ਸਿਹਤ ਵਿਭਾਗ ਦੀ ਟੀਮ ਨੇ ਵੈਨ ਰਾਹੀ ਲੋਕਾਂ ਨੂੰ ਐਲੋਪੈਥਿਕ ,ਹੈਮਿਓਪੈਥਿਕ ਅਤੇ ਅਯੁਰਵੈਦਿਕ ਦਵਾਈਆਂ ਮੁਫਤ ਦਿੱਤੀਆਂ

ਸਿਹਤ ਵਿਭਾਗ ਦੀ ਟੀਮ ਨੇ ਵੈਨ ਰਾਹੀ ਲੋਕਾਂ ਨੂੰ ਐਲੋਪੈਥਿਕ ,ਹੈਮਿਓਪੈਥਿਕ ਅਤੇ ਅਯੁਰਵੈਦਿਕ ਦਵਾਈਆਂ ਮੁਫਤ ਦਿੱਤੀਆਂ
ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਵੈਨ ਰਾਹੀ ਸਿਹਤ ਸਹੂਲਤਾਂ ਮਿਲੀਆਂ ਅਤੇ ਵੱਖ ਵੱਖ ਬਿਮਾਰੀਆਂ ਬਾਰੇ ਜਾਗਰੂਕ ਕੀਤਾ

bjਸਰਦੂਲਗੜ੍ਹ 17 ਨਵੰਬਰ(ਗੁਰਜੀਤ ਸ਼ੀਂਹ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਮਾਨਸਾ ਡਾ.ਨਰਿੰਦਰ ਕੌਰ ਸੁੱਖੀ ਦੇ ਹੁਕਮਾਂ ਸਦਕਾ ਨੋਡਲ ਅਫਸਰ ਮਾਨਸਾ ਡਾ.ਅਦਿੱਤੀ ਸਿੰਗਲਾ ਦੀ ਅਗਵਾਈ ਚ ਇੱਕ ਵੈਨ ਰਾਹੀ ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡਾਂ ਅੰਦਰ ਜਿੱਥੇ ਅਯੁਰਵੈਦ, ਐਲੋਪੈਥਿਕ ,ਹੈਮਿਓਪੈਥਿਕ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਉੱਥੇ ਮਰੀਜਾਂ ਦੀ ਖੁਨ ਜਾਂਚ ਕਰਕੇ ਉਹਨਾਂ ਨੂੰ ਵੱਖ ਵੱਖ ਬਿਮਾਰੀਆਂ ਤੋ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਸਹਾਇਕ ਯੂਨਿਟ ਅਫਸਰ ਹਾਕਮ ਸਿੰਘ ਅਤੇ ਐਸ ਆਈ ਸਾਧੂ ਰਾਮ ਨੇ ਦੱਸਿਆ ਕਿ ਇਸ ਵੈਨ ਰਾਹੀ ਸਰਦੂਲਗੜ੍ਹ ਦੇ 95 ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਵਿਭਾਗ ਵੱਲੋ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਕੈਂਸਰ ,ਕਾਲਾ ਪੀਲੀਆ ,ਗਰਭਵਤੀ ਔਰਤਾਂ ,ਟੀਬੀ ,ਏਡਜ਼ ,ਡੇਂਗੂ ,ਚਿਕਨਗੁਨੀਆ ,ਮਲੇਰੀਆ ਅਤੇ ਸਵਾਈਨ ਫਲੂ ਵਰਗੀਆਂ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋ ਵਿਸਥਾਰਪੂਰਵਕ ਜਾਣੂੰ ਕਰਵਾਇਆ ਅਤੇ ਪ੍ਰਚਾਰ ਸਮਗਰੀ ਵੀ ਵੰਡੀ ਗਈ।ਉਹਨਾਂ ਵੱਲੋ ਅੱਜ ਪਿੰਡ ਭਲਾਈਕੇ ,ਰਾਮਾਨੰਦੀ ,ਛਾਪਿਆਂਵਾਲੀ ,ਉਡਤ ਭਗਤ ਰਾਮ ,ਬਾਜੇਵਾਲਾ ਆਦਿ ਦੇ ਸੈਂਕੜੇ ਮਰੀਜਾਂ ਦਾ ਮੁਆਇਨਾਂ ਕੀਤਾ।ਇਸ ਕੈਂਪ ਵਿੱਚ ਡਾ.ਰੁਪਿੰਦਰ ਕੌਰ ,ਡਾ.ਬਬਲੀ ,ਡਾ.ਗੁਰਤੇਜ ਸਿੰਘ ਮਾਨਸ਼ਾਹੀਆ ,ਐਲ ਟੀ ਸੁਖਦੇਵ ਸਿੰਘ ਨੇ ਵੱਖ ਵੱਖ ਬਿਮਾਰੀਆਂ ਦੇ ਮਰੀਜਾਂ ਦੀ ਖੁਨ ਆਦਿ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਕੈਂਪ ਦੌਰਾਨ ਜਿਆਦਾਤਰ ਖਾਂਸੀ ,ਜੁਕਾਮ ,ਜੋੜਾਂ ਦੇ ਦਰਦ ,ਗਰਭਵਤੀ ਔਰਤਾਂ ,ਬੁਖਾਰ ਆਦਿ ਦੇ ਮਰੀਜਾਂ ਨੇ ਲਾਭ ਪ੍ਰਾਪਤ ਕੀਤਾ।ਇਸ ਕੈਂਪ ਵਿੱਚ ਐਮ ਪੀ ਡਬਲਯੂ ਗੁਰਪਾਲ ਸਿੰਘ ,ਜਸਵੀਰ ਸਿੰਘ ,ਕਰਮ ਸਿੰਘ ,ਭੋਲਾ ਸਿੰਘ ,ਗੁਰਜੰਟ ਸਿੰਘ ਐਸ ਆਈ ,ਨੀਲਮ ਰਾਣੀ ਏ ਐਨ ਐਮ ,ਸਰਬਜੀਤ ਕੌਰ ਆਸ਼ਾ ਫੈਸਲੀਟੇਟਰ ,ਗੁਰਮੀਤ ਕੌਰ ,ਸ਼ਿੰਦਰ ਕੌਰ ਆਸ਼ਾ ਆਦਿ ਹਾਜਰ ਸਨ।ਸਿਹਤ ਵਿਭਾਗ ਦੀ ਟੀਮ ਦਾ ਪਿੰਡ ਦੇ ਸਮਾਜ ਸੇਵੀ ਗੁਰਜੀਤ ਸਿੰਘ ,ਸਰਪੰਚ ਦਰਸ਼ਨ ਸਿੰਘ ਨੇ ਧੰਨਵਾਦ ਕੀਤਾ ਉੱਥੇ ਸਿਹਤ ਵਿਭਾਗ ਤੋ ਮੰਗ ਕੀਤੀ ਹੈ ਕਿ ਅਜਿਹੇ ਕੈਂਪਾਂ ਦੌਰਾਨ ਮਰੀਜਾਂ ਦੀ ਦੇਖਭਾਲ ਲਈ ਘੱਟੋ ਘੱਟ ਪੂਰਾ ਦਿਨ ਕੈਂਪ ਲਗਾਇਆ ਜਾਵੇ ਅਤੇ ਮਰੀਜਾਂ ਦੇ ਹਰ ਤਰਾਂ ਦੇ ਟੈਸਟ ਅਤੇ ਉਹਨਾਂ ਨੂੰ ਹਰ ਤਰਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣ।

Share Button

Leave a Reply

Your email address will not be published. Required fields are marked *

%d bloggers like this: