ਸਿਵਲ ਸਰਜਨ ਅਮਿ੍ਰੰਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ

ਸਿਵਲ ਸਰਜਨ ਅਮਿ੍ਰੰਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ
ਨੁੱਕੜ ਨਾਟਕਾਂ ਰਾਹੀਂ ਸਿਹਤ ਪ੍ਰਤੀ ਕੀਤਾ ਜਾਗਰੂਕ

21-nov-photo-drਤਰਸਿੱਕਾ/ਟਾਂਗਰਾ 21 ਨਵੰਬਰ (ਕੰਵਲ ਜੋਧਾ ਨਗਰੀ) ਸਿਵਲ ਸਰਜਨ ਅਮਿ੍ਰੰਤਸਰ ਡਾ.ਪ੍ਰਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਵਿਨੋਦ ਕੁਮਾਰ ਦੀ ਅਗਵਾਈ ਹੇਠ ਪਿੰਡ ਧੂਲਕਾ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ।ਇਹ ਨਾਟਕ ਸਿਹਤ ਜਾਗਰੁਕਤਾ ਮੁਹਿੰਮ ਅਧੀਨ ਬਲਾਕ ਤਰਸਿੱਕਾ ਦੇ ਦਸ ਪਿੰਡਾਂ ਵਿੱਚ ਕਰਵਾਏ ਜਾ ਰਹੇ ਹਨ, ਬਲਾਕ ਐਜੁਕੇਟਰ ਕਮਲਦੀਪ ਭੱਲਾ ਨੇ ਦੱਸਿਆ ਕਿ ਸਿਹਤ ਜਾਗਰੁਕਤਾ ਮੁਹਿੰਮ ਅਧੀਨ ਪਿੰਡ ਤਰਸਿੱਕਾ ਤੋਂ 5 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪੂਰੇ ਬਲਾਕ ਦੇ ਪਿੰਡਾਂ ਵਿੱਚ ਸਿਹਤ ਜਾਗਰੁਕਤਾ ਮੁਹਿੰਮ ਪਬਲਿਸਿਟੀ ਵੈਨ ਰਾਂਹੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੁਕ ਅਤੇ ਨਾਟਕ ਟੀਮ ਵੱਲੋਂ ਨੁੱਕੜ ਨਾਟਕ ਰਾਹੀ ਨਸ਼ਿਆ ਦੀ ਭੈੜੀ ਆਦਤ,ਮੱਛਰ ਦੇ ਕੱਟਣ ਤੋਂ ਬਚਾਅ ਬਾਰੇ ਵਿਭਾਗ ਵੱਲੋਂ ਚਲਾਇਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਵੇਗੀ।ਇਸ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਬਲਾਕ ਤਰਸਿੱਕਾ ਦੇ 10 ਪਿੰਡਾਂ ਵਿੱਚ ਸਟੇਜ ਅਤੇ ਸਕਰੀਨ ਪਰਫਾਰਮਜ ਗਰੁੱਪ ਵੱਲੋਂ ਡਾਇਰੈਕਟਰ ਸਾਗਰ ਮਟੂ ਵੱਲੋਂ ਲੋਕ ਭਲਾਈ ਨੁਕੜ ਨਾਟਕ ਵੀ ਦਿਖਾਏ ਜਾਣ ਗੇ।ਇਸ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਡਾ.ਹਰਕ੍ਰਿਸਨ,ਡਾ.ਨਵਜੋਤ,ਡਾ.ਸੁਮਿਤਪਾਲ,ਹਰਮੀਤ ਸਿੰਘ,ਜਸਮੇਲ ਸਿੰਘ,ਰੁਪਿੰਦਰ ਸਿੰਘ ਫਾਰਮਾਸਿਸਟ,ਹਰਪ੍ਰੀਤ ਕੌਰ ਸਮੂਹ ਐਲ ਐਚ ਵੀ,ਐਸ ਆਈ, ਏ ਐਨ ਐਮ ਅਤੇ ਮੇਲ ਵਰਕਰ ਵਿਸ਼ੇਸ਼ ਤੋਰ ਤੇ ਭੂਮਿਕਾ ਨਿਭਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: