ਸਿਵਲ ਕੋਰਟ ਰਾਜਪੁਰਾ ਵਿੱਚ ਮਨਾਇਆ ਵਣ ਮਹਾਉਸਤਵ

ss1

ਸਿਵਲ ਕੋਰਟ ਰਾਜਪੁਰਾ ਵਿੱਚ ਮਨਾਇਆ ਵਣ ਮਹਾਉਸਤਵ

ਰਾਜਪੁਰਾ 24 ਸਤੰਬਰ (ਧਰਮਵੀਰ ਨਾਗਪਾਲ) ਰੋਟਰੀ ਕਲੱਬ ਰਾਜਪੁਰਾ ਵਲੋਂ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਸਹਿਯੋਗ ਨਾਲ ਸਿਵਲ ਕੋਰਟ ਰਜਾਪੁਰਾ ਵਿਖੇ ਰੋਟਰੀ ਪ੍ਰਧਾਨ ਚੰਦਰ ਸ਼ੇਖਰ ਤੇ ਸੈਕਟਰੀ ਨਰਿੰਦਰ ਪਟਿਆਲ ਦੀ ਅਗਵਾਈ ਵਿੱਚ ਵਣ ਮਹਾਉਸਤਵ ਦੇ ਨਾਲ ਨਾਲ ਸਫਾਈ ਅਭਿਆਨ ਚਲਾਇਆ ਗਿਆ ।ਇਸ ਮੋਕੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਸ. ਐਚ.ਐਸ. ਸਿੰਧੀਆਂ ਨੇ ਰੋਟਰੀ ਕਲੱਬ ਵਲੋਂ ਸਿਵਲ ਕੋਰਟ ਵਿੱਚ ਪੌਦੇ ਲਾਉਣ ਦੀ ਸਲਾਘਾ ਕਰਦੇ ਹੋਏ ਕਿਹਾਕਿ ਇਸ ਨਾਲ ਵਾਤਾਵਰਣ ਵਿੱਚ ਸੁੱਧਤਾ ਆਵੇਗੀ ।ਇਸ ਮੋਕੇ ਪ੍ਰੀਤਮਾ ਮਹਾਜਨ ਸਿਵਲ ਜੱਜ ਜੂਨੀਅਰ ਡਵੀਜਨ ,ਅਮਿਤ ਬਖਸ਼ੀ ਸਿਵਲ ਜੱਜ ਜੂਨੀਅਰ ਡਵੀਜਨ,ਰਾਜੀਵ ਕੁਮਾਰ ਸਿਵਲ ਜੱਜ ਜੂਨੀਅਰ ਡਵੀਜਨ , ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਹਿਲ ,ਤੇਜਿੰਦਰ ਕਮਲੇਸ਼, ਆਈ.ਡੀ.ਤਿਵਾੜੀ, ਪ੍ਰੇਮ ਸਿੰਘ ਨੰਨਵਾ ਸੀਨੀਅਰ ਵਕੀਲ,ਕੁਲਬੀਰ ਸਿੰਘ,ਸ੍ਰੀ ਜੋਸ਼ੀ,ਗੀਤਾ ਭਾਰਤੀ,ਇਕਬਾਲ ਸਿੰਘ ਕੰਬੋਜ ,ਮਨਦੀਪ ਸਿੰਘ ਸਰਵਾਰਾ,ਮਨਜਿੰਦਰ ਸਿੰਘ ਕੰਬੋਜ ਬੱਲੋਪੁਰ,ਨੈਨਸੀ ਖੰਨਾ,ਰਾਜਿੰਦਰ ਸੈਣੀ, ਕਰਨਵੀਰ ਸਿੰਘ ਭੋਗਲ, ਇਕਬਾਲ ਸਿੰਘ,ਸਤਪਾਲ ਸਿੰਘ ਵਿਰਕ,ਸੰਦੀਪ ਚੀਮਾ,ਸੰਦੀਪ ਬਾਵਾ ਸਮੇਤ ਹੋਰ ਵੀ ਵਕੀਲ ਹਾਜਰ ਸਨ ।

Share Button

Leave a Reply

Your email address will not be published. Required fields are marked *