ਸਿਵਲ ਹਸਪਤਾਲ ਬਰਨਾਲਾ ਚੋਂ 700 ਮਰੀਜ਼ ਕਾਲੇ ਪੀਲੀਏ ਦੇ ਇਲਾਜ ਦੀਆਂ ਮੁਫ਼ਤ ਸੇਵਾਵਾਂ ਲੈ ਰਹੇ ਹਨ ਡਾ. ਸਿੱਧੂ

ss1

250 ਦੇ ਕਰੀਬ ਮਰੀਜ਼ ਹੋਏ ਠੀਕ

vikrant-bansal

ਭਦੌੜ 22 ਸਤੰਬਰ (ਵਿਕਰਾਂਤ ਬਾਂਸਲ) ਕਾਲੇ ਪੀਲੀਏ ਦੀ ਦਵਾਈ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਸਿਵਲ ਹਸਪਤਾਲ ਬਰਨਾਲਾ ਵਿੱਚੋਂ ਹੁਣ ਤੱਕ 700 ਕਾਲੇ ਪੀਲੀਏ ਦੇ ਮਰੀਜ਼ ਮੁਫ਼ਤ ਸੇਵਾਵਾਂ ਲੈ ਰਹੇ ਹਨ ਜਿੰਨਾਂ ਚੋ 250 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਬਾਕੀ ਮਰੀਜ਼ ਆਪਣਾ ਮੁਫ਼ਤ ਇਲਾਜ ਕਰਵਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਮਨਪ੍ਰੀਤ ਸਿੰਘ ਸਿੱਧੂ ਐਮ.ਡੀ. ਨੇ ਡਾ. ਜੈ ਸਿੰਘ ਮਠਾੜੂ ਬਲੱਡ ਡੋਨਰ ਕਲੱਬ ਵੱਲੋਂ ਲਗਾਏ 9ਵੇਂ ਖੂਨਦਾਨ ਕੈਂਪ ਅਤੇ ਕਾਲਾ ਪੀਲੀਆ ਚੈਕਅੱਪ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਅਤੇ ਡਾ. ਕੌਂਸਲ ਸਿੰਘ ਸੈਣੀ ਸਿਵਲ ਸਰਜਨ ਬਰਨਾਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਕੈਂਪ ਪਿੰਡ-ਪਿੰਡ ਲੱਗਣੇ ਚਾਹੀਦੇ ਹਨ। ਡਾ. ਸਿੱਧੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 50 ਖੂਨਦਾਨੀਆਂ ਨੇ ਖੂਨਦਾਨ ਕੀਤਾ ਜਦੋਂਕਿ 250 ਵਿਅਕਤੀਆਂ ਦੇ ਕਾਲੇ ਪੀਲੀਏ ਦੇ ਮੁਫ਼ਤ ਟੈਸਟ ਕੀਤੇ ਗਏ। ਜਿੰਨਾਂ ਚੋਂ 10 ਮਰੀਜ਼ ਪੋਜੇਟਿਵ ਪਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ, ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਜੱਗੀ, ਡਾ. ਵਿਪਨ ਗੁਪਤਾ,  ਸਾਬਕਾ ਸਰਪੰਚ ਹਰਬੰਸ ਢਿੱਲੋਂ, ਡਾ. ਸੰਜੀਵ ਰਿੰਕੂ, ਜਗਰੂਪ ਦੀਪਗੜ, ਸੂਰਜ ਭਾਰਦਵਾਜ, ਸਰਪੰਚ ਗੋਰਾ ਮੱਝੂਕੇ, ਰਣਜੀਤ ਰਾਮਗੜ, ਜਸਵੀਰ ਜੇਈ, ਅਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *