਲ, ਯਾਦਵਿੰਦਰ ਸਿੰਘ, ਲਖਵਿੰਦਰ ਸਿੰਘ ਕਲੀਪੁਰ, ਗੁਰਪ੍ਰੀਤ ਸਿੰਘ ਸਿੱਧੂ, ਕੁਲਦੀਪ ਸਿੰਘ ਟਾਹਲੀਆਂ, ਗੁਰਸੰਗਤ ਸਿੰਘ ਸਰਪੰਚ ਗੁਰਨੇ ਖੁਰਦ, ਬਾਬੂ ਸਿੰਘ ਕਿਸ਼ਨਗੜ੍ਹ, ਗੁਰਚਰਨ ਸਿੰਘ ਅਤੇ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *