ਸਿਹਤ ਵਿਭਾਗ ਵੱਲੋਂ ਕਿਸ਼ੋਰ ਅਵਸਥਾ, ਸਕੂਲ ਹੈਲਥ ਪ੍ਰੋਗਰਾਮ ਅਤੇ ਡੇਂਗੂ ਮੱਛਰਾਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਸਿਹਤ ਵਿਭਾਗ ਵੱਲੋਂ ਕਿਸ਼ੋਰ ਅਵਸਥਾ, ਸਕੂਲ ਹੈਲਥ ਪ੍ਰੋਗਰਾਮ ਅਤੇ ਡੇਂਗੂ ਮੱਛਰਾਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ
ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 5 ਦੁਕਾਨਦਾਰਾਂ ਨੂੰ ਕੀਤੇ ਜੁਰਮਾਨੇ

26 Aug photo 1
ਬਹਾਦਰਗੜ, 26 ਅਗਸਤ (ਐਚ. ਐਸ. ਸੈਣੀ): )-ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਕੌਲੀ ਵਿਖੇ 10 ਤੋਂ 19 ਸਾਲ ਦੀ ਕਿਸ਼ੋਰ ਅਵਸਥਾਂ ਦੌਰਾਨ ਆਉਣ ਵਾਲੀਆਂ ਸਰੀਰਕ ਤੇ ਮਾਨਸਿਕ ਤਬਦੀਲੀਆਂ, ਸਕੂਲ ਹੈਲਥ ਪ੍ਰੋਗਰਾਮ, ਡੇਂਗੂ ਮੱਛਰਾਂ ਦੀ ਰੋਕਥਾਮ ਅਤੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਹਰਵੀ ਦੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।
ਇਸ ਦੌਰਾਨ ਡਾ: ਮੁਹੰਮਦ ਸਾਜਿਦ ਮੈਡੀਕਲ ਅਫਸਰ ਨੇ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਦੇ ਵਿੱਚ ਸ਼ਰੀਰਕ ਤੇ ਮਾਨਸਿਕ ਤੌਰ ਤੇ ਤਬਦੀਲੀਆਂ, ਅਵਾਜ਼ ਵਿੱਚ ਭਾਰੀ ਪਣ, ਸ਼ਰੀਰਕ ਵਾਧੇ ਕਾਰਣ ਖੁਰਾਕ ਵਿੱਚ ਵੀ ਪੂਰਾ ਖਿਆਲ ਰੱਖਣ ਦੀ ਜਰੂਰਤ ਹੈ। ਪੋਸ਼ਟਿਕ ਖੁਰਾਕ ਵਿੱਚ ਦੁੱਧ, ਦਹੀਂ, ਹਰੀਆਂ ਪੱਤੇਦਾਰ ਸਬਜ਼ੀਆਂ, ਆਂਡਾ, ਫਲ ਅਤੇ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਆਇਰਨ ਦੀਆਂ ਗੋਲੀਆਂ ਵੀ ਖਾਈਆਂ ਜਾਣ। ਲੜਕੀਆਂ ਨੂੰ ਵੀ ਆਪਣੀ ਨਿੱਜੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।
ਨੋਡਲ ਅਫਸਰ ਸਰਬਜੀਤ ਸਿੰਘ ਬੀ.ਈ.ਈ ਨੇ ਦੱਸਿਆ ਕਿ ਸਕੂਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਹਰਵੀਂ ਕਲਾਸ ਤੱਕ ਦੇ ਬੱਚਿਆਂ ਦਾ ਡਾਕਟਰੀ ਚੈਕਅੱਪ ਕੀਤਾ ਜਾਂਦਾ ਹੈ। ਜਿਸ ਵਿੱਚ ਘੱਟ ਨਜ਼ਰ ਵਾਲੇ ਬੱਚਿਆਂ ਦੀ ਪਹਿਚਾਣ ਕਰਕੇ ਮੁਫਤ ਐਨਕਾਂ, ਦੰਦਾਂ ਦਾ ਇਲਾਜ਼, ਕੈਂਸਰ, ਦਿਲ ਅਤੇ ਥੈਲਾਸੀਮੀਆ ਨਾਲ ਪੀੜਤ ਬੱਚਿਆਂ ਦਾ ਇਲਾਜ਼ ਵੀ ਸਿਹਤ ਵਿਭਾਗ ਵੱਲੋਂ ਮੁਫਤ ਕਰਵਾਇਆ ਜਾਂਦਾ ਹੈ।  ਹੈਲਥ ਸੁਪਰਵਾਇਜ਼ਰ ਮਲਕੀਤ ਸਿੰਘ ਨੇ ਦੱਸਿਆ ਕਿ ਏਡਿਜ਼ ਐਜੀਪਟੀ ਨਾਮਕ ਮੱਛਰ ਦੇ ਕੱਟਣ ਨਾਲ ਡੇਂਗੂ ਬੁਖਾਰ ਹੁੰਦਾ ਹੈ। ਇਸ ਲਈ ਆਪਣੇ ਘਰਾਂ ਦੀਆਂ ਹੋਦੀਆਂ, ਕੂਲਰਾਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜਰੂਰ ਖਾਲੀ ਕੀਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਲੈਬਾਰਟਰੀ ਜਾਂਚ ਕਰਵਾਈ ਜਾਵੇ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਉਕਤ ਟੀਮ ਵੱਲੋਂ ਪਿੰਡ ਅਲੀਪੁਰ ਅਰਾਈਆਂ ਅਤੇ ਬਹਾਦਰਗੜ ਨੇੜੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 5 ਖੋਖਾ ਮਾਲਕਾਂ/ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਗਏ।

Share Button

Leave a Reply

Your email address will not be published. Required fields are marked *

%d bloggers like this: