ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੈਡੀਕਲ ਕੈਂਪ ਅਤੇ ਨੁੱਕੜ ਨਾਟਕ ਖੇਡਿਆ

ss1

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੈਡੀਕਲ ਕੈਂਪ ਅਤੇ ਨੁੱਕੜ ਨਾਟਕ ਖੇਡਿਆ

untitled-1ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਕਾਰਜਕਾਰਨੀ ਸੀਨੀਅਰ ਮੈਡੀਕਲ ਅਫਸਰ ਡਾ. ਦਰਸ਼ਨ ਕੌਰ ਦੀ ਅਗਵਾਈ ਹੇਠ ਮਸਥਾਨਕ ਮਾਲੀਆਂ ਅਤੇ ਡਿੱਖਾਂ ਵਾਲੀ ਧਰਮਸ਼ਾਲਾ ਵਿਖੇ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਵਿਸ਼ਵ ਏਡਜ਼ ਦਿਵਸ ਦੇ ਮੌਕੇ ਬੋਲਦਿਆਂ ਸ੍ਰੀ ਤ੍ਰਿਲੋਚਨ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਏਡਜ਼, ਐੱਚ ਆਈ ਵੀ ਨਾਮਕ ਵਾਇਰਸ ਨਾਲ ਹੁੰਦਾ ਹੈ ਜੋ ਕਿ ਖੂਨ ਦੇ ਬਿਨ੍ਹਾਂ ਟੈਸਟ ਕੀਤੇ ਲੈਣ ਦੇਣ, ਇਨਫੈਕਸ਼ਨ ਸਰਿੰਜਾਂ, ਸੂਈਆਂ ਦੀ ਵਰਤੋਂ, ਐੱਚ ਆਈ ਵੀ ਪੀੜਿਤ ਮਾਂ ਤੋਂ ਨਵੇਂ ਜੰਮੇ ਬੱਚੇ ਅਤੇ ਅਸੁਰੱਖਿਅਤ ਯੌਨ ਸੰਬੰਧਾਂ ਕਾਰਨ ਹੁੰਦਾ ਹੈ।

         ਇਸ ਮੌਕੇ ਗੁਰਸੇਵਕ ਸਿੰਘ ਅਤੇ ਸ੍ਰੀਮਤੀ ਰਾਜਵੀਰ ਕੌਰ ਸਟਾਫ ਨਰਸ ਵੱਲੋਂ ਸਿਹਤ ਸਕੀਮਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਮਰੀਜਾਂ ਦੀ ਜਾਂਚ ਡਾ. ਅਮਨਦੀਪ ਕੌਰ ਏ. ਐੱਮ. ਓ ਅਤੇ ਡਾ. ਕੋਪਮਲਪ੍ਰੀਤ ਬੁੱਟਰ ਹੋਮਿਓਪੈਥੀ ਵੱਲੋਂ ਕਰਨ ਤੋਂ ਇਲਾਵਾ ਲੋੜੀਂਦੇ ਖੂਨ ਦੇ ਮੁਫਤ ਟੈਸਟ ਕੀਤੇ ਗਏ।

        ਸਿਹਤ ਸਕੀਮਾਂ ਪ੍ਰਤੀ ਲੋਕਾਂ ਨੂੰ ਹੋਰ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ ਜਿਸ ਵਿੱਚ ਸ੍ਰੀ ਗੁਰਵਿੰਦਰ ਸਿੰਘ ਸਰਾਂ, ਰਿੰਕੂ ਮੋਟਾ ਅਤੇ ਜੱਗਾ ਜਗਮਾਲਵਾਲੀ ਨੇ ਭਾਗ ਲਿਆ। ਇਸ ਮੌਕੇ ਸ੍ਰੀਮਤੀ ਬਲਵੀਰ ਕੌਰ ਐੱਲ. ਐੱਚ. ਵੀ, ਸ੍ਰੀਮਤੀ ਸਤਵਿੰਦਰ ਕੌਰ, ਸ੍ਰੀਮਤੀ ਅਮਰਜੀਤ ਕੌਰ ਅਤੇ ਸ੍ਰੀਮਤੀ ਭੁਪਿੰਦਰ ਕੌਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *