ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੱਖ ਵੱਖ ਵਾਰਡਾਂ ਵਿਚ ਜਾਣਕਾਰੀ ਦਿੱਤੀ

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੱਖ ਵੱਖ ਵਾਰਡਾਂ ਵਿਚ ਜਾਣਕਾਰੀ ਦਿੱਤੀ

19malout05ਮਲੋਟ, 19 ਨਵੰਬਰ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਵਧੇਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਸੇਵਾਵਾਂ ਨੂੰ ਉਨਾਂ ਦੇ ਘਰਾਂ ਵਿੱਚ ਪਹੁੰਚਾਉਣ ਲਈ ਸਿਹਤ ਜਾਗਰੂਕਤਾ ਮੁਹਿੰਮ ਡਾ: ਰਾਮ ਲਾਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਲੋਟ ਦੇ ਵਾਰਡ ਨੰ: 1, 2 ਅਤੇ 3 ਵਿਚ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਡਾ: ਸੁਨੀਲ ਬਾਂਸਲ ਦੁਆਰਾ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਵਿਨੋਦ ਕੁਮਾਰ ਡਿਪਟੀ ਮਾਸ ਮੀਡੀਆ ਅਫ਼ਸਰ ਮਲੋਟ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਸਬੰਧੀ ਦਿੱਤੀਆਂ ਜਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਜਿਵੇਂ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੌਸ਼, ਮੁੱਖ ਮੰਤਰੀ ਪੰਜਾਬ ਹੈਪਾਟਾਈਟ-ਸੀ ਰਿਲੀਫ਼ ਫੰਡ, ਮੁਫ਼ਤ ਜਣੇਪਾ, ਜਨਮ ਸਾਥੀ, ਟੀਕਾਕਰਣ, ਕੰਨਿਆ ਸੰਭਾਲ ਆਦਿ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਅਤੇ ਬਾਲਮੀਕਿ ਧਰਮਸ਼ਾਲਾ ਵਿਖੇ ਡਾ: ਕੰਵਰ, ਡਾ: ਸ਼ਕਤੀਪਾਲ ਅਤੇ ਹੋਮਿਓਪੈਥਿਕ ਦੇ ਮੁਫ਼ਤ ਚੈਕਅੱਪ ਕੈਂਪ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾ: ਬਾਂਸਲ ਨੇ ਦੱਸਿਆ ਕਿ ਇਹ ਕੈਂਪ ਜਾਰੂਕਤਾ ਕੈਂਟ, ਮੁਹਿੰਮ ਅਤੇ ਵੈਸ਼ ਅਤੇ ਮੈਡੀਕਲ ਕੈਂਪ 19 ਨਵੰਬਰ ਤੋਂ 28 ਨਵੰਬਰ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਏ ਜਾਣਗੇ। ਇਸ ਮੁਹਿੰਮ ਦੌਰਾਨ ਵੱਖ-ਵੱਖ ਸਿਹਤ ਸਕੀਮਾਂ ਦਰਸਾਉਂਦੇ ਨੁੱਕੜ ਨਾਟਕ ਵੀ ਖੇਡੇ ਜਾਣਗੇ। ਇਸ ਮੌਕੇ ਸਰਬਜੀਤ ਕੌਰ ਫ਼ਰਵਾਹਾ, ਅਰਵਿੰਦ ਕੁਮਾਰ, ਸੁਮਨਦੀਪ ਕੌਰ, ਜਸਵੀਰ ਕੌਰ, ਬੇਅੰਤ ਕੌਰ, ਬਲਜਿੰਦਰ ਕੌਰ, ਦੀਪਕ ਰੰਨਜਣ, ਹਰਬੰਸ ਸਿੰਘ, ਸੁਖਪਾਲ ਸਿੰਘ ਆਸ਼ਾ ਵਰਕਰ ਆਦਿ ਹਾਜ਼ਰ ਸਨ। ।

Share Button

Leave a Reply

Your email address will not be published. Required fields are marked *

%d bloggers like this: