Tue. Apr 23rd, 2019

ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਸਿਹਤ ਸੰਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਸਿਹਤ ਸੰਬੰਧੀ ਕੀਤਾ ਜਾਗਰੂਕ

img-20161022-wa0144ਰਾਮਪੁਰਾ ਫੂਲ 24 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਸਿਵਲ ਸਰਜਨ ਬਠਿੰਡਾ ਡਾ ਆਰ ਐਸ ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਰਾਮਪੁਰਾ ਡਾ ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸ਼ਹਿਰ ਦੇ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਸੰਬੋਧਿਤ ਹੁੰਦੇ ਦੱਸਿਆ ਕਿ ਤੰਦਰੁਸਤ ਰਹਿਣ ਲਈ ਪੌਸ਼ਟਿਕ ਖੁਰਾਕ, ਸਰੀਰਕ ਕਸਰਤ, ਚੰਗੀ ਸੋਚ, ਸਾਫ਼ ਸੁਥਰਾ ਆਲਾ ਦੁਆਲਾ ਹੋਣਾ ਬਹੁਤ ਜ਼ਰੂਰੀ ਹੈ।ਇਸ ਤੋ ਇਲਾਵਾ ਉਨ੍ਹਾਂ ਆਇਉਡੀਨ ਤੱਤ ਬਾਰੇ ਦੱਸਿਆ ਕਿ ਇਸ ਦੀ ਘਾਟ ਨਾਲ ਸਾਨੂੰ ਅਨੇਕਾਂ ਰੋਗ ਲੱਗ ਸਕਦੇ ਹਨ। ਇਸ ਤੱਤ ਦੀ ਪੂਰਤੀ ਲਈ ਸਾਨੂੰ ਵਧੀਆ ਨਮਕ ਵਰਤਣਾ ਚਾਹੀਦਾ ਹੈ।
ਸਿਹਤ ਕਰਮਚਾਰੀ ਨਰਪਿੰਦਰ ਸਿੰਘ ਗਿਲ ਕਲਾਂ ਨੇ ਮਲੇਰੀਆ, ਡੇਂਗੂ, ਚਿਕਨਗੁਨੀਆ ਤੋਂ ਬਚਣ ਲਈ ਮੱਛਰਾਂ ਦੀ ਰੋਕਥਾਮ ਸੰਬੰਧੀ ਬੱਚਿਆਂ ਨੂੰ ਦੱਸਿਆ। ਸਕੂਲ ਦੇ ਪਿ੍ਰੰਸੀਪਲ ਮੈਡਮ ਸਰੋਜ ਬਾਲਾ ਨੇ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕੈਂਪ ਲਗਾਉਣ ਨਾਲ ਬੱਚਿਆਂ ਚ ਜਾਗਰੂਕਤਾ ਪੈਦਾ ਹੁੰਦੀ ਹੈ। ਇਸ ਮੌਕੇ ਅਮਰਿੰਦਰ ਸਿੰਘ ਫੂਲ, ਡਿੰਪਲ ਸਿੰਘ ਭਾਈਰੂਪਾ, ਸਮਰਥ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: