ਸਿਹਤ ਕੇਂਦਰ ਕੌਲੀ ਵੱਲੋਂ ਮਾਈਗਰੇਟਰੀ ਅਬਾਦੀ ਦੇ 853 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ss1

ਸਿਹਤ ਕੇਂਦਰ ਕੌਲੀ ਵੱਲੋਂ ਮਾਈਗਰੇਟਰੀ ਅਬਾਦੀ ਦੇ 853 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਮੁਹਿੰਮ ਦੌਰਾਨ ਫੀਲਡ ਕਰਮਚਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ-ਡਾ: ਗੁਪਤਾ

ਪਟਿਆਲਾ, 2 ਜੁਲਾਈ (ਐਚ. ਐਸ. ਸੈਣੀ): ਸਿਵਲ ਸਰਜਨ ਪਟਿਆਲਾ ਡਾ: ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਐਸ.ਐਮ.ਓ ਡਾ: ਅੰਜਨਾ ਗੁਪਤਾ ਦੀ ਅਗਵਾਈ ਵਿੱਚ 2 ਤੋਂ 4 ਜੁਲਾਈ 2017 ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 0-5 ਸਾਲ ਤੱਕ ਦੇ ਪ੍ਰਵਾਸੀ ਪਰਿਵਾਰਾਂ ਦੇ ਕੁੱਲ 1756 ਬੱਚਿਆਂ ਵਿਚੋਂ 853 ਬੱਚਿਆਂ ਨੂੰ ਪੋਲੀਓ ਦੀ ਰੋਕਥਾਮ ਸਬੰਧੀ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਬੀ.ਈ.ਈ ਸਰਬਜੀਤ ਸਿੰਘ ਨੋਡਲ ਅਸਫਰ (ਆਈ.ਈ.ਸੀ/ਬੀ.ਸੀ.ਸੀ) ਨੇ ਦੱਸਿਆ ਕਿ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਐਸ.ਐਮ.ਓ ਡਾ: ਅੰਜਨਾ ਗੁਪਤਾ ਅਤੇ ਸੁਪਰਵਾਈਜਰ ਡਾ: ਮੁਹੰਮਦ ਸਾਜ਼ਿਦ ਵੱਲੋਂ ਪਟਿਆਲਾ ਤੋਂ ਸੰਗਰੂਰ ਰੋਡ ‘ਤੇ ਸੜਕ ਕਿਨਾਰੇ ਬੈਠੀ ਮਾਈਗਰੇਟਰੀ ਅਬਾਦੀ ਦੇ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨਾਂ ਦੱਸਿਆ ਕਿ ਮੁਹਿੰਮ ਤਹਿਤ ਝੁੱਗੀਆਂ-ਝੋਂਪੜੀਆਂ, ਭੱਠਿਆਂ, ਪਥੇਰਾਂ, ਉਦਯੋਗਿਕ ਏਰੀਆ, ਨਵੀ ਉਸਾਰੀ ਅਧੀਨ ਇਮਾਰਤਾਂ ‘ਤੇ ਕੰਮ ਕਰਦੀ ਲੇਬਰ ਦੇ 0-5 ਸਾਲ ਤੱਕ ਦੇ ਕੁੱਲ 1756 ਬੱਚਿਆਂ ਨੂੰ ਕਵਰ ਕਰਨ ਦੇ ਲਈ ਫੀਲਡ ਵਰਕਰਾਂ ਦੀਆਂ 17 ਟੀਮਾਂ ਬਣਾਈਆਂ ਗਈਆਂ ਹਨ। ਜਿਨਾਂ ਵੱਲੋਂ 853 ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ ਤੇ ਰਹਿੰਦਾ ਟੀਚਾ 2 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਅਧਿਕਾਰੀਆਂ ਦੀ ਟੀਮ ਵੱਲੋਂ ਪਿੰਡ ਧਬਲਾਣ ਵਿੱਚ ਉਸਾਰੀ ਅਧੀਨ ਇਮਾਰਤ ‘ਤੇ ਮਾਈਗਰੇਟਰੀ ਅਬਾਦੀ ਦੇ ਬੱਚਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸਿਹਤ ਕੇਂਦਰ ਕੌਲੀ ਤੋਂ ਹੈਲਥ ਸੁਪਰਵਾਇਜਰ ਸੁਮਨ ਸ਼ਰਮਾਂ, ਮਿੰਨੀ ਪੀ.ਐਚ.ਸੀ ਹਸਨਪੁਰ ਤੋਂ ਕਸ਼ਮੀਰ ਕੌਰ, ਕਲਿਆਣ ਤੋਂ ਰਾਜਵੀਰ ਕੌਰ, ਕੱਲਰਭੈਣੀ ਤੋਂ ਹਰਬੰਸ ਕੌਰ ਤੇ ਗੱਜੂਮਾਜਰਾ ਤੋਂ ਇੰਦਰਜੀਤ ਕੌਰ ਵੱਲੋਂ ਆਪਣੇ-ਆਪਣੇ ਕੋਲਡ ਚੇਨ ਪੁਆਇੰਟਾਂ ਤੋਂ ਫੀਲਡ ਵਰਕਰਾਂ ਨੂੰ ਪੋਲੀਓ ਵੈਕਸੀਨ ਜਾਰੀ ਕੀਤੀ ਗਈ।

Share Button

Leave a Reply

Your email address will not be published. Required fields are marked *