ਸਿਹਤ ਜਾਗਰੂਕਤਾ ਵੈਨ ਵੱਲੋਂ ਪਿੰਡਾਂ ਦਾ ਦੌਰਾ ਕਰਕੇ ਕੀਤਾ ਸਿਹਤ ਸੇਵਾਵਾਂ ਸਬੰਧੀ ਪ੍ਰਚਾਰ

ss1

ਸਿਹਤ ਜਾਗਰੂਕਤਾ ਵੈਨ ਵੱਲੋਂ ਪਿੰਡਾਂ ਦਾ ਦੌਰਾ ਕਰਕੇ ਕੀਤਾ ਸਿਹਤ ਸੇਵਾਵਾਂ ਸਬੰਧੀ ਪ੍ਰਚਾਰ

10-nov-photo-1ਪਟਿਆਲਾ, 10 ਨਵੰਬਰ (ਐਚ. ਐਸ. ਸੈਣੀ): ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਅਗਵਾਈ ਵਿੱਚ ਬਲਾਕ ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਪੈਂਦੀ ਮਿੰਨੀ ਪੀ.ਐਚ.ਸੀ ਹਸਨਪੁਰ ਅਧੀਨ ਪੈਂਦੇ ਪਿੰਡ ਰੋੜਗੜ, ਫੱਗਣਮਾਜਰਾ, ਚਲੈਲਾ, ਹਸਨਪੁਰ ਅਤੇ ਬਾਰਨ ਵਿੱਚ ਸਿਹਤ ਜਾਗਰੂਕਤਾ ਵੈਨ ਰਾਹੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਥੇ ਸਿਹਤ ਜਾਂਚ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਤੇ ਨਾਲ ਹੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆ ਪੈਂਫਲੈਟ ਵੀ ਵੰਡੇ ਗਏ। ਇਸ ਮੌਕੇ ਟੀਮਾਂ ਦਾ ਨਿਰੀਖਣ ਕਰਨ ਦੇ ਲਈ ਜ਼ਿਲਾ ਟੀਕਾਕਰਨ ਅਫਸਰ ਡਾ: ਸੁਧਾ ਬਹਿਲ ਅਤੇ ਡਿਪਟੀ ਐਮ.ਈ.ਆਈ.ਓ ਜਸਜੀਤ ਕੌਰ ਪਹੁੰਚੇ ਤੇ ਕੰਮ ਕਾਜ਼ ‘ਤੇ ਤਸੱਲੀ ਪ੍ਰਗਟਾਈ।
ਇਸ ਸਬੰਧੀ ਜ਼ਿਲਾ ਟੀਕਾਕਰਨ ਅਫਸਰ ਡਾ: ਸੁਧਾ ਬਹਿਲ, ਸ. ਸਰਬਜੀਤ ਸਿੰਘ ਬਲਾਕ ਐਕਸਟੈਸ਼ਨ ਐਜੂਕੇਟਰ ਅਤੇ ਡਾ: ਅੰਮ੍ਰਿਤਪਾਲ ਕੌਰ ਮੈਡੀਕਲ ਅਫਸਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਵਾਂ ਦੇਣ ਲਈ ਵਚਨਬੱਧ ਹੈ। ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਜਿਵੇਂ ਹੈਪਾਟਾਇਟਸ-ਸੀ ਦਾ ਸਾਰੇ ਜ਼ਿਲਾ ਹਸਪਤਾਲਾਂ ਵਿੱਚ ਮੁਫਤ ਇਲਾਜ਼, ਕੈਂਸਰ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਡੇਢ ਲੱਖ ਤੱਕ ਦਾ ਇਲਾਜ਼, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ ਤਹਿਤ ਮਾਂ ਅਤੇ ਬੱਚੇ ਦਾ ਇਲਾਜ਼, 5 ਸਾਲ ਤੱਕ ਦੀਆਂ ਲੜਕੀਆਂ ਦਾ ਸਿਹਤ ਸੰਸਥਾਵਾਂ ਵਿੱਚ ਮੁਫਤ ਇਲਾਜ਼ ਸਮੇਤ ਦਰਜ਼ਨਾਂ ਹੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸੇ ਕੜੀ ਤਹਿਤ ਹੋਮੀਓਪੈਥੀ, ਐਲੋਪੈਥੀ ਤੇ ਆਯੂਰਵੈਦਿਕ ਮੈਡੀਕਲ ਅਫਸਰਾਂ ਵੱਲੋਂ ਮਰੀਜ਼ਾ ਦੀ ਸਿਹਤ ਜਾਂਚ ਕਰਕੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਡਾ: ਰਾਜਨੀਤ ਕੌਰ, ਡਾ: ਸੰਜੇ ਗੋਇਲ, ਡਾ: ਰਜ਼ਨੀਸ਼ ਕੁਮਾਰ, ਫਾਰਮਾਸਿਸਟ ਸੁਖਵਿੰਦਰ ਕੌਰ, ਮੀਨਾਕਸ਼ੀ, ਰਜਿੰਦਰ ਕੁਮਾਰ, ਐਲ.ਐਚ.ਵੀ ਕਸ਼ਮੀਰ ਕੌਰ, ਲੈਬਾਰਟਰੀ ਤਕਨੀਸ਼ੀਅਨ ਇੰਦਰਜੀਤ ਕੌਰ, ਐਸ.ਆਈ ਸੁਖਦੇਵ ਰਾਜ਼, ਏ.ਐਨ.ਐਮ ਪੁਸ਼ਪਾ ਦੇਵੀ, ਕੁਸਮ ਬਾਲਾ ਸਮੇਤ ਟੀਮ ਵੱਲੋਂ ਮਰੀਜ਼ਾ ਦੀ ਡਾਕਟਰੀ ਜਾਂਚ ਕਰਕੇ ਮੁਫਤ ਲੈਬਾਰਟਰੀ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਬਾਰਨ ਦੇ ਸਰਪੰਚ ਗੁਰਜੀਤ ਸਿੰਘ, ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਬਾਰਨ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਖਰੋੜ, ਰਾਮ ਸਿੰਘ, ਰੁਪਿੰਦਰ ਸਿੰਘ, ਅਜੈਬ ਸਿੰਘ, ਭੁਪਿੰਦਰ ਸਿੰਘ ਸਮੇਤ ਪਿੰਡਾਂ ਦੇ ਸਰਪੰਚ-ਪੰਚ ਤੇ ਪਤਵੰਤੇ ਵਿਅਕਤੀ ਹਾਜਰ ਸਨ।

Share Button

Leave a Reply

Your email address will not be published. Required fields are marked *